
ਡਾ. ਨਵਜੋਤ ਕੌਰ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਸਿੱਧੂ ਪਰਵਾਰ ਨੂੰ ਲਾਂਘੇ ਦਾ ਕਰੈਡਿਟ ਨਹੀ ਚਾਹੀਦਾ ਪਰ ਅਸੀ ਬੇਹਦ ਖ਼ੁਸ਼ ਹਾਂ ਕਿ ਸਿੱਖ ਸੰਗਤਾਂ ਲਈ ਲਾਂਘਾ ਖੁਲ੍ਹ ਰਿਹਾ ਹੈ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਡਾ. ਨਵਜੋਤ ਕੌਰ ਸਿੱਧੂ ਸਾਬਕਾ ਮੁਖ ਸੰਸਦੀ ਸਕੱਤਰ ਨੇ ਸਪੱਸ਼ਟ ਕੀਤਾ ਹੈ ਕਿ ਸਿੱਧੂ ਪਰਵਾਰ ਨੂੰ ਲਾਂਘੇ ਦਾ ਕਰੈਡਿਟ ਨਹੀ ਚਾਹੀਦਾ ਪਰ ਅਸੀ ਬੇਹਦ ਖ਼ੁਸ਼ ਹਾਂ ਕਿ ਸਿੱਖ ਸੰਗਤਾਂ ਲਈ ਲਾਂਘਾ ਖੁਲ੍ਹ ਰਿਹਾ ਹੈ ਜੋ ਹਿੰਦ-ਪਾਕਿ ਵੰਡ ਤੋਂ ਬਾਅਦ ਵਿਛੜੇ ਗੁਰੂਧਾਮਾਂ ਦੇ ਦਰਸ਼ਨੇ ਦੀਦਾਰ ਲਈ ਰੋਜ਼ਾਨਾ ਅਰਦਾਸਾਂ ਕਰ ਰਹੇ ਹਨ ਅਤੇ ਕੀਤੀਆਂ ਗਈਆਂ ਗੁਰੂ ਅੱਗੇ ਪੂਰੀਆਂ ਹੋ ਗਈਆਂ ਹਨ।
Kartarpur Sahib
ਹਲਕਾ ਪੂਰਬੀ ਵੇਰਕਾ ਵਿਖੇ ਮਾਸਟਰ ਹਰਪਾਲ ਸਿੰਘ ਵੇਰਕਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਸਬੰਧੀ ਇਕ ਸਟੇਜ ਲੱਗਣੀ ਚਾਹੀਦੀ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਦੀ ਕਦਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨੀ ਚਾਹੀਦੀ ਸੀ ਤਾਂ ਜੋ ਗੁਰੂ ਨਾਨਕ ਦੇਵ ਜੀ ਦਾ ਸਾਂਝੀਵਾਲਤਾ ਦਾ ਸੰਦੇਸ਼ ਦੁਨੀਆਂ ਭਰ ਵਿਚ ਪੁੱਜ ਸਕਦਾ। ਡਾ ਸਿੱਧੂ ਨੇ ਕਿਹਾ ਕਿ ਉਹ ਹਲਕੇ ਪੂਰਬੀ ਦੇ ਕੌਸਲਰਾਂ ਤੇ ਲੋਕਾਂ ਨਾਲ ਇਕ ਸੰਗਤ ਦੇ ਰੂਪ ਵਿਚ ਸ਼੍ਰੀ ਕਰਤਾਰਪੁਰ ਸਾਹਿਬ ਜਾਂਣਗੇ।
Navjot Singh Sidhu
ਡਾ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਦੀ ਭਾਜਪਾ ਮੁਖੀ ਅਮਿਤ ਸ਼ਾਹ ਨਾਲ ਗੁਪਤ ਮਿਲਣੀ ਨੂੰ ਰੱਦ ਕਰਦਿਆਂ ਕਿਹਾ ਕਿ ਨਵਜੋਤ ਕਦੇ ਲੁਕ ਕੇ ਕੰਮ ਨਹੀ ਕਰਦਾ। ਡਾ ਸਿੱਧੂ ਨੇ ਕਿਹਾ ਕਿ ਉਹ ਇਸ ਗੱਲ ਦੀ ਹਾਮੀ ਹਨ ਕਿ ਅੰਮ੍ਰਿਤਸਰ ਦਾ ਵਪਾਰ ਵਧੇ ਅਤੇ ਅਟਾਰੀ ਵਾਹਗਾ ਸਰਹੱਦ ਤੁਰਤ ਖੁੱਲੇ ਤਾਂ ਜੋ ਦੋਹਾਂ ਮੁਲਕਾਂ ਦਾ ਤਣਾਅ ਦੂਰ ਹੋਣ ਦੇ ਨਾਲ ਨਾਲ ਆਰਥਿਕ ਸਥਿਤੀ ਵੀ ਬੇਹੱਤਰ ਹੋਵੇ। ਇਸ ਮੌਕੇ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ, ਕੌਸਲਰ ਪਰਮਿੰਦਰ ਕੌਰ ਹੁੰਦਲ ਤੇ ਇਲਾਕਾ ਨਿਵਾਸੀ ਮੌਜੂਦ ਸਨ।
Update Here