ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੱਢੇ ਕਿਸਾਨ ਪੱਖੀ ਰੋਸ ਮਾਰਚ ਮਹਿਜ਼ ਡਰਾਮੇ : ਜਥੇਦਾਰ ਬ੍ਰਹਮਪੁਰਾ
Published : Oct 4, 2020, 12:38 am IST
Updated : Oct 4, 2020, 12:38 am IST
SHARE ARTICLE
image
image

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੱਢੇ ਕਿਸਾਨ ਪੱਖੀ ਰੋਸ ਮਾਰਚ ਮਹਿਜ਼ ਡਰਾਮੇ : ਜਥੇਦਾਰ ਬ੍ਰਹਮਪੁਰਾ

ਅੰਮ੍ਰਿਤਸਰ, 3 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ):  ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਹੈੱਡਕੁਆਰਟਰ ਤੋਂ ਜਾਰੀ ਕੀਤੇ ਗਏ ਬਿਆਨ ਵਿਚ ਪਾਰਟੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੁੱਝ ਦਿਨਾਂ ਪਹਿਲਾਂ ਤਕ ਖੇਤੀ ਆਰਡੀਨੈਂਸਾਂ ਦੀ ਭਰਪੂਰ ਪ੍ਰਸ਼ੰਸਾ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ (ਬਾਦਲ) ਵਲੋਂ ਕੱਢੇ ਗਏ ਰੋਸ ਮਾਰਚ ਨੂੰ ਮਹਿਜ਼ ਵਿਖਾਵਾ ਕਰਾਰ ਦਿੰਦੇ ਹੋਏ ਇਸ ਨੂੰ ਕਿਸਾਨਾਂ ਦੇ ਸੰਘਰਸ ਦਾ ਰਾਜਨੀਤਕ ਲਾਹਾ ਲੈਣ ਲਈ ਨੀਵੇਂ ਪੱਧਰ ਦੀ ਕਾਰਵਾਈ ਦਸਿਆ।
  ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਕਾਰਨ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਅਪਣੇ ਸਾਰਿਆਂ ਵਸੀਲਿਆਂ ਦੀ ਦੁਰਵਰਤੋਂ ਕਰਨ ਦੇ ਬਾਵਜੂਦ ਵੀ ਲੋਕਾਂ ਵਲੋਂ ਰਤੀ ਭਰ ਵੀ ਹੁਗਾਰਾ ਨਾ ਮਿਲਣ ਕਾਰਨ, ਉਨ੍ਹਾਂ ਦਾ ਅਖੌਤੀ ਰੋਸ ਮਾਰਚ ਬੁਰੀ ਤਰ੍ਹਾਂ ਅਸਫ਼ਲ ਰਿਹਾ। ਪੰਜਾਬ ਦੀ ਜਾਗਰੂਕ ਜਨਤਾ ਇਨ੍ਹਾਂ ਦੇ ਗ਼ੈਰ ਪੰਜਾਬੀਅਤ ਅਤੇ ਗ਼ੈਰ ਪੰਥਕ ਕਾਰਵਾਈਆਂ ਤੋਂ ਭਲੀ ਭਾਂਤ ਜਾਣੂੰ ਹਨ ਅਤੇ ਇਨ੍ਹਾਂ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ।
  ਬੀਬੀ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਮੰਤਰੀ ਮੰਡਲ ਚੋਂ ਅਸਤੀਫਾ ਦੇਣ ਉਤੇ ਬ੍ਰਹਮਪੁਰਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਜੂਨ ਦੇ ਮਹੀਨੇ ਵਿਚ ਇਹ ਤਿੰਨੇ ਕਿਸਾਨ ਵਿਰੋਧੀ ਆਰਡੀਨੈਂਸ ਮੋਦੀ ਸਰਕਾਰ ਨੇ ਮਾਨਸੂਨ ਸੈਸਨ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਪਾਸ ਕਰ ਦਿਤੇ ਅਤੇ ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਅਖਵਾਉਣ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਨੇ ,ਇਨਾਂ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਪਾਸ ਕਰਨ ਤੇ ਦਸਤਖਤ ਹੀ ਨਹੀਂ ਕੀਤੇ ਸਗੋਂ ਮੋਦੀ ਸਰਕਾਰ ਦੀ ਰੱਜ ਕੇ ਪ੍ਰਸੰਸਾ ਕਰਦਿਆਂ ਇਨਾਂ ਬਿੱਲਾਂ ਨੂੰ ਕਿਸਾਨ ਪੱਖੀ ਦੱਸਿਆ ਜਿਸ ਦੀ ਪੁਸਟੀ ਛੋਟੇ ਤੇ ਵੱਡੇ ਬਾਦਲ ਨੇ ਵੀ ਆਪਣੇ ਬਿਆਨਾਂ ਨਾਲ ਕੀਤੀ। ਚਾਹਿਦਾ ਸੀ ਕਿ ਹਰਸਿਮਰਤ ਬਾਦਲ ਇਹ ਕਿਸਾਨ ਵਿਰੋਧੀ ਬਿੱਲ ਲਿਆਓਣ ਤੋਂ ਪਹਿਲਾਂ ਅਸਤੀਫਾ ਦੇ ਦਿੰਦੀ ਪਰ ਹੁਣ ਇਹ ਅਸਤੀਫਾ ਕਿਸਾਨਾਂ ਦੇ ਬਾਦਲ ਪਰਿਵਾਰ ਪ੍ਰਤੀ ਭਾਰੀ ਵਿਰੋਧ ਕਾਰਨ ਦਿਤਾ ਗਿਆ ਜੋ ਕਿ ਇੱਕ ਮਹਿਜ ਡਰਾਮਾ ਹੈ।
  ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ, ਬਹਿਬਲ ਗੋਲੀ ਕਾਂਡ, ਝੂਠੇ ਸਾਧ ਰਾਮ ਰਹੀਮ ਨੂੰ ਚੋਰ ਦਰਵਾਜੇ ਰਾਹੀਂ ਦਿੱਤੀ ਮੁਆਫੀ, ਸ੍ਰੋਮਣੀ ਕਮੇਟੀ ਵਿੱਚ ਭਾਰੀ ਹੇਰਾ ਫੇਰੀ ਅਤੇ ਹੁਣੇ ਹੋਏ ਗੁਰੂ ਸਰੂਪਾਂ ਦੀ ਚੋਰੀ ਵਰਗੀਆਂ ਗੈਰ ਪੰਥਕ ਕਾਰਵਾਈਆਂ ਕਰਕੇ ਸਿੱਖ ਸੰਗਤ ਵਿੱਚ ਅਕਾਲੀ ਦਲ ਬਾਦਲ ਲਈ ਬਹੁਤ ਵੱਡਾ ਗੁੱਸਾ ਹੈ।  ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਓਨਾਂ ਨੂੰ ਸੰਗਤ ਦੇ ਭਾਰੀ ਵਿਰੋਧ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ।

imageimage
ਕੈਪਸ਼ਨ-ਏ ਐਸ ਆਰ ਬਹੋੜੂ— 3— 7 ਰਣਜੀਤ ਸਿੰਘ ਬ੍ਰਹਮਪੁਰਾ ।

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement