
ਪੁਲਿਸ ਨੇ ਪ੍ਰੇਮਿਕਾ ਨੂੰ ਗ੍ਰਿਫ਼ਤਾਰ ਕਰ ਕੇ ਮੁਕੱਦਮਾ ਦਰਜ ਕਰ ਲਿਆ ਹੈ
ਅੰਮ੍ਰਿਤਸਰ : ਦੁਰਗਿਆਣਾ ਚੌਂਕੀ ਇਲਾਕੇ ਦੇ ਆਰ ਕੌਨਟੀਨੈਟਲ ਹੋਟਲ ਵਿਚ ਬੀਤੇ ਦਿਨੀਂ ਇੱਕ ਪ੍ਰੇਮੀ ਜੋੜੇ ਵੱਲੋਂ ਕਮਰਾ ਲਿਆ ਗਿਆ ਸੀ ਤੇ ਫਿਰ ਇਸੀ ਕਮਰੇ 'ਚੋਂ ਪ੍ਰੇਮੀ ਦੀ ਮ੍ਰਿਤਕ ਦੇਹ ਬਰਾਮਦ ਹੋਈ। 29 ਸਾਲਾ ਨੌਜਵਾਨ ਪ੍ਰਾਈਵੇਟ ਨੌਕਰੀ ਕਰਦਾ ਸੀ, ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਦੀ ਸੂਚਨਾ ਉਸੀ ਦੀ ਪ੍ਰੇਮਿਕਾ ਵੱਲੋਂ ਦਿੱਤੀ ਗਈ ਸੀ ਜੋ ਕਿ ਪ੍ਰੇਮੀ ਦੀ ਮੌਤ ਤੋਂ ਬਾਅਦ ਫਰਾਰ ਹੈ। ਲੜਕੀ ਨੇ ਹੋਟਲ ਮਾਲਕ ਨੂੰ ਪ੍ਰੇਮੀ ਦੀ ਮੌਤ ਦੀ ਸੂਚਨਾ ਦਿੱਤੀ ਸੀ ਜਿਸ ਤੋਂ ਬਾਅਦ ਪ੍ਰੇਮਿਕਾ ਖ਼ੁਦ ਹੋਟਲ 'ਚੋਂ ਫਰਾਰ ਹੋ ਗਈ। ਜਿਸ ਨੂੰ ਹੁਣ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਪ੍ਰੇਮਿਕਾ ਉਪਰ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਲੜਕੇ ਦੀ ਲਾਸ਼ ਹੋਟਲ ਦੇ ਬਾਥਰੂਮ ਵਿਚੋਂ ਬਰਾਮਦ ਕਰ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਨੌਜਵਾਨ ਦੀ ਭੈਣ ਮੁਤਾਬਿਕ ਉਸ ਦੇ ਭਰਾ ਦੀ ਪ੍ਰੇਮਿਕਾ ਨਸ਼ੇ ਦੀ ਆਦੀ ਸੀ। ਉਸ ਦਾ ਕਹਿਣਾ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਹੋਟਲ ਮਾਲਿਕ 'ਤੇ ਵੀ ਪਰਚਾ ਦਰਜ ਕਰੇ ਅਤੇ ਪਰਿਵਾਰ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ।