ਪੰਜਾਬ ਅੰਦਰ ਹੜ੍ਹਾਂ ਸਮੇਂ ਇਕ ਪਾਸੇ ਤਬਾਹੀ, ਦੂਜੇ ਪਾਸੇ ਕਮਾਈ, ਤਰਪਾਲਾਂ, ਛਤਰੀਆਂ ਤੇ ਰੇਨ ਕੋਟਾਂ ਦੀਆਂ ਕੀਮਤਾਂ ਹੋਈਆਂ ਦੁੱਗਣੀਆਂ
Published : Sep 4, 2025, 6:57 am IST
Updated : Sep 4, 2025, 7:36 am IST
SHARE ARTICLE
Punjab Flood News in punjabi
Punjab Flood News in punjabi

ਕਾਲੀ ਤਿਰਪਾਲ 160 ਰੁਪਏ ਤੋਂ ਵੱਧ ਕੇ 300 ਰੁਪਏ ਕਿਲੋ,ਛੱਤਰੀ 200 ਰੁਪਏ ਤੋਂ ਵੱਧ ਕੇ 400 ਰੁਪਏ, ਰੈਨ ਕੋਟ 350 ਰੁਪਏ ਤੋਂ ਵੱਧ ਕੇ 700 ਰੁਪਏ ਤੱਕ ਵਿਕ ਰਿਹਾ

Punjab Flood News:  ਸਿਆਣੇ ਆਖਦੇ ਸਨ ਕਿ ਜਿਹੜਾ ਬੰਦਾ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ’ਚੋਂ ਦਸਵੰਧ ਕੱਢਦਾ ਹੈ ਅਤੇ ਬਿਨਾਂ ਕੋਈ ਸਵਾਰਥ ’ਤੇ ਗਰੀਬਾਂ ਦੀ ਮਦਦ ਕਰਦਾ ਹੈ ਤਾਂ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹਿੰਦਾ ਹੈ, ਪਰੰਤੂ ਪਿਛਲੇ 2 ਕੁ ਹਫ਼ਤਿਆਂ ਤੋਂ ਪੈ ਰਹੇ ਭਾਰੀ ਮੀਂਹ ਨੇ ਸੂਬੇ ਅੰਦਰ ਤਬਾਹੀ ਮਚਾਈ ਹੋਈ ਹੈ ਅਤੇ ਮੀਂਹ ਤੋਂ ਆਪਣਾ ਬਚਾਅ ਕਰਨ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਤਿਰਪਾਲਾਂ ਦੀ ਘਾਟ ਹੋਣ ਕਰਕੇ ਕਈ ਸਰਮਾਏਦਾਰ ਦੁਕਾਨਦਾਰ ਵੱਲੋਂ ਦੁੱਗਣੇ ਭਾਅ ’ਤੇ ਤਿਰਪਾਲਾਂ, ਛੱਤਰੀਆਂ, ਰੈਨ ਕੋਟ ਆਦਿ ਵਿੱਕਰੀ ਕਰਨ ਦੀ ਲੁੱਟ ਮਚਾਈ ਹੋਈ ਹੈ।

ਭਾਂਵੇ ਕਿ ਉਕਤ ਔਖੀ ਘੜੀ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੂਹ ਮੰਤਰੀ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸਮੇਤ ਵੱਖ -ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਤੋਂ ਇਲਾਵਾ ਸਮਾਜਸੇਵੀ ਸੰਸਥਾਵਾਂ ਅੱਗੇ ਆ ਕੇ ਹੜ੍ਹਾਂ ਨਾਲ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਅੱਗੇ ਆਏ ਹਨ , ਪਰੰਤੂ ਤਿਰਪਾਲਾਂ , ਛੱਤਰੀਆਂ, ਰੈਨ ਕੋਟਾਂ ਦੀ ਜਮਾਂਖੋਰੀ ਕਰਨ ਵਾਲੇ ਮੋਟੀਆਂ ਕਮਾਈਆਂ ਕਰ ਰਹੇ ਹਨ। ਜਿਸ ਪਾਸੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਗਿਆ ਹੈ। ਇਸ ਵਿਚ ਕੋਈ ਦੋ ਰਾਏ ਨਹੀਂ,ਕਿ ਸਤਲੁਜ ਦਰਿਆ ਦੇ ਕੰਢੇ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਹਲਕਾ ਦਾਖਾ ਦੇ ਜ਼ਿਆਦਾਤਰ ਪਿੰਡਾਂ ਦੇ ਲੋਕ ਖਾਣ ਪੀਣ ਵਾਲਾ ਰਾਸ਼ਨ ਲੈ ਕੇ ਪਹੁੰਚ ਰਹੇ ਹਨ ਅਤੇ ਉਹ ਆਪਣੀ ਹੈਸੀਅਤ ਮੁਤਾਬਿਕ ਗਰੀਬ ਪਰਿਵਾਰਾਂ ਦੀ ਮਦਦ ਕਰ ਹਨ।

ਅਗਾਂਹਵਧੂ ਸੋਚ ਰੱਖਣ ਵਾਲੇ ਕਈ ਪਿੰਡਾਂ ਦੇ ਨੌਜਵਾਨਾਂ ਆਪਣੇ ਪਿੰਡ ਤੋਂ ਟਰਾਲੀਆਂ ਵਿਚ ਪ੍ਰਸ਼ਾਦਾ (ਦਾਲ,ਰੋਟੀ) ਪਾਣੀ ਲੈ ਕੇ ਪੀੜਤਾਂ ਦੀ ਸੇਵਾ ਕਰ ਰਹੇ ਹਨ ਅਤੇ ਸਤਲੁਜ ਬੰਨ੍ਹ ਦੇ ਨਾਲ ਲੱਗਦੇ ਪਿੰਡਾਂ ਵਿਚ ਪਾਣੀ ਨਾ ਵੜ ਜਾਵੇ, ਦੀ ਰਾਤ ਸਮੇਂ ਰਾਖੀ ਵੀ ਕਰਦੇ ਹਨ, ਪਰੰਤੂ ਦੂਜੇ ਪਾਸੇ ਹੜ੍ਹ ਦੇ ਸਮੇਂ ਮੋਟੀ ਕਮਾਈ ਕਰਕੇ ਆਪਣੀਆਂ ਤਿਜੌਰੀਆਂ ਭਰਨ ਵਾਲੇ ਵੀ ਲੱਗੇ ਹੋਏ ਹਨ। ਜਿਨ੍ਹਾਂ ਦੀਆਂ ਦੁਕਾਨਾਂ ਅੱਗੇ ਤਿਰਪਾਲਾਂ, ਛੱਤਰੀਆਂ, ਰੈਨ ਕੋਟ ਲੈਣ ਵਾਲੇ ਦੀਆਂ ਲਾਇਨਾਂ ਲੱਗੀਆਂ ਹੋਈਆਂ ਸਨ। ਮੀਂਹ ਲਗਾਤਾਰ ਪੈਣ ਨਾਲ ਪਿੰਡਾਂ ਵਿਚ ਕੱਚੇ ਕੋਠੇ ਤਾਂ ਚੋਏ ਸੀ। ਹੁਣ ਪੁਰਾਣੇ ਲੈਂਟਰ ਵੀ ਚੋਣ ਲੱਗ ਪਏ ਹਨ। ਜਿਸ ਕਰਕੇ ਮੁਨਾਫ਼ਾਖੋਰਾਂ ਤੋਂ ਲੋਕ ਪ੍ਰੇਸ਼ਾਨ ਹਨ। ਗਰੀਬ ਲੋਕਾਂ ਨੇ ਦੱਸਿਆ ਕਿ ਕਾਲੀ ਤਿਰਪਾਲ 160 ਰੁਪਏ ਤੋਂ ਵੱਧ ਕੇ 300 ਰੁਪਏ ਕਿਲੋ,ਛੱਤਰੀ 200 ਰੁਪਏ ਤੋਂ ਵੱਧ ਕੇ 400 ਰੁਪਏ, ਰੈਨ ਕੋਟ ( ਬਰਸਾਤੀ )  350 ਰੁਪਏ ਤੋਂ ਵੱਧ ਕੇ 700 ਰੁਪਏ ਤੱਕ ਵਿਕ ਰਿਹਾ ਹੈ। 

ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬੰਦੇ ਕੋਲ ਉਕਤ ਸਾਮਾਨ ਲੈਣ ਲਈ ਘੱਟ ਪੈਸੇ ਹੋਣ ਤਾਂ ਦੂਸਰੀ ਵਾਰ ਆਉਣ ’ਤੇ ਪਤਾ ਲੱਗਦਾ ਹੈ।ਕਿ ਹੁਣ ਦੁਕਾਨਦਾਰ ਕੋਲ ਪਲਾਸਟਿਕ ਦੀਆਂ ਤਿਰਪਾਲਾਂ ਮੁੱਕ ਗਈਆਂ ਹਨ। ਜਦੋਂ ਇਸ ਬਾਰੇ ਨਾਇਬ ਤਹਿਸੀਲਦਾਰ ਕਮਲਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਸਮੇਂ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਪਰੰਤੂ ਜਿਹੜੇ ਵੀ ਦੁਕਾਨਦਾਰ ਦੁੱਗਣੇ ਭਾਅ ’ਤੇ ਸਾਮਾਨ (ਤਿਰਪਾਲਾਂ, ਛੱਤਰੀਆਂ, ਰੈਨ ਕੋਟ ਆਦਿ) ਦੀ ਵਿਕਰੀ ਕਰ ਰਹੇ ਹਨ। ਉਹ ਬਹੁਤ ਹੀ ਮਾੜੀ ਗੱਲ ਹੈ।

ਮੁੱਲਾਂਪੁਰ ਦਾਖਾ ਤੋਂ ਵਿਨੈ ਵਰਮਾ ਦੀ ਰਿਪੋਰਟ

(For more news apart from “ Punjab Flood News, ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement