ਖ਼ਬਰਾਂ |

ਤਾਜ਼ਾ |

ਜਲੰਧਰ 'ਚ ਮਾਰੀਆਂ ਗਈਆਂ 3 ਬੱਚੀਆਂ ਦਾ ਪੰਚਾਇਤ ਤੇ ਪੁਲਿਸ ਨੇ ਕੀਤਾ ਸਸਕਾਰ

By : GAGANDEEP

Published : Oct 4, 2023, 6:11 pm IST
Updated : Oct 4, 2023, 6:19 pm IST
SHARE ARTICLE
photo
photo

ਮਾਪਿਆਂ ਨੇ ਦੁੱਧ ਵਿਚ ਕੀਟਨਾਸ਼ਕ ਸਪਰੇਅ ਪਿਆ ਕੇ ਮਾਰੀਆਂ ਸੀ ਤਿੰਨੋਂ ਧੀਆਂ

 

ਜਲੰਧਰ: ਜਲੰਧਰ ਦੇ ਪਿੰਡ ਕਾਹਨਪੁਰ 'ਚ ਸ਼ਰਾਬੀ ਪਿਤਾ ਅਤੇ ਮਾਂ ਵੱਲੋਂ ਜ਼ਹਿਰੀਲੀ ਚੀਜ਼ ਦੇ ਕੇ ਮਾਰੀਆਂ ਗਈਆਂ ਬੱਚੀਆਂ ਦਾ ਅੱਜ ਸਸਕਾਰ ਕੀਤਾ ਗਿਆ। ਤਿੰਨਾਂ ਨੂੰ ਪਿੰਡ ਦੀ ਪੰਚਾਇਤ, ਜ਼ਿਮੀਂਦਾਰ ਅਤੇ ਪੁਲਿਸ ਵੱਲੋਂ ਅੰਤਿਮ ਅਰਦਾਸ ਤੋਂ ਬਾਅਦ ਉਨ੍ਹਾਂ ਨੂੰ ਦਫਨਾਇਆ ਗਿਆ। ਤਿੰਨਾਂ ਦੇ ਪੋਸਟਮਾਰਟਮ ਤੋਂ ਬਾਅਦ ਨਾ ਤਾਂ ਮਾਪਿਆਂ ਅਤੇ ਨਾ ਹੀ ਰਿਸ਼ਤੇਦਾਰਾਂ ਨੇ ਬੱਚੀਆਂ ਦੀਆਂ ਲਾਸ਼ਾਂ ਲਈਆਂ।

ਇਹ ਵੀ ਪੜ੍ਹੋ: ਵਿਜੀਲੈਂਸ ਵਲੋਂ 5,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਹਰਜਿੰਦਰ ਸਿੰਘ ਕਾਬੂ

ਇਸ ਤੋਂ ਬਾਅਦ ਮਕਾਨ ਮਾਲਕ ਸੁਰਿੰਦਰ ਸਿੰਘ ਅਤੇ ਪਿੰਡ ਦੀ ਪੰਚਾਇਤ ਨੇ ਬੱਚੀਆਂ 9 ਸਾਲਾ ਅੰਮ੍ਰਿਤਾ ਕੁਮਾਰੀ, 7 ਸਾਲਾ ਕੰਚਨ ਕੁਮਾਰੀ ਅਤੇ 3 ਸਾਲਾ ਵਾਸੂ 3 ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਲਈਆਂ ਅਤੇ ਫੈਸਲਾ ਕੀਤਾ ਸੀ ਕਿ ਜੇਕਰ ਰਿਸ਼ਤੇਦਾਰ  ਸਸਕਾਰ ਨਹੀਂ ਕਰਨਗੇ ਤਾਂ ਉਹ ਆਪ ਹੀ ਸਸਕਾਰ ਕਰਨਗੇ। ਇਸ ਤੋਂ ਬਾਅਦ ਬੁੱਧਵਾਰ ਨੂੰ ਪੁਲਿਸ ਦੀ ਮੌਜੂਦਗੀ 'ਚ ਤਿੰਨਾਂ ਬੱਚੀਆਂ ਨੂੰ ਦਫ਼ਨਾਇਆ ਗਿਆ।

ਇਹ ਵੀ ਪੜ੍ਹੋ: ਐਸਜੀਜੀਐਸ ਕਾਲਜ 26 ਨੇ ਜਾਗਰੂਕਤਾ ਅਤੇ ਯੂਡੀਆਈਡੀ ਕੈਂਪ ਦਾ ਕੀਤਾ ਆਯੋਜਨ 

ਦੱਸ ਦੇਈਏ ਕਿ ਜਲੰਧਰ 'ਚ ਮਾਂ-ਬਾਪ ਨੇ ਦੁੱਧ 'ਚ ਕੀਟਨਾਸ਼ਕ ਸਪਰੇਅ ਮਿਲਾ ਕੇ ਤਿੰਨ ਧੀਆਂ ਦੀ ਹੱਤਿਆ ਕਰ ਦਿਤੀ ਸੀ। ਤਿੰਨਾਂ ਦੇ ਮੂੰਹ 'ਚੋਂ ਝੱਗ ਨਿਕਲਣ 'ਤੇ ਉਨ੍ਹਾਂ ਨੇ ਲਾਸ਼ਾਂ ਨੂੰ ਲੋਹੇ ਦੇ ਟਰੰਕ 'ਚ ਪਾ ਕੇ ਘਰ ਦੇ ਬਾਹਰ ਸੁੱਟ ਦਿਤਾ। ਤਿੰਨੇ ਭੈਣਾਂ 1 ਅਕਤੂਬਰ ਐਤਵਾਰ ਰਾਤ 8 ਵਜੇ ਤੋਂ ਲਾਪਤਾ ਸਨ। ਸੋਮਵਾਰ ਸਵੇਰੇ ਲੋਕਾਂ ਨੇ ਤਿੰਨਾਂ ਭੈਣਾਂ ਦੀਆਂ ਲਾਸ਼ਾਂ ਦੇਖੀਆਂ। ਪੁਲਿਸ ਨੇ ਦੋਸ਼ੀ ਪਿਤਾ ਨੂੰ 2 ਅਕਤੂਬਰ ਦੀ ਸਵੇਰ ਨੂੰ ਹਿਰਾਸਤ 'ਚ ਲੈ ਲਿਆ ਸੀ।

 ਮੁਲਜ਼ਮ ਸੁਸ਼ੀਲ ਮੰਡਲ ਨੇ ਹਿਰਾਸਤੀ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਗਰੀਬੀ ਤੋਂ ਤੰਗ ਆ ਕੇ ਉਸ ਨੇ ਅਤੇ ਉਸ ਦੀ ਪਤਨੀ ਨੇ ਆਪਣੀਆਂ ਤਿੰਨ ਧੀਆਂ ਅੰਮ੍ਰਿਤਾ ਕੁਮਾਰੀ (9), ਕੰਚਨ ਕੁਮਾਰੀ (7) ਅਤੇ ਵਾਸੂ (3) ਦਾ ਕਤਲ ਕਰ ਦਿੱਤਾ । 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement