ਸੁਖਬੀਰ ਵਲੋਂ ਤਿੰਨੇ ਤਖ਼ਤਾਂ ਤੋਂ ਖੇਤੀ ਬਿਲਾਂ ਵਿਰੁਧ ਕਢਿਆ ਮਾਰਚ ਇਕ ਡਰਾਮਾ : ਸੁੱਖੀ ਰੰਧਾਵਾ
Published : Oct 4, 2020, 1:24 am IST
Updated : Oct 4, 2020, 1:24 am IST
SHARE ARTICLE
image
image

ਸੁਖਬੀਰ ਵਲੋਂ ਤਿੰਨੇ ਤਖ਼ਤਾਂ ਤੋਂ ਖੇਤੀ ਬਿਲਾਂ ਵਿਰੁਧ ਕਢਿਆ ਮਾਰਚ ਇਕ ਡਰਾਮਾ : ਸੁੱਖੀ ਰੰਧਾਵਾ

ਮੋਦੀ ਸਰਕਾਰ ਨੇ ਸਿਰਫ਼ ਕਿਸਾਨਾਂ ਦਾ ਹੀ ਨਹੀਂ ਦੇਸ਼ ਦਾ ਭਵਿੱਖ ਵੀ ਦੁਖਦਾਇਕ ਲਿਖ ਦਿਤਾ : ਦਰਸ਼ਨ ਬਰਾੜ
 

ਬਾਘਾ ਪੁਰਾਣਾ, 3 ਅਕਤੂਬਰ (ਸੰਦੀਪ ਬਾਘੇਵਾਲੀਆ) : ਅਕਾਲੀ ਦਲ ਦੀ ਸਰਕਾਰ ਵੇਲੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਤਾਂ ਉਦੋਂ ਵੀ ਅਜਿਹੇ ਕਾਨੂੰਨ ਵਿਧਾਨ ਸਭਾ ਵਿਚ ਪਾਸ ਕੀਤੇ ਗਏ ਸਨ ਜਿਨ੍ਹਾਂ ਵਿਰੁਧ ਉਨ੍ਹਾਂ ਕਾਂਗਰਸੀ ਵਿਧਾਇਕ ਹੁੰਦੇ ਹੋਏ ਉਦੋਂ ਵੀ ਡਟ ਕੇ ਵਿਰੋਧ ਕੀਤਾ ਸੀ ਅਤੇ ਹੁਣ ਵੀ ਇਸ ਸਬੰਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚਿੱਠੀ ਲਿਖੀ ਹੈ ਕਿ ਜਿਸ ਦਾ ਉਨ੍ਹਾਂ ਅਜੇ ਤਕ ਕੋਈ ਜਵਾਬ ਨਹੀਂ ਦਿਤਾ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾਂ ਨੇ ਇਥੋਂ ਨੇੜਲੇ ਪਿੰਡ ਲੰਗੇਆਣਾ ਦੇ ਸਰਪੰਚ ਜਗਸੀਰ ਸਿੰਘ ਲੰਗੇਆਣੀਆਂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾਂ ਦੇ ਨਾਲ ਹਲਕਾ ਬਾਘਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ, ਮੋਗਾ ਤੋਂ ਵਿਧਾਇਕ ਡਾ. ਹਰਜੋਤ ਕਮਲ, ਮਾਰਕੀਟ ਕਮੇਟੀ ਬਾਘਾ ਪੁਰਾਣਾ ਚੇਅਰਮੈਨ ਜਗਸੀਰ ਸਿੰਘ ਕਾਲੇਕੇ, ਇੰਪਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਵਿਨੋਦ ਬਾਂਸਲ, ਯੂਥ ਆਗੂ ਸੁਖਹਰਪ੍ਰੀਤ ਸਿੰਘ ਸੁੱਖਾ ਆਗੂ ਹਾਜ਼ਰ ਸਨ।
ਕੈਬਨਿਟ ਮੰਤਰੀ ਸੁੱਖੀ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਤਿੰਨੇ ਤਖ਼ਤਾਂ ਤੋਂ ਖੇਤੀ ਬਿਲਾਂ ਵਿਰੁਧ ਕਢਿਆ ਮਾਰਚ ਇਕ ਡਰਾਮਾ ਹੈ ਅਤੇ ਅਕਾਲੀ ਦਲ ਦੇ ਪ੍ਰਧਾਨ ਅਪਣੀ ਖੁੱਸੀ ਸਿਆਸੀ ਜ਼ਮੀਨ ਨੂੰ ਮੁੜ ਤਰਾਸ਼ਣ ਲਈ ਅਜਿਹੇ ਪ੍ਰੋਗਰਾਮ ਰਚ ਰਚੇ ਹਨ, ਪ੍ਰੰਤੂ ਚੰਗਾ ਹੁੰਦਾ ਜੇਕਰ ਸਾਹਿਬ ਸੀ੍ਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਅਕਾਲੀ ਦਲ ਤਖ਼ਤਾਂ 'ਤੇ ਜਾ ਕੇ ਖਿਮਾ ਜਾਚਣਾ ਕਰਦਾ। ਉਨ੍ਹਾਂ ਕਿਹਾ ਕਿ ਖੇਤੀ ਸੋਧ ਬਿਲਾਂ ਨੂੰ ਲੰਮਾ ਸਮਾਂ ਕਿਸਾਨਾਂ ਦੇ ਹਿੱਤ ਵਿਚ ਦਸਣ ਵਾਲਾ ਅਕਾਲੀ ਦਲ ਅੱਜ ਕਿਹੜੇ ਮੂੰਹ ਨਾਲ ਬਿਲਾਂ ਦਾ ਵਿਰੋਧ ਕਰ ਰਿਹਾ ਹੈ।
ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਹਮਦਰਦੀ ਦੇ ਨਾਂਅ ਉਤੇ ਕਿਸਾਨੀ ਵੋਟ ਹਾਸਲ ਕਰਨ ਦੇ ਲਈ ਅਕਾਲੀ ਦਲ ਕਿਸਾਨਾਂ ਨੂੰ ਗੁਮਰਾਹ ਕਰ ਰਿਹਾ ਹੈ ਉਹ ਵੀ ਉਦੋਂ ਜਦ ਮੋਦੀ ਸਰਕਾਰ ਨੇ ਇਕੱਲੇ ਕਿਸਾਨਾਂ ਦਾ ਹੀ ਨਹੀਂ ਪੂਰੇ ਦੇਸ਼ ਦਾ ਭਵਿੱਖ ਬਹੁਤ ਮਾੜਾ ਅਤੇ ਦੁਖਦਾਇਕ ਲਿਖ ਦਿਤਾ ਹੈ ਜਿਸ ਨੂੰ ਰੱਦ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਹੁਣ ਅਪਣੇ ਅਸਤੀਫ਼ੇ ਨੂੰ ਪੰਜਾਬ ਪ੍ਰਤੀ ਜ਼ਿੰਮੇਵਾਰੀ ਦੀ ਥਾਂ ਕੁਰਬਾਨੀ ਦਸ ਰਹੀ ਹੈ ਇਹ ਸਿਆਸੀ ਡਰਾਮੇਬਾਜ਼ੀ ਤੋਂ ਵੱਧ ਕੁਝ ਨਹੀਂ ਹੈ। ਇਸ ਮੌਕੇ ਸੁੱਖਾ ਲੰਗੇਆਣੀਆਂ, ਸੁਖਮੰਦਰ ਸਿੰਘ ਪੰਚ, ਅਵਤਾਰ ਸਿੰਘ, ਸੂਬਾ ਸਿੰਘ, ਮਾਸਟਰ ਰਘਵੀਰ ਸਿੰਘ ਆਦਿ ਹਾਜ਼ਰ ਸਨ।
03 ਬਾਘਾ ਪੁਰਾਣਾ 01
ਕੈਪਸ਼ਨ : ਪਿੰਡ ਲੰਗਿਆਣਾ ਵਿਖੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾਂ ਦਾ ਸਵਾਗਤ ਕਰਦੇ ਹੋਏ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਹੋਰ ।     (ਸੰਦੀਪ)imageimage

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement