
ਰਾਹੁਲ ਅਤੇ ਪ੍ਰਿਅੰਕਾ ਨੇ ਬੰਦ ਕਮਰੇ 'ਚ ਪੀੜਤ ਪਰਵਾਰ ਨਾਲ ਕੀਤੀ ਗੱਲਬਾਤ
ਲਖ਼ਨਉ, 3 ਅਕਤੂਬਰ : ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਹਾਥਰਸ ਸਮੂਹਕ ਜਬਰ ਜਨਾਹ ਦੇ ਪੀੜਤ ਪ੍ਰਵਾਰ ਨਾਲ ਮੁਲਾਕਾਤ ਕਰਨ ਲਈ ਹਾਥਰਸ ਪਹੁੰਚੇ। ਤਕਰੀਬਨ 50 ਮਿੰਟ ਲਈ ਰਾਹੁਲ ਅਤੇ ਪ੍ਰਿਯੰਕਾ ਇਕ ਬੰਦ ਕਮਰੇ ਵਿਚ ਪੀੜਤ ਪਰਵਾਰ ਨੂੰ ਮਿਲੇ। ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਇਸ ਪਰਵਾਰ ਨਾਲ ਖੜੇ ਹਾਂ। ਯੂ.ਪੀ. ਸਰਕਾਰ ਪੀੜਤਾ ਦੇ ਪਰਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਅਸਫ਼ਲ ਰਹੀ। ਇਹ ਸਰਕਾਰ ਦੀ ਜ਼ਿੰਮੇਵਾਰੀ ਸੀ। ਪ੍ਰਿਯੰਕਾ ਨੇ ਕਿਹਾ ਕਿ ਜਦੋਂ ਤਕ ਪੀੜਤਾ ਦੇ ਪਰਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਉਦੋਂ ਤਕ ਨਾ ਤਾਂ ਉਹ (ਯੂ.ਪੀ. ਸਰਕਾਰ) ਰੋਕ ਸਕਦੇ ਹਨ ਅਤੇ ਨਾ ਹੀ ਅਸੀਂ ਰੁਕਾਂਗੇ। (ਏਜੰਸੀ)
image