
ਉਸ ਦੀਆਂ 13 ਫਾਈਟਾਂ ਹੋਈਆਂ ਸਨ ਅਤੇ 13 ਹੀ ਉਸ ਨੇ ਜਿੱਤੀਆਂ, 5 ਨਾਟ ਆਊਟ ਸਨ
ਮੁਹਾਲੀ: ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਦਾ ਹੋਣਹਾਰ ਮੁੱਕੇਬਾਜ਼ ਸੁਖਦੀਪ ਸਿੰਘ ਚਕਰੀਆ ਸਾਊਥ ਏਸ਼ੀਆ ਦਾ ਪਹਿਲਾ ਚੈਂਪੀਅਨ ਬਣ ਕੇ ਵਤਨ ਪਰਤਿਆ ਹੈ। ਕੈਨੇਡਾ ਤੋਂ ਪਿੰਡ ਪਹੁੰਚਣ ’ਤੇ ਸਮੂਹ ਨਗਰ ਵਾਸੀਆਂ ਨੇ ਮਿਲ ਕੇ ਉਸ ਦਾ ਪਿੰਡ ਲੱਖਾ 'ਚ ਭਰਵਾਂ ਸਵਾਗਤ ਕੀਤਾ। ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਉੱਘੇ ਸਮਾਜ ਸੇਵੀ ਮਰਹੂਮ ਅਜਮੇਰ ਸਿੰਘ ਸਿੱਧੂ ਕੈਨੇਡਾ ਦੇ ਘਰ ਅੱਗੇ ਵੀ ਸਤਿਕਾਰ ਸਹਿਤ ਨਤਮਸਤਕ ਹੋਇਆ।
ਸੁਖਦੀਪ ਚਕਰ ਨੇ ਦੱਸਿਆ ਉਸ ਨੇ ਤਿੰਨ ਬੈਲਟਾਂ ਜਿੱਤੀਆਂ ਹਨ ਜਿਸ ’ਚ ਪਹਿਲੀ ਕੈਨੇਡੀਅਨ ਮਿਡਲ ਵੇਟ ਚੈਂਪੀਅਨਸ਼ਿਪ, ਦੂਜੀ ਚੈਂਪੀਅਨਸ਼ਿਪ ਅਤੇ ਤੀਜੀ ਆਈਬੀਏ ਇੰਟਰਕੌਂਟੀਨੈਂਟਲ ਚੈਂਪੀਅਨਸ਼ਿਪ ਦੀਆਂ ਤਿੰਨ ਬੈਲਟਾਂ ਹਾਸਲ ਕਰ ਕੇ ਸਾਊਥ ਏਸ਼ੀਆ ਦਾ ਪਹਿਲਾ ਚੈਂਪੀਅਨ ਬਣਿਆ ਹੈ। ਉਸ ਨੇ ਦੱਸਿਆ ਕਿ ਉਸ ਦੀਆਂ 13 ਫਾਈਟਾਂ ਹੋਈਆਂ ਸਨ ਅਤੇ 13 ਹੀ ਉਸ ਨੇ ਜਿੱਤੀਆਂ, 5 ਨਾਟ ਆਊਟ ਸਨ। ਇਸ ਮੌਕੇ ਭਾਰਤੀ ਟੀਮ ਦੇ ਕੋ ਗੁਰਬਖਸ਼ ਸਿੰਘ ਸੰਧੂ ਤੇ ਐੱਸ ਪੀ ਦਵਿੰਦਰ ਸਿੰਘ ਪਟਿਆਲਾ ਨੇ ਪਹੁੰਚ ਕੇ ਉਸਨੂੰ ਵਧਾਈਆਂ ਦਿੱਤੀਆਂ