ਕਿਸਾਨਾਂ ਦੇ ਸੰਘਰਸ਼ ਬਹਾਨੇ ਕਾਂਗਰਸ ਅੱਜ ਦਿਖਾਏਗੀ ਇਕਜੁਟਤਾ
Published : Oct 4, 2020, 12:19 am IST
Updated : Oct 4, 2020, 12:19 am IST
SHARE ARTICLE
image
image

ਕਿਸਾਨਾਂ ਦੇ ਸੰਘਰਸ਼ ਬਹਾਨੇ ਕਾਂਗਰਸ ਅੱਜ ਦਿਖਾਏਗੀ ਇਕਜੁਟਤਾ

ਰਾਹੁਲ ਦੇ ਦੌਰੇ ਦੌਰਾਨ ਨਵਜੋਤ ਸਿੱਧੂ, ਪ੍ਰਤਾਪ ਬਾਜਵਾ ਤੇ ਦੂਲੋ ਹੋਰਾਂ ਦੇ ਪੁੱਜਣ ਦੀ ਉਮੀਦ
 

ਬਠਿੰਡਾ, 3 ਅਕਤੂਬਰ (ਸੁਖਜਿੰਦਰ ਮਾਨ) : ਕਰੀਬ ਸਾਢੇ ਤਿੰਨ ਸਾਲ ਪਹਿਲਾਂ ਸੂਬੇ ਦੀ ਸੱਤਾ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਲੰਮੇ ਸਮੇਂ ਬਾਅਦ ਭਲਕੇ ਰਾਹੁਲ ਗਾਂਧੀ ਦੀ ਆਮਦ ਮੌਕੇ ਇਕਜੁਟਤਾ ਦਾ ਪ੍ਰਦਰਸ਼ਨ ਕਰੇਗੀ। ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿਲਾਂ ਦੇ ਵਿਰੋਧ 'ਚ ਭਾਂਬੜ ਬਣ ਮੱਚ ਰਹੇ ਕਿਸਾਨਾਂ ਨਾਲ ਹਮਦਰਦੀ ਜਤਾਉਣ ਆ ਰਹੇ ਰਾਹੁਲ ਵਲੋਂ ਪੰਜਾਬ ਵਿਚ ਤਿੰਨ ਦਿਨ ਟਰੈਕਟਰ ਮਾਰਚ ਕਢਿਆ ਜਾ ਰਿਹਾ ਹੈ। ਇਸ ਮਾਰਚ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਿਛਲੇ ਡੇਢ ਸਾਲ ਤੋਂ 'ਮੌਨ' ਧਾਰੀ ਬੈਠੇ ਸਾਬਕਾ ਮੰਤਰੀ ਨਵਜੌਤ ਸਿੰਘ ਸਿੱਧੂ ਤੋਂ ਇਲਾਵਾ ਬਾਗ਼ੀ ਤੇਵਰ ਦਿਖਾਉਣ ਵਾਲੇ ਦੋ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸੇਰ ਸਿੰਘ ਦੂਲੋ ਵੀ ਵੇਖੇ ਜਾ ਸਕਦੇ ਹਨ।
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸ਼੍ਰੀ ਗਾਂਧੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਹੁਲ ਉਨ੍ਹਾਂ ਦੀ ਪਾਰਟੀ ਦੇ ਕੌਮੀ ਲੀਡਰ ਹਨ, ਜਿਸਦੇ ਚਲਦੇ ਇਹ ਉਨ੍ਹਾਂ ਦਾ ਫ਼ਰਜ਼ ਹੈ ਕਿ ਉਹ ਉਨ੍ਹਾਂ ਦੀ ਆਮਦ ਮੌਕੇ ਹਾਜ਼ਰ ਰਹਿਣ। ਬਾਜਵਾ ਨੇ ਇਹ ਵੀ ਦਾਅਵਾ ਕੀਤਾ ਕਿ ਬੀਤੇ ਕੱਲ ਇਸ ਸਬੰਧ ਵਿਚ ਉਨ੍ਹਾਂ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਬਕਾਇਦਾ ਫ਼ੋਨ ਵੀ ਆਇਆ ਸੀ। ਸੰਸਦ ਮੈਂਬਰ ਨੇ ਕਿਹਾ ਕਿ ਰਾਜ ਸਭਾ ਵਿਚ ਇਸ ਬਿਲ ਦਾ ਵਿਰੋਧ ਕਰਨ ਤੋਂ ਇਲਾਵਾ ਉਨ੍ਹਾਂ ਵਲੋਂ ਰਾਹੁਲ ਗਾਂਧੀ ਨੂੰ ਪੰਜਾਬ ਆ ਕੇ ਕਿਸਾਨਾਂ ਨਾਲ ਹਮਦਰਦੀ ਤੇ ਇਕਜੁਟਤਾ ਪ੍ਰਗਟਾਉਣ ਦਾ ਸੁਝਾਅ ਦਿਤਾ ਸੀ।
ਉਧਰ ਸ਼ਮਸੇਰ ਸਿੰਘ ਦੂਲੋ ਨੇ ਰਾਹੁਲ ਗਾਂਧੀ ਦੀ ਆਮਦ ਦਾ ਸਵਾਗਤ
ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੱਦਾ ਮਿਲਦਾ ਹੈ ਤਾਂ ਉਹ ਜ਼ਰੂਰ ਇਸ ਪ੍ਰੋਗਰਾਮ ਵਿਚ ਸਮੂਲੀਅਤ ਕਰਨਗੇ। ਦਸਣਾ ਬਣਦਾ ਹੈ ਕਿ ਹਰੀਸ਼ ਰਾਵਤ ਵਲੋਂ ਜਿਥੇ ਅਪਣੇ ਅੰਮ੍ਰਿਤਸਰ ਦੌਰੇ ਦੌਰਾਨ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਭਵਿੱਖ ਦਸਿਆ ਸੀ, ਉਥੇ ਉਨ੍ਹਾਂ ਵਲੋਂ ਬਕਾਇਦਾ ਪਰਸੋਂ ਰਾਤ ਖਾਣੇ 'ਤੇ ਸਿੱਧੂ ਦੇ ਘਰ ਪੁੱਜ ਕੇ ਰਾਹੁਲ ਗਾਂਧੀ ਦੇ ਪ੍ਰੋਗਰਾਮ ਵਿਚ ਸਮੂਲੀਅਤ ਕਰਨ ਦਾ ਸੱਦਾ ਦਿਤਾ ਸੀ। ਜਿਸਤੋਂ ਬਾਅਦ ਸਿੱਧੂ ਵਲੋਂ ਰਾਹੁਲ ਦੇ ਦੌਰੇ ਦੌਰਾਨ ਹਾਜ਼ਰ ਰਹਿਣ ਦੀ ਹਾਮੀ ਭਰੀ ਹੈ।
ਗੌਰਤਲਬ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਤੁਰਤ ਬਾਅਦ ਜਿਸ ਤਰ੍ਹਾਂ ਨਵਜੋਤ ਸਿੱਧੂ ਨੂੰ ਜਲੀਲ ਕਰ ਕੇ ਉਨ੍ਹਾਂ ਦਾ ਮਹਿਕਮਾ ਬਦਲਿਆਂ ਗਿਆ ਸੀ ਤੇ ਜਿਸਦੇ ਚੱਲਦੇ ਉਨ੍ਹਾਂ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿਤਾ ਸੀ। ਇਸਤੋਂ ਬਾਅਦ ਸਿੱਧੂ ਨੇ ਰਹੱਸਮਈ ਤਰੀਕੇ ਨਾਲ ਚੁੱਪੀ ਧਾਰਨ ਕੀਤੀ ਹੋਈ ਹੈ ਤੇ ਉਹ ਪਿਛਲੇ ਦਿਨੀਂ ਸਿਰਫ਼ ਦੋ ਵਾਰ ਕਿਸਾਨਾਂ ਦੇ ਪ੍ਰੋਗਰਾਮ ਵਿਚ ਸਮੂਲੀਅਤ ਕਰਨ ਪੁੱਜੇ ਸਨ ਪ੍ਰੰਤੂ ਇਸ ਦੌਰਾਨ ਵੀ ਉਨ੍ਹਾਂ ਮੁੱਖ ਮੰਤਰੀ ਜਾਂ ਕਾਂਗਰਸ ਸਰਕਾਰ ਦਾ ਇਕ ਵਾਰ ਵੀ ਜ਼ਿਕਰ ਨਹੀਂ ਕੀਤਾ ਸੀ। ਜਿਸ ਕਾਰਨ ਰਾਹੁਲ ਗਾਂਧੀ ਦੇ ਦੌਰੇ ਦੌਰਾਨ ਕੈਪਟਨ ਤੇ ਸਿੱਧੂ ਵਿਚਕਾਰ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਕੁੜੱਤਣ ਕੀ ਮਾਹੌਲ ਸਿਰਜਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ।
ਇਥੇ ਦਸਣਾ ਬਣਦਾ ਹੈ ਕਿ ਸ਼੍ਰੀ ਗਾਂਧੀ 4 ਅਕਤੂਬਰ ਨੂੰ ਬੱਧਨੀ ਕਲਾਂ ਤੋਂ ਟਰੈਕਟਰ ਮਾਰਚ ਸ਼ੁਰੂ ਕਰਨਗੇ। ਜਿਸਤੋਂ ਬਾਅਦ ਪੰਜ ਅਕਤੂਬਰ ਨੂੰ ਉਹ ਇਹ ਮਾਰਚ  ਸੰਗਰੂਰ ਤੋਂ ਸ਼ੁਰੂ ਕਰ ਕੇ ਹਲਕਾ ਸਨੌਰ ਵਿਚ ਸਮਾਪਤ ਕਰਨਗੇ। ਇਸਤੋਂ ਬਾਅਦ ਉਹ ਛੇ ਅਕਤੂਬਰ ਨੂੰ ਉਹ ਪਟਿਆਲਾ ਤੋਂ ਪਾਤੜਾਂ ਤਕ ਟਰੈਕਟਰ ਮਾਰਚ ਕਰਦੇ ਹੋਏ ਹਰਿਆਣਾ ਦੇ ਕੈਥਲ ਵਿਚ ਦਾਖ਼ਲ ਹੋਣਗੇ।
ਉਂਜ ਹਰਿਆਣਾ ਸਰਕਾਰ ਦੇ ਇਕ ਮੰਤਰੀ ਵਲੋਂ ਦਿਤੇ ਬਿਆਨ ਤੋਂ ਬਾਅਦ ਇਥੇ ਸਥਿਤੀ ਟਕਰਾਅ ਵਾਲੀ ਬਣਨ ਦੀ ਸੰਭਾਵਨਾ ਹੈ। ਇਹ ਵੀ ਪਤਾ ਚੱਲਿਆ ਹੈ ਕਿ ਟਰੈਕਟਰ ਮਾਰਚ ਦੌਰਾਨ ਰਾਹੁਲ ਗਾਂਧੀ ਕਿਸਾਨਾਂ ਨਾਲ ਗੱਲਬਾਤ ਵੀ ਕਰਨਗੇ ਤੇ ਰਾਸਤੇ ਵਿਚ ਪੈਂਦੇ ਕੁੱਝ ਖ਼ਰੀਦ ਕੇਂਦਰਾਂ ਉਪਰ ਜ਼ਮੀਨੀ ਸਥਿਤੀ ਦਾ ਪਤਾ ਵੀ ਲਗਾਉਣਗੇ। ਸ਼੍ਰੀ ਗਾਂਧੀ ਦੇ ਦੌਰੇ ਨੂੰ ਸਫ਼ਲ ਬਣਾਉਣ ਲਈ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਵਲੋਂ ਪਿਛਲੇ ਦੋ ਦਿਨਾਂ ਤੋਂ ਜੰਗੀ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਸੁਰੱਖਿਆ ਲਈ ਖੁਦ ਡੀਜੀਪੀ ਦਿਨਕਰ ਗੁਪਤਾ ਵਲੋਂ ਸੰਭਾਵੀ ਰੂਟਾਂ ਦਾ ਮੁਆਇੰਨਾ ਕੀਤਾ ਗਿਆ ਹੈ ਤੇ ਨਾਲ ਹੀ ਮਾਰਚ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪਾਰਟੀ ਵਲੋਂ ਵਿਧਾਇਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement