ਇਨਸਾਫ਼ ਮੋਰਚੇ ਦੇ 92ਵੇਂ ਜਥੇ ਵਿਚ ਸ਼ਾਮਲ 86 ਸਿੰਘਾਂ/ਸਿੰਘਣੀਆਂ ਤੇ 6 ਬੱਚਿਆਂ ਨੇ ਦਿਤੀ ਗਿ੍ਰਫ਼ਤਾਰੀ
Published : Oct 4, 2021, 12:27 am IST
Updated : Oct 4, 2021, 12:28 am IST
SHARE ARTICLE
image
image

ਇਨਸਾਫ਼ ਮੋਰਚੇ ਦੇ 92ਵੇਂ ਜਥੇ ਵਿਚ ਸ਼ਾਮਲ 86 ਸਿੰਘਾਂ/ਸਿੰਘਣੀਆਂ ਤੇ 6 ਬੱਚਿਆਂ ਨੇ ਦਿਤੀ ਗਿ੍ਰਫ਼ਤਾਰੀ

ਕੋਟਕਪੂਰਾ, 3 ਅਕਤੂਬਰ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਅਤੇ ਉਸ ਨਾਲ ਜੁੜੇ ਮਾਮਲਿਆਂ ’ਚ ਇਨਸਾਫ਼ ਲੈਣ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਅੰਮ੍ਰਿਤਸਰ ਵਲੋਂ ਬਰਗਾੜੀ ਵਿਖੇ ਸ਼ੁਰੂ ਕੀਤੇ ਇਨਸਾਫ਼ ਮੋਰਚੇ ਵਿਚ ਅੱਜ 95ਵੇਂ ਦਿਨ 92ਵੇਂ ਜਥੇ ’ਚ ਸ਼ਾਮਲ 86 ਮਰਦ/ਔਰਤਾਂ ਨੇ ਗਿ੍ਰਫ਼ਤਾਰੀ ਦਿਤੀ ਅਤੇ ਉਨ੍ਹਾਂ ਨਾਲ 6 ਬੱਚੇ ਵੀ ਸ਼ਾਮਲ ਸਨ, ਗਿ੍ਰਫ਼ਤਾਰੀ ਦੇਣ ਵਾਲਿਆਂ ਦੀ ਕੁਲ ਗਿਣਤੀ 92 ਹੋ ਗਈ। 
ਉਕਤਾਨ ਸਿੰਘ/ਸਿੰਘਣੀਆਂ ਤੇ ਬੱਚਿਆਂ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਕਰਨ ਉਪਰੰਤ ਅਪਣੇ ਸੰਬੋਧਨ ਦੌਰਾਨ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੰਕੜਿਆਂ ਸਹਿਤ ਦਲੀਲਾਂ ਨਾਲ ਦਸਿਆ ਕਿ ਕਿਵੇਂ ਬੇਅਦਬੀ ਕਾਂਡ ਅਤੇ ਇਸ ਨਾਲ ਜੁੜੇ ਮਾਮਲਿਆਂ ’ਚ ਪਹਿਲਾਂ ਬਾਦਲ ਸਰਕਾਰ ਨੇ ਸਿੱਖ ਕੌਮ ਨਾਲ ਧੋਖਾ ਕੀਤਾ, ਉਪਰੰਤ ਕੈਪਟਨ ਸਰਕਾਰ ਨੇ ਵੀ ਲਾਰੇਬਾਜ਼ੀ ਅਤੇ ਗੁਮਰਾਹਕੁਨ ਬਿਆਨਬਾਜ਼ੀ ਨਾਲ ਸਾਢੇ 4 ਸਾਲ ਕੌਮ ਪੱਲੇ ਕੁਝ ਨਾ ਪਾਇਆ ਪਰ ਹੁਣ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਨਵੀਂ ਹੋਂਦ ਵਿਚ ਆਈ ਸਰਕਾਰ ਤੋਂ ਇਨਸਾਫ਼ ਦੀ ਆਸ ਬੱਝੀ ਸੀ ਤਾਂ ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਏਪੀਐਸ ਦਿਉਲ ਦੀਆਂ ਨਿਯੁਕਤੀਆਂ ਨੇ ਪੀੜਤ ਪ੍ਰਵਾਰਾਂ, ਚਸ਼ਮਦੀਦ ਗਵਾਹਾਂ ਅਤੇ ਪੰਥਦਰਦੀਆਂ ਦੀਆਂ ਆਸਾਂ ’ਤੇ ਪਾਣੀ ਫੇਰ ਕੇ ਰੱਖ ਦਿਤਾ ਹੈ। ਉਨ੍ਹਾਂ ਆਖਿਆ ਕਿ ਚੰਨੀ ਸਰਕਾਰ ਨਵਾਂ ਭੰਬਲਭੂਸਾ ਖੜਾ ਕਰ ਕੇ ਸਿੱਖਾਂ ਨੂੰ ਇਨਸਾਫ਼ ਦੇਣ ਦੇ ਮੂੜ ਵਿਚ ਨਹੀਂ। ਉਨ੍ਹਾਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਲਗਾਤਾਰ 10 ਸਾਲ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦੀ ਜ਼ਰੂਰਤ ਤਕ ਨਹੀਂ ਸਮਝੀ। 
ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਗਿ੍ਰਫ਼ਤਾਰੀ ਦੇਣ ਪੁੱਜੇ ਜਥੇ ’ਚ ਸ਼ਾਮਲ ਸਿੰਘ/ਸਿੰਘਣੀਆਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਉਹ ਇਕ ਅਜਿਹੇ ਇਤਿਹਾਸ ਦਾ ਹਿੱਸਾ ਬਣ ਰਹੇ ਹਨ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਸਤਿਕਾਰ ਨਾਲ ਯਾਦ ਕਰਿਆ ਕਰਨਗੀਆਂ। ਉਨ੍ਹਾਂ 11 ਤੇ 12 ਅਕਤੂਬਰ ਨੂੰ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਗੁਰਦਵਾਰਿਆਂ ’ਚ ਅਰਦਾਸ-ਬੇਨਤੀ ਕਰਨ ਅਤੇ 14 ਅਕਤੂਬਰ ਨੂੰ ਬਾਦਲ ਸਰਕਾਰ ਦੀ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸਿੱਖ ਨੌਜਵਾਨਾਂ ਦੀ ਯਾਦ ’ਚ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ’ਚ ਵੱਡੀ ਪੱਧਰ ’ਤੇ ਦੇਸ਼-ਵਿਦੇਸ਼ ’ਚੋਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਪਹੁੰਚਣ ਦੀ ਅਪੀਲ ਕਰਦਿਆਂ ਸਪੱਸ਼ਟ ਕੀਤਾ ਕਿ ਉਕਤ ਸਮਾਗਮ ਦੌਰਾਨ ਕਿਸੇ ਨੂੰ ਸਿਆਸੀ ਤਕਰੀਰ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement