
ਸਿੱਖ ਬੁੱਧੀਜੀਵੀ/ਸਿੰਘ ਸਭਾ ਵਲੋਂ ਦਲਿਤ ਜਥੇਬੰਦੀਆਂ ਦੇ 10 ਅਕਤੂਬਰ ਨੂੰ ਦਿਤੇ ਪੰਜਾਬ ਬੰਦ ਸੱਦੇ ਦੀ ਪੂਰਨ ਹਮਾਇਤ
ਚੰਡੀਗੜ੍ਹ, 3 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਸਿੱਖ ਬੁੱਧੀਜੀਵੀਆਂ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਸੰਤ ਸਮਾਜ ਅਤੇ ਦਲਿਤ ਜਥੇਬੰਦੀਆਂ ਵਲੋਂ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਰਾਸ਼ੀ ਨੂੰ ਹੜੱਪ ਲਏ ਜਾਣ ਵਿਰੁਧ ਅਤੇ ਉਨ੍ਹਾਂ ਨੂੰ ਵਿਦਿਅਕ ਸੰਸਥਾਵਾਂ ਵਿਚ ਦਾਖ਼ਲਾ ਨਾ ਦੇਣ ਵਿਰੁਧ 10 ਅਕੂਤਬਰ ਨੂੰ ਪੰਜਾਬ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਸਬੰਧਤ ਮੰਤਰੀ ਨੂੰ ਤਕਰੀਬਨ 17 ਕਰੋੜ ਰੁਪਏ ਦੀ ਸਕਾਲਰਸ਼ਿਪ ਘਪਲੇ ਵਿਚੋਂ ਬਰੀ ਕਰਨਾ ਅਤੇ ਘਪਲੇ ਵਿਚ ਕਿਸੇ ਦੀ ਵੀ ਜ਼ਿੰਮੇਵਾਰੀ ਨਾ ਮਿਥਣ ਦੀ ਭਰਪੂਰ ਨਿਖੇਧੀ ਕੀਤੀ ਹੈ।
ਪੰਜਾਬ ਸਰਕਾਰ ਨੇ 16.71 ਕਰੋੜ ਦੇ ਸਕਾਲਰਸ਼ਿਪ ਘਪਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਪਰ ਉਸ ਕਮੇਟੀ ਨੇ ਘਪਲੇ ਦੀ ਸਹੀ ਜਾਂਚ ਕਰਨ ਦੀ ਬਜਾਏ ਵਿਦਿਅਕ ਅਦਾਰਿਆਂ ਵਲੋਂ 8 ਕਰੋੜ ਦੇ ਸਕਾਲਰਸ਼ਿਪ ਨੂੰ ਹੜੱਪਣ ਅਤੇ ਉਸ ਦੀ ਵਸੂਲੀ ਕਰਨ 'ਤੇ ਹੀ ਜ਼ਿਆਦਾ ਧਿਆਨ ਦਿਤਾ। ਮੈਟ੍ਰਿਕ ਪਿੱਛੋਂ ਉੱਚ ਸਿਖਿਆ ਪ੍ਰਾਪਤ ਕਰਨ ਵਾਲੇ ਦਲਿਤ ਵਿਦਿਆਰਥੀਆਂ ਨੂੰ ਵਜ਼ੀਫ਼ਾ ਕੇਂਦਰ ਵਲੋਂ ਜਾਰੀ ਸਕੀਮ ਹੇਠ ਦਿਤਾ ਜਾਂਦਾ ਹੈ। ਪੰਜਾਬ ਦੇ 1650 ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਜਵਾਬ ਦੇ ਦਿਤਾ ਹੈ ਕਿਉਂਕਿ ਉਨ੍ਹਾਂ ਦੇ ਵਜ਼ੀਫ਼ੇ ਘਪਲੇ ਕਰ ਕੇ ਰੁਕ ਗਏ ਹਨ। ਅਫ਼ਸੋਸ ਹੈ ਕਿ ਸਰਕਾਰ ਦੀ ਅਣਗਹਿਲੀ ਕਰ ਕੇ, ਹੋਏ ਘਪਲੇ ਦਾ ਖਮਿਆਜ਼ਾ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ।
ਅਨੰਦਪੁਰ ਸਾਹਿਬ ਹੈਰੀਟੇਜ਼ ਫ਼ਾਉਡੇਸ਼ਨ ਦੇ ਚੇਅਰਮੈਨ ਸੋਢੀ ਵਿਕਰਮ ਸਿੰਘ ਵੀ ਘਪਲੇ ਉਤੇ ਮਿੱਟੀ ਪਾਉਣ ਦੀ ਨਿਖੇਧੀ ਕਰਦਿਆਂ ਪੰਜਾਬ ਬੰਦ ਦੀ ਹਮਾਇਤ ਕੀਤੀ ਹੈ। ਇਸ ਮੌਕੇ ਪ੍ਰੋਫ਼ੈਸਰ ਸੁਖਦੇਵ ਸਿੰਘ ਸਿਰਸਾ, ਸਕੱimageਤਰ ਜਨਰਲ ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰੋਫ਼ੈਸਰ ਸਰਬਜੀਤ ਸਿੰਘ, ਸਾਬਕਾ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਕਰਨਲ ਜਗਤਾਰ ਸਿੰਘ ਮੁਲਤਾਨੀ ਆਦਿ ਹਾਜ਼ਰ ਸਨ।