ਜਦੋਂ ਉਮਰ ਵਧਦੀ ਹੈ ਤਾਂ ਬੰਦਾ ਰੋਂਦੂ ਹੋ ਜਾਂਦੈ, ਹੁਣ ਕੈਪਟਨ ਰੋਂਦੂ ਬੱਚਾ ਬਣ ਗਏ ਹਨ: ਨਵਜੋਤ ਸਿੱਧ
Published : Nov 4, 2021, 12:45 am IST
Updated : Nov 4, 2021, 12:45 am IST
SHARE ARTICLE
image
image

ਜਦੋਂ ਉਮਰ ਵਧਦੀ ਹੈ ਤਾਂ ਬੰਦਾ ਰੋਂਦੂ ਹੋ ਜਾਂਦੈ, ਹੁਣ ਕੈਪਟਨ ਰੋਂਦੂ ਬੱਚਾ ਬਣ ਗਏ ਹਨ: ਨਵਜੋਤ ਸਿੱਧੂ

ਕਿਹਾ, ਕੈਪਟਨ ਧੋਖੇਬਾਜ਼ ਅਤੇ ਚਲਿਆ ਹੋਇਆ ਕਾਰਤੂਸ

ਅੰਮ੍ਰਿਤਸਰ, 3 ਨਵੰਬਰ (ਸਰਵਣ ਰੰਧਾਵਾ): ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਿਵੇਂ ਜਿਵੇਂ ਉਮਰ ਵਧਦੀ ਹੈ ਤਾਂ ਬੰਦਾ ਰੋਂਦੂ ਹੋ ਜਾਂਦਾ ਹੈ। ਹੁਣ ਕੈਪਟਨ ਵੀ ਵਡੇਰੀ ਉਮਰ ਨਾਲ ਰੋਂਦੂ ਬੱਚਾ ਬਣ ਗਏ ਹਨ। ਕੈਪਟਨ ਵਿਰੁਧ ਬੋਲਦਿਆਂ ਨਵਜੋਤ ਸਿੱਧੂ ਸ਼ਬਦਾਂ ਦੀ ਮਰਿਆਦਾ ਵੀ ਭੁੱਲ ਗਏ। ਉਨ੍ਹਾਂ ਕਿਹਾ ਕਿ ਕੈਪਟਨ ਧੋਖੇਬਾਜ਼ ਆਦਮੀ ਅਤੇ ਚਲਿਆ ਹੋਇਆ ਕਾਰਤੂਸ ਹੈ।
ਦਰਅਸਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਪਹੁੰਚੇ। ਇਥੇ ਉਨ੍ਹਾਂ ਨੇ ਰਾਮ ਤਲਾਈ ਮੰਦਰ ਦੇ ਗੇਟ ਦਾ ਉਦਘਾਟਨ ਕੀਤਾ। ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਸਮਾਂ ਬਹੁਤ ਘੱਟ ਹੈ ਪਰ ਕੰਮ ਬਹੁਤ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬੇਸ਼ੱਕ ਬਿਜਲੀ ਸਸਤੀ ਕਰ ਦਿਤੀ ਗਈ ਹੈ ਪਰ ਅਜੇ ਪਟਰੌਲ ਅਤੇ ਡੀਜ਼ਲ ਦੇ ਰੇਟ ਬਹੁਤ ਜ਼ਿਆਦਾ ਹਨ, ਜਿਨ੍ਹਾਂ ਨੂੰ ਸੱਭ ਤੋਂ ਘੱਟ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਕੋਈ ਵੀ ਸ਼ਾਰਟ ਕੱਟ ਨਹੀਂ ਲਵੇਗਾ। ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾਉਣ ਦੇ ਸਬੰਧ ਵਿਚ ਨਵਜੋਤ ਸਿੰਘ ਸਿੱਧੂ ਨੇ ਕਿਹਾ,‘‘ਕੈਪਟਨ ਨੂੰ ਹੁਣ ਸਮਝ ਜਾਣਾ ਚਾਹੀਦਾ ਹੈ ਕਿ ਚਲਿਆ ਹੋਇਆ ਕਾਰਤੂਸ ਕੌਣ ਹੈ, ਮੈਂ ਕਿ ਉਹ ਖ਼ੁਦ। ਕੈਪਟਨ ਕਹਿੰਦੇ ਸਨ ਬੂਹੇ ਬੰਦ ...ਹੁਣ ਕਿਸ ਲਈ ਦਰਵਾਜ਼ੇ ਬੰਦ ਹੋਏ ਹਨ? ਕਿਸ ਦਾ ਨੱਕ ਮਿੱਟੀ ਵਿਚ ਘਸਾਇਆ? ਬੇਦਖ਼ਲ ਕੌਣ ਹੋਇਆ? ਕੈਪਟਨ ਹੁਣ ਰੋਂਦੂ ਬੱਚਾ ਬਣ ਗਿਆ ਹੈ।’’ 
ਉਨ੍ਹਾਂ ਕੈਪਟਨ ਨੂੰ ਸਵਾਲ ਕੀਤਾ ਕਿ ਜਦੋਂ 800 ਵੋਟਾਂ ਲੈ ਕੇ ਗਏ ਸੀ ਤਾਂ ਉਨ੍ਹਾਂ ਨੂੰ ਪ੍ਰਧਾਨ ਕਿਸ ਨੇ ਬਣਾਇਆ ਸੀ। ਇਸ ਨਾਲ ਹੀ ਸਿੱਧੂ ਨੇ ਕਿਹਾ ਕਿ ਕੈਪਟਨ ਦੇ ਨਾਲ ਇਕ ਕੌਂਸਲਰ ਤਕ ਨਹੀਂ ਖੜਾ, ਕੈਪਟਨ ਦੇ ਨਾਲ ਤਾਂ ਉਨ੍ਹਾਂ ਦੀ ਪਤਨੀ ਨਹੀਂ ਖੜੀ ਫਿਰ ਦੱਸੋ ਕਿ ਪਰਨੀਤ ਕੌਰ ਕਾਂਗਰਸ ਛੱਡਣਗੇ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਨਵੇਂ ਰੋਡਮੈਪ ਨਾਲ ਚੋਣਾਂ ਵਿਚ ਉਤਰਨਗੇ। ਉਹ 500 ਵਾਅਦੇ ਨਹੀਂ ਕਰਨਗੇ।
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement