ਪੰਜਾਬ ਦੀਆਂ ਪੰਜ ਜੰਗਲੀ ਜੀਵ ਰੱਖਾਂ ਦੁਆਲੇ ਬਣਿਆ ਈ.ਐਸ.ਜ਼ੈੱਡ. ਖੇਤਰ

By : GAGANDEEP

Published : Oct 4, 2023, 9:51 pm IST
Updated : Oct 4, 2023, 9:51 pm IST
SHARE ARTICLE
photo
photo

ਨਹੀਂ ਹੋ ਸਕਣਗੀਆਂ ਕੋਈ ਉਸਾਰੀਆਂ

 

ਚੰਡੀਗੜ੍ਹ: ਪੰਜਾਬ ਦੀਆਂ ਪੰਜ ਜੰਗਲੀ ਜੀਵ ਰੱਖਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜੈਵ-ਸੰਵੇਦਨਸ਼ੀਲਤਾ ਦੇ ਮਾਮਲੇ ’ਚ ਹੋਰ ਸੁਰੱਖਿਅਤ ਬਣਾ ਦਿਤਾ ਗਿਆ ਹੈ। ਝੱਜਰ-ਬਚੌਲੀ ਜੰਗਲੀ ਜੀਵ ਰੱਖ, ਬੀੜ ਦੁਸਾਂਝ ਜੰਗਲੀ ਜੀਵ ਰੱਖ, ਬੀੜ ਭੁਨਰਹੇੜੀ ਜੰਗਲੀ ਜੀਵ ਰੱਖ, ਬੀੜ ਮੋਤੀ ਬਾਗ਼ ਜੰਗਲੀ ਜੀਵ ਰੱਖ ਅਤੇ ਛੱਤਬੀੜ ਜੰਗਲੀ ਜੀਵ ਰੱਖ ਦੇ ਆਲੇ-ਦੁਆਲੇ ਇਕ ਕਿਲੋਮੀਟਰ ਦਾ ਘੇਰਾ ਜੈਵ-ਸੰਵੇਦਨਸ਼ੀਲ ਖੇਤਰ ਬਣਾ ਦਿਤਾ ਗਿਆ ਹੈ ਜਿੱਥੇ ਕੋਈ ਉਸਾਰੀ ਨਹੀਂ ਹੋ ਸਕਦੀ।

 ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 2022 ’ਚ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਦੇਸ਼ ਦਾ ਹਰ ਸੁਰੱਖਿਅਤ ਐਲਾਨਿਆ ਗਿਆ ਜੰਗਲ, ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਰੱਖ ਦੇ ਆਲੇ-ਦੁਆਲੇ ਘੱਟ ਤੋਂ ਘੱਟ ਇਕ ਕਿਲੋਮੀਟਰ ਤਕ ਦਾ ਜੈਵ-ਸੰਵੇਦਨਸ਼ੀਲ ਖੇਤਰ (ਈ.ਐੱਸ.ਜ਼ੈੱਡ.) ਹੋਣਾ ਚਾਹੀਦਾ ਹੈ। 

ਵਾਤਾਵਰਣ ਮੰਤਰਾਲੇ ਦੀਆਂ ਹਦਾਇਤਾਂ ਤੋਂ ਪਤਾ ਲਗਦਾ ਹੈ ਕਿ ਰਾਸ਼ਟਰੀ ਪਾਰਕਾਂ, ਜੰਗਲਾਂ ਅਤੇ ਰੱਖਾਂ ਦੇ ਆਲੇ-ਦੁਆਲੇ ਈ.ਐੱਸ.ਜ਼ੈੱਡ. ਐਲਾਨ ਕਰਨ ਦਾ ਉਦੇਸ਼ ਸੁਰੱਖਿਅਤ ਖੇਤਰਾਂ ਲਈ ਕਿਸੇ ਕਿਸਮ ਦਾ ‘ਖ਼ਤਰਾ ਰੋਧੀ’ ਬਣਾਉਣਾ ਹੈ। ਇਹ ਖੇਤਰ ਉੱਚ ਸੁਰੱਖਿਆ ਵਾਲੇ ਖੇਤਰਾਂ ਤੋਂ ਘੱਟ ਸੁਰੱਖਿਆ ਵਾਲੇ ਖੇਤਰਾਂ ਤਕ ਇਕ ਤਬਦੀਲੀ ਜ਼ੋਨ ਵਜੋਂ ਕੰਮ ਕਰਨਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement