
ਸੋਨੂੰ ਔਲਖ ਨੇ ਕਿਹਾ ਕਿ ਬਕਾਇਆ ਮਿਲਣ 'ਤੇ ਹੀ ਧਰਨਾ ਚੁੱਕਿਆ ਜਾਵੇਗਾ
ਕਾਦੀਆਂ - ਆਏ ਦਿਨ ਹਰਚੋਵਾਲ ਦੇ ਨਜ਼ਦੀਕੀ ਪੈਂਦੀ ਚੱਢਾ ਸ਼ੂਗਰ ਮਿੱਲ ਚਰਚਾ 'ਚ ਰਹੀ ਹੈ। ਇਸ ਨਾਲ ਬਹੁਤ ਵਿਵਾਦ ਜੁੜੇ ਹਨ ਜਿਵੇਂ - ਬਿਆਸ ਦਰਿਆ ਵਿਚ ਸੀਰੇ ਵਾਲੇ ਪਾਣੀ ਅਤੇ ਕਦੀ ਕਿਸਾਨਾਂ ਦੇ ਬਕਾਇਆ ਰਾਸ਼ੀ। ਇਸ ਦੇ ਚਲਦਿਆਂ ਅੱਜ ਕਿਸਾਨ ਮੋਰਚਾ ਔਲਖ ਵੱਲੋਂ ਸੋਨੂੰ ਔਲਖ ਦੀ ਪ੍ਰਧਾਨਗੀ ਹੇਠ ਬਕਾਇਆ ਨਾ ਮਿਲਣ ਦੇ ਵਿਰੋਧ ਕੀਤਾ ਗਿਆ ਅਤੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਗਿਆ।
Farmer Protestਇਸ ਮੌਕੇ ਸੋਨੂੰ ਔਲਖ ਨੇ ਕਿਹਾ ਕਿ ਬਕਾਇਆ ਮਿਲਣ 'ਤੇ ਹੀ ਧਰਨਾ ਚੁੱਕਿਆ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ, ਕਿ ਪਿਛਲੇ 3 ਸਾਲ ਤੋ ਕਿਸਾਨ ਦੀ ਗੰਨੇ ਦੀ ਬਕਾਇਆ ਰਾਸ਼ੀ ਹੈ ਕਰੀਬ 100 ਕਰੋੜ ਅਤੇ ਇਸ ਤੋਂ ਵੱਧ ਦੀ ਬਕਾਇਆ ਰਾਸ਼ੀ ਕਿਸਾਨਾਂ ਨੇ ਮਿਲ ਮਾਲਿਕਾਂ ਤੋ ਲੈਣੀ ਹੈ, ਪਰ ਮਿਲ ਮਾਲਕ ਨਾ ਤੇ ਬਕਾਇਆ ਰਾਸ਼ੀ ਦੇਂਦੇ ਨੇ ਅਤੇ ਨਾ ਹੀ ਕਿਸਾਨਾਂ ਨਾਲ ਗੱਲ ਕਰਦੇ ਨੇ। ਉਲਟਾ ਜਦੋਂ ਕਿਸਾਨ ਆਪਣੀ ਬਕਾਇਆ ਰਾਸ਼ੀ ਲੈਣ ਲਈ ਆਂਦਾ ਹੈ, ਤੇ ਉਸਨੂੰ ਅਧਿਕਾਰੀਆਂ ਵਾਲਾ ਟਿੱਚਰਾਂ ਕਰਕੇ ਵਾਪਿਸ ਭੇਜ ਦਿੱਤਾ ਜਾਂਦਾ ਹੈ।
ਸਾਡੇ ਇਲਾਕੇ ਵਿਚ 85 % ਤੋ ਵੱਧ ਕਿਸਾਨ ਗੰਨਾ ਬੀਜਦਾ ਹੈ। ਸਾਡਾ ਇਲਾਕਾ ਗੰਨੇ ਦੀ ਫ਼ਸਲ ਤੇ ਹੀ ਨਿਰਭਰ ਹੈ, ਸਾਡੇ ਹਾਲਤ ਇਹ ਹਣ, ਕਿ ਆਸੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਿੰਸ਼ੀ ਢੰਗ ਨਾਲ ਨਹੀਂ ਕਰ ਸਕਦੇ। ਨਾ ਹੀ ਸਾਡੇ ਕੋਲ ਫ਼ਸਲ ਬੀਜਣ ਲਈ ਪੈਸੇ ਹਣ। ਹਾਲਤ ਇਹ ਹਣ ਕੇ ਆੜ੍ਹਤੀ ਵੀ ਸਾਨੂੰ ਹੁਣ ਪੈਸੇ ਦੇਣ ਤੋ ਆਨਾਕਾਨੀ ਕਰਦੇ ਨੇ। ਕਿਸਾਨ ਦੇ ਹਾਲਾਤ ਐਨੇ ਮਾੜੇ ਨੇ ਕੇ ਸਾਨੂੰ ਪੈਸੇ ਵਿਆਜ ਤੇ ਲੈਣੇ ਪੇ ਰਹੇ ਨੇ।