
ਸੋਨਾ ਸਸਤਾ ਦੇਣ ਦਾ ਲਾਲਚ ਦੇ ਕੇ ਕਰਦੇ ਸੀ ਲੁੱਟ-ਖੋਹ
Fake Police Gang Busted in Fazilka, Two Arrested Latest News in Punjabi ਫ਼ਾਜ਼ਿਲਕਾ ਦੇ ਪਿੰਡ ਜੰਡਵਾਲਾ ਮੀਰਾ ਸਾਂਗਲਾ ਪੁਲਿਸ ਨੇ ਫ਼ਰਜ਼ੀ ਪੁਲਿਸ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਦੇ ਤਹਿਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਸਤਾ ਸੋਨਾ ਦੇਣ ਦਾ ਲਾਲਚ ਦੇ ਕੇ ਲੋਕਾਂ ਨੂੰ ਲੁੱਟਦੇ ਸਨ। 1 ਅਕਤੂਬਰ ਨੂੰ ਇਹ ਗਰੋਹ ਲੋਕਾਂ ਦੇ ਹੱਥੇ ਵੀ ਚੜ੍ਹ ਗਿਆ ਸੀ, ਜਿਸ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।
ਫ਼ਾਜ਼ਿਲਕਾ ਦੇ ਪਿੰਡ ਜੰਡਵਾਲਾ ਮੀਰਾ ਸਾਂਗਲਾ ਇਲਾਕੇ ਤੋਂ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਕਾਰ ਦੂਸਰੀ ਕਾਰ ਦੇ ਪਿੱਛਾ ਕਰ ਰਹੀ ਹੈ ਫਿਰ ਅਗਲੀ ਕਾਰ ਦੇ ਵਿਚੋਂ ਕੁੱਝ ਲੋਕ ਨਿਕਲਦੇ ਨੇ ਤੇ ਭੱਜਣ ਦੀ ਕੋਸ਼ਿਸ਼ ਕਰਦੇ ਨੇ। ਜਿਸ ਨੂੰ ਪਿੱਛੇ ਲੱਗੀ ਕਾਰ ਸਵਾਰ ਲੋਕ ਫੜ ਲੈਂਦੇ ਹਨ ਤੇ ਉਨ੍ਹਾਂ ਦੀ ਮਾਰ ਕੁਟਾਈ ਹੁੰਦੀ ਹੈ। ਦਰਅਸਲ ਇਹ ਵੀਡੀਉ ਪਿੰਡ ਜੰਡਵਾਲਾ ਮੀਰਾ ਸਾਂਗਲਾ ਦੀ ਦੱਸੀ ਜਾ ਰਹੀ ਹੈ। ਇਹ ਘਟਨਾ 1 ਅਕਤੂਬਰ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਸੱਤ ਲੋਕਾਂ ’ਤੇ ਮੁਕਦਮਾ ਦਰਜ ਕੀਤਾ ਹੈ ਤੇ 2 ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਪੁਲਿਸ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਉਕਤ ਮੁਲਜ਼ਮਾਂ ਨੇ ਸੋਨੇ ਦਾ ਲਾਲਚ ਦੇ ਕੇ ਧੋਖਾਧੜੀ ਕੀਤੀ ਤੇ ਫ਼ਰਜ਼ੀ ਪੁਲਿਸ ਵਾਲੇ ਬਣ ਕੇ ਉਨ੍ਹਾਂ ਦੇ ਨਾਲ ਮਾਰਕੁੱਟ ਵੀ ਕੀਤੀ। ਇਲਜ਼ਾਮ ਲੱਗੇ ਹਨ ਕਿ ਮੁਲਜ਼ਮ 1 ਲੱਖ ਦੀ ਨਕਦੀ ਤੇ ਲੈਪਟਾਪ ਲੈ ਕੇ ਕਾਰ ਵਿਚ ਸਵਾਰ ਹੋ ਕੇ ਫ਼ਰਾਰ ਹੋ ਗਏ ਸਨ, ਜਿਸ ਵਿਚ ਪੁਲਿਸ ਨੇ ਦੋ ਲੋਕਾਂ ਨੂੰ ਫੜ ਲਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ।
(For more news apart from Fake Police Gang Busted in Fazilka, Two Arrested Latest News in Punjabi stay tuned to Rozana Spokesman.)