
ਰਾਜਸਥਾਨ ਬਾਰਡਰ ਤੋਂ ਪੰਜਾਬ ਵਿੱਚ ਦਾਖਿਲ ਹੋ ਰਹੀਆਂ ਔਰਤਾਂ ਨੂੰ ਅਬੋਹਰ ਪੁਲਿਸ ਨੇ ਕੀਤਾ ਕਾਬੂ
ਅਬੋਹਰ : ਰਾਜਸਥਾਨ ਬਾਰਡਰ ਤੋਂ ਪੰਜਾਬ ਵਿੱਚ ਦਾਖਿਲ ਹੋਈਆਂ ਤਿੰਨ ਔਰਤਾਂ ਨੂੰ ਪੁਲਿਸ ਨੇ ਜਦੋਂ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 18 ਕਿਲੋ 600 ਗ੍ਰਾਮ ਡੋਡਾ ਪੋਸਤ ਮਿਲਿਆ।
ਜਾਣਕਾਰੀ ਮੁਤਾਬਕ ਅਬੋਹਰ ਥਾਣਾ ਸਦਰ ਪੁਲਿਸ ਦੇ ਵੱਲੋਂ ਪਿੰਡ ਸੈਦਿਆਂ ਵਾਲੀ ਨਜ਼ਦੀਕ ਗਸ਼ਤ ਕੀਤੀ ਜਾ ਰਹੀ ਸੀ ਇਸੇ ਦੌਰਾਨ ਤਿੰਨ ਔਰਤਾਂ ਪੈਦਲ ਜਾ ਰਹੀਆਂ ਸਨ ਜਿਨਾਂ ਨੂੰ ਪੁਲਿਸ ਨੇ ਰੋਕਿਆ ਅਤੇ ਜਦ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਬੈਗ ਵਿੱਚੋਂ 18 ਕਿਲੋ 600 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਦੱਸਿਆ ਜਾ ਰਿਹਾ ਕਿ ਇਹ ਔਰਤਾਂ ਧਰਮਕੋਟ ਇਲਾਕੇ ਨਾਲ ਸੰਬੰਧਿਤ ਹਨ ਅਤੇ ਇਹ ਰਾਜਸਥਾਨ ਤੋਂ ਸਾਧਨ ਬਦਲ ਬਦਲ ਪੰਜਾਬ ਵਿੱਚ ਦਾਖਲ ਹੋਈਆਂ ਸਨ। ਥਾਣਾ ਸਦਰ ਅਬੋਹਰ ਦੀ ਪੁਲਿਸ ਦੇ ਵੱਲੋਂ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਇਨ੍ਹਾਂ ਤਿੰਨਾਂ ਔਰਤਾਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਹੁਣ ਜਾਂਚ ਕੀਤੀ ਜਾਏਗੀ ਕਿ ਇਹ ਪੋਸਟ ਕਿੱਥੋਂ ਲੈ ਕੇ ਆਈਆਂ ਸਨ ਅਤੇ ਅੱਗੇ ਕਿੱਥੇ ਸਪਲਾਈ ਕਰਨਾ ਸੀ ਅਤੇ ਇਹਨਾਂ ਤੇ ਪਹਿਲਾਂ ਕਿੰਨੇ ਮਾਮਲੇ ਦਰਜ ਹਨ।