Jalandhar News : ਜਲੰਧਰ 'ਚ ਕਾਰੋਬਾਰੀ ਨੇ ਪਤਨੀ ਨਾਲ ਮਿਲ ਕੇ ਨਿਗਲਿਆ ਜ਼ਹਿਰ, ਪਤੀ ਦੀ ਮੌਤ, ਪਤਨੀ ਦੀ ਹਾਲਤ ਨਾਜ਼ੁਕ

By : BALJINDERK

Published : Oct 4, 2024, 8:44 pm IST
Updated : Oct 4, 2024, 8:44 pm IST
SHARE ARTICLE
ਮ੍ਰਿਤਕ ਕਾਰੋਬਾਰੀ ਦੀ ਪਛਾਣ ਈਸ਼ ਵਛੇਰ ਪਤਨੀ ਇੰਦੂ ਵਛੇਰ ਵਜੋਂ ਹੋਈ 
ਮ੍ਰਿਤਕ ਕਾਰੋਬਾਰੀ ਦੀ ਪਛਾਣ ਈਸ਼ ਵਛੇਰ ਪਤਨੀ ਇੰਦੂ ਵਛੇਰ ਵਜੋਂ ਹੋਈ 

Jalandhar News : ਕਾਰੋਬਾਰੀ ਨੇ ਮਰਨ ਤੋਂ ਪਹਿਲਾਂ ਲਿਖਿਆ ਸੁਸਾਈਡ ਨੋਟ, ਪੁਲਿਸ ਮਾਮਲੇ ਦੀ ਜਾਂਚਕੀਤੀ ਸ਼ੁਰੂ ਕਰ

Jalandhar News : ਜਲੰਧਰ ਦੇ ਵਪਾਰੀ ਨੇ ਪਤਨੀ ਸਮੇਤ ਜ਼ਹਿਰ ਨਿਗਲ ਲਿਆ ਹੈ। ਜਿਸ ਵਿੱਚ ਵਪਾਰੀ ਦੀ ਮੌਤ ਹੋ ਗਈ ਹੈ ਜਦਕਿ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮ੍ਰਿਤਕ ਕਾਰੋਬਾਰੀ ਦੀ ਪਛਾਣ ਈਸ਼ ਵਛੇਰ ਵਜੋਂ ਹੋਈ ਹੈ ਜਦਕਿ ਉਸ ਦੀ ਪਤਨੀ ਦੀ ਪਛਾਣ ਇੰਦੂ ਵਛੇਰ ਵਜੋਂ ਹੋਈ ਹੈ।

ਜੋੜੇ ਨੇ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ ਸੀ। ਜਿਸ ਵਿੱਚ ਉਸ ਨੇ ਨਿਰਮਲ ਸਿੰਘ ਅਤੇ ਪਰਮਵੀਰ ਸਿੰਘ ’ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਸੁਸਾਈਡ ਨੋਟ ਅਨੁਸਾਰ ਮ੍ਰਿਤਕ ਈਸ਼ ਵਛੇਰ ਨੇ ਦੋਵਾਂ ਤੋਂ ਕਰੀਬ 90 ਲੱਖ ਰੁਪਏ ਲੈਣੇ ਸੀ। ਪਰ ਜਦੋਂ ਵੀ ਉਹ ਪੈਸੇ ਮੰਗਣ ਜਾਂਦਾ ਸੀ ਤਾਂ ਉਹ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਇਸ ਤੋਂ ਤੰਗ ਆ ਕੇ ਉਸ ਨੇ ਇਹ ਕਦਮ ਚੁੱਕਿਆ ਹੈ।

1

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਲੜਕੇ ਵਿਭੋਰ ਨੇ ਦੱਸਿਆ ਕਿ ਉਸ ਦਾ ਪਿਤਾ ਫੋਕਲ ਪੁਆਇੰਟ ਵਿੱਚ ਗਰੇਡ ਬੈਟਰੀ ਦੇ ਨਾਂ ’ਤੇ ਆਪਣਾ ਕਾਰੋਬਾਰ ਚਲਾਉਂਦਾ ਸੀ। ਉਸਦੀ ਫਰਮ ਬੈਟਰੀਆਂ ਬਣਾਉਣ ਦਾ ਕੰਮ ਕਰਦੀ ਹੈ। ਉਸ ਨੇ ਨਿਰਮਲ ਸਿੰਘ ਅਤੇ ਪਰਮਵੀਰ ਤੋਂ ਸਮਾਨ ਨੂੰ ਲੈ ਕੇ 90 ਲੱਖ ਰੁਪਏ ਲੈਣੇ  ਸੀ। ਪਰ ਜਦੋਂ ਵੀ ਉਹ ਪੈਸੇ ਮੰਗਣ ਜਾਂਦਾ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦਾ। ਇਸ ਤੋਂ ਤੰਗ ਆ ਕੇ ਉਸ ਨੇ 3 ਅਕਤੂਬਰ ਦੀ ਰਾਤ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ।

ਖਬਰਿਸਤਾਨ ਨਿਊਜ਼ ਨੈੱਟਵਰਕ ਦੀ ਟੀਮ ਨੇ ਸੁਸਾਈਡ ਨੋਟ 'ਚ ਦਿੱਤੇ ਨੰਬਰ 'ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੰਬਰ ਬੰਦ ਆ ਰਿਹਾ ਸੀ। ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਨ੍ਹਾਂ ਦੇ ਦੋਵੇਂ ਨੰਬਰ ਬੰਦ ਆ ਰਹੇ ਸੀ। ਪੁਲਿਸ ਨੇ ਈਸ਼ ਵਛੇਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਦੋਂ ਕਿ ਉਸਦੀ ਪਤਨੀ ਦੇ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਕੀਤਾ ਗਿਆ ਤਾਂ ਜੋ ਉਸਦਾ ਬਿਆਨ ਲਿਆ ਜਾ ਸਕੇ।

(For more news apart from  businessman swallowed poison with his wife, husband died, condition of wife is critical In Jalandhar News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement