ਭਾਜਪਾ ਦੇ ਸਾਬਕਾ ਮੰਤਰੀ ਨੂੰ ਪਿਛਲੇ ਦਰਵਾਜ਼ੇ ਰਾਹੀਂ ਭੱਜਣਾ ਪਿਆ
Published : Nov 4, 2020, 12:44 am IST
Updated : Nov 4, 2020, 12:44 am IST
SHARE ARTICLE
image
image

ਭਾਜਪਾ ਦੇ ਸਾਬਕਾ ਮੰਤਰੀ ਨੂੰ ਪਿਛਲੇ ਦਰਵਾਜ਼ੇ ਰਾਹੀਂ ਭੱਜਣਾ ਪਿਆ

  to 
 

ਬਠਿੰਡਾ, 3 ਨਵੰਬਰ (ਸੁਖਜਿੰਦਰ ਮਾਨ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਬਿਲਾਂ ਨੂੰ ਰੱਦ ਕਰਵਾਉਣ ਲਈ ਸੜਕਾਂ 'ਤੇ ਡਟੇ ਬੈਠੇ ਕਿਸਾਨਾਂ ਨੂੰ ਨਕਸਲੀਆਂ ਦਾ ਸੰਘਰਸ਼ ਦੱਸਣ ਵਾਲੇ ਭਾਜਪਾ ਦੇ ਸਾਬਕਾ ਮੰਤਰੀ ਨੂੰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਸਰਕਟ ਹਾਊਸ ਦੇ ਪਿਛਲੇ ਦਰਵਾਜ਼ੇ ਰਾਹੀਂ ਭੱਜਣਾ ਪਿਆ। ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਬਠਿੰਡਾ 'ਚ ਆਗਾਮੀ ਨਗਰ ਨਿਗਮ ਦੀਆਂ ਚੋਣਾਂ ਨੂੰ ਵੇਖਦਿਆਂ ਭਾਜਪਾ ਆਗੂਆਂ ਨਾਲ ਮੀਟਿੰਗ ਕਰਨ ਪੁੱਜੇ ਹੋਏ ਸਨ। ਇਸ ਦੌਰਾਨ ਕਿਸਾਨਾਂ ਨੂੰ ਉਨ੍ਹਾਂ ਦੇ ਸਰਕਟ ਹਾਊਸ 'ਚ ਠਹਿਰਾਉ ਦੀ ਸੂਚਨਾ ਮਿਲਦਿਆਂ ਹੀ ਦੁਪਿਹਰ ਸਮੇਂ ਉਨ੍ਹਾਂ ਗੇਟ 'ਤੇ ਧਰਨਾ ਲਗਾਉਂਦਿਆਂ ਭਾਜਪਾ ਵਿਰੁਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਧਰ ਕਿਸਾਨਾਂ ਦੇ ਇਸ ਘਿਰਾਓ ਨਾਲ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਤੁਰੰਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ।
ਕਿਸਾਨਾਂ ਦੇ ਐਕਸ਼ਨ ਦੀ ਸੂਚਨਾ ਮਿਲਦਿਆਂ ਹੀ ਐਸ.ਪੀ ਸਿਟੀ ਜਸਪਾਲ, ਡੀਐਸਪੀ ਸਿਟੀ ਆਸਵੰਤ ਧਾਲੀਵਾਲ ਤੋਂ ਇਲਾਵਾ ਸ਼ਹਿਰ ਦੇ ਪੰਜਾਂ ਥਾਣਿਆਂ ਦੇ ਮੁਖੀ ਵੱਡੀ ਤਾਦਾਦ ਵਿਚ ਫ਼ੋਰਸ ਲੈ ਕੇ ਸਰਕਟ ਹਾਊਸ ਪੁੱਜ ਗਏ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਅਗਵਾਈ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸਰਕਟ ਹਾਊਸ ਦਾ ਘਿਰਾਉ ਕਰ ਕੇ ਮੋਦੀ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ।
ਉਧਰ ਪੁਲਿਸ ਨੇ ਵੀ ਸਾਬਕਾ ਮੰਤਰੀ ਨੂੰ ਸੁਰਖਿਅਤ ਕੱਢਣ ਲਈ ਬੈਰੀਕੇਡਿੰਗ ਕਰਦਿਆਂ ਭਾਜਪਾ ਆਗੂਆਂ ਦੀਆਂ ਗੱਡੀਆਂ ਨੂੰ ਸਰਕਟ ਹਾਊਸ ਵਿਚ ਪਹਿਲਾਂ ਬਾਹਰ ਕਰ ਦਿਤਾ। ਜਿਸ ਤੋਂ ਬਾਅਦ ਸਰਕਟ ਹਾਊਸ ਦੇ ਪਿਛਲੇ ਪਾਸੇ ਬਣੇ ਸਟੋਰ ਵਾਲੇ ਕਮਰੇ ਦੇ ਬੰਦ ਪਏ ਦਰਵਾਜ਼ੇ ਨੂੰ ਖੋਲ੍ਹ ਕੇ ਇਕ ਸਵਿੱਫ਼ਟ ਕਾਰ ਰਾਹੀਂ ਸ੍ਰੀ ਮਿੱਤਲ ਨੂੰ ਤੇਜ਼ੀ ਨਾਲ ਡਿਊਨਜ਼ ਕਲੱਬ ਦੇ ਗੇਟ ਰਾਹੀਂ ਬਾਹਰ ਕੱਢਿਆ। ਕਿਸਾਨਾਂ ਨੂੰ ਪਤਾ ਲਗਦਿਆਂ ਹੀ ਉਨ੍ਹਾਂ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਬੈਰੀਗੇਡਿੰਗ ਕੀਤੀ ਹੋਣ ਕਾਰਨ ਉਹ ਕਲੱਬ ਦੇ ਗੇਟ ਤਕ ਨਹੀਂ ਪੁੱਜ ਸਕੇ। ਇਸ ਮੌਕੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਕਿਸਾਨਾਂ ਦੇ ਹਿਤ ਵੇਚ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਖ਼ਬਰ ਨਾਲ ਸਬੰਧਤ ਫੋਟੋ 3 ਬੀਟੀਆਈ 05 ਨੰਬਰ ਵਿਚ ਭੇਜੀ ਜਾ ਰਹੀ ਹੈ। ਫ਼ੋਟੋ: ਇਕਬਾਲ ਸਿੰਘ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement