
ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ
ਬਠਿੰਡਾ: ਪੰਜਾਬ ਵਿੱਚ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਹੇ ਹਨ। ਕਈ ਥਾਵਾਂ ਉੱਤੇ ਭਾਰੀ ਮੀਂਹ ਪੈਣ ਕਰਕੇ ਘਰਾਂ ਦੀਆਂ ਛੱਤਾਂ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆ ਹਨ। ਬਠਿੰਡੇ ਦੇ ਪਰਸਰਾਮ ਵਿੱਚ ਇਕ ਘਰ ਦੀ ਛੱਤ ਡਿੱਗੀ ਅਤੇ 3 ਜਾਣੇ ਹੇਠਾਂ ਦੱਬੇ ਗਏ। ਮਿਲੀ ਜਾਣਕਾਰੀ ਅਨੁਸਾਰ ਮਹਿਲਾ ਦੀ ਮੌਤ ਹੋ ਗਈ। 2 ਜਾਣੇ ਗੰਭੀਰ ਜ਼ਖ਼ਮੀ ਹੋ ਗਏ।
ਘਰ ਦੇ ਮਾਲਕ ਗੁੱਡੂ ਸ਼ਰਮਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੀ ਸਾਲੀ ਆਈ ਹੋਈ ਸੀ ਅਤੇ ਛੱਤ ਦੇ ਥੱਲੇ ਉਹਨਾਂ ਦਾ ਬੇਟਾ ਬੇਟੀ ਅਤੇ ਇਹਨਾਂ ਦੀ ਸਾਲੀ ਬੈਠੇ ਹੋਏ ਸਨ। ਅਚਾਨਕ ਛੱਤ ਡਿੱਗ ਪੈਂਦੀ ਹੈ ਕੁਝ ਵੀ ਸਮਝ ਨਹੀਂ ਆਉਂਦਾ ਤਿੰਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਉੱਥੇ ਗੁੱਡੂ ਦੀ ਸਾਲੀ ਦੀ ਮੌਤ ਹੋ ਗਈ। ਜਦਕਿ ਇਹਨਾਂ ਦੇ ਬੇਟਾ ਅਤੇ ਬੇਟੀ ਜ਼ਖ਼ਮੀ ਹਨ।
ਸਹਾਰਾ ਵੈਲਫੇਅਰ ਸੋਸਾਇਟੀ ਦੇ ਸੰਦੀਪ ਗਿੱਲ ਨੇ ਦੱਸਿਆ ਕਿ ਸਾਡੇ ਕੰਟਰੋਲ ਰੂਮ ਤੇ ਫੋਨ ਆਇਆ ਸੀ ਅਸੀਂ ਮੌਕੇ ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਆਏ ਹਾਂ। ਜਿੰਨਾਂ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ।