ਮਹਾਰਾਸ਼ਟਰ, ਹਰਿਆਣਾ, ਪੰਜਾਬ ਦੀ ਭਾਈਚਾਰਕ ਸਾਂਝ ਅਤੇ ਸਭਿਆਚਾਰ ਦਾ ਅਨੋਖਾ ਸੰਗਮ ਘੁਮਾਣ ਯਾਤਰਾ : ਤੇਜਿੰਦਰ ਸਿੰਘ ਮੱਕੜ
Published : Nov 4, 2022, 12:10 am IST
Updated : Nov 4, 2022, 12:10 am IST
SHARE ARTICLE
image
image

ਮਹਾਰਾਸ਼ਟਰ, ਹਰਿਆਣਾ, ਪੰਜਾਬ ਦੀ ਭਾਈਚਾਰਕ ਸਾਂਝ ਅਤੇ ਸਭਿਆਚਾਰ ਦਾ ਅਨੋਖਾ ਸੰਗਮ ਘੁਮਾਣ ਯਾਤਰਾ : ਤੇਜਿੰਦਰ ਸਿੰਘ ਮੱਕੜ

ਸ਼ਾਹਬਾਦ ਮਾਰਕੰਡਾ 3 ਨਵੰਬਰ (ਅਵਤਾਰ ਸਿੰਘ ):  ਪੰਜਾਬ-ਹਰਿਆਣਾ ਦੇ ਗੁਰੂਧਾਮਾਂ ਅਤੇ ਸੰਤ ਸ੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਅਸਥਾਨ ਘੁਮਾਣ (ਪੰਜਾਬ) ਦੇ ਦਰਸਨਾਂ ਲਈ ਭਗਤ ਨਾਮਦੇਵ ਜੀ ਘੁੰਮਣ ਯਾਤਰਾ ਸ੍ਰੀ ਹਜੂਰ ਸਾਹਿਬ (ਨਾਂਦੇੜ) ਤੋਂ ਸ਼ੁਰੂ ਹੋ ਗਈ ਹੈ, ਜੋ ਕਿ 13 ਨਵੰਬਰ ਤੱਕ ਚੱਲੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਨਕ-ਸਾਈ ਫਾਊਾਡੇਸਨ ਦੇ ਹਰਿਆਣਾ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਮੱਕੜ ਨੇ ਦੱਸਿਆ ਕਿ ਭਗਤ ਨਾਮਦੇਵ ਜੀ ਦੇ 752ਵੇਂ ਪ੍ਰਕਾਸ ਦਿਹਾੜੇ ਨੂੰ  ਮਨਾਉਣ ਵਾਲੀ ਇਹ ਯਾਤਰਾ ਫਾਊਾਡੇਸਨ ਦੇ ਚੇਅਰਮੈਨ ਪੰਧੇਰੀ ਨਾਥ ਬੋਕਾਰੇ ਦੀ ਅਗਵਾਈ ਹੇਠ ਸ੍ਰੀ ਹਜੂਰ ਸਾਹਿਬ (ਨਾਂਦੇੜ) ਤੋਂ ਸੁਰੂ ਹੋਈ ਹੈ | 
ਉਨ੍ਹਾਂ ਕਿਹਾ ਕਿ ਇਸ ਫੇਰੀ ਦਾ ਮਕਸਦ ਮਹਾਰਾਸਟਰ, ਹਰਿਆਣਾ, ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਸੱਭਿਆਚਾਰ ਦਾ ਅਦਾਨ ਪ੍ਰਦਾਨ ਕਰਨਾ ਹੈ | ਉਨ੍ਹਾਂ ਦੱਸਿਆ ਕਿ ਇਸ ਯਾਤਰਾ ਰਾਹੀਂ ਮਹਾਰਾਸਟਰ ਦੇ ਸਰਧਾਲੂ ਪੰਜਾਬ-ਹਰਿਆਣਾ ਦੇ ਗੁਰੂਧਾਮਾਂ ਦੇ ਦਰਸਨ ਕਰਨ ਦੇ ਨਾਲ-ਨਾਲ ਇੱਥੋਂ ਦੇ ਸੱਭਿਆਚਾਰ ਤੋਂ ਵੀ ਜਾਣੂ ਹੁੰਦੇ ਹਨ | 
ਮੱਕੜ ਨੇ ਦੱਸਿਆ ਕਿ ਇਹ ਯਾਤਰਾ 3 ਨਵੰਬਰ ਨੂੰ  ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਪਹੁੰਚੇਗੀ | ਉਥੇ ਹੀ, ਅਟਾਰੀ ਸਰਹੱਦ ਤੋਂ ਹੁੰਦੇ ਹੋਏ ਜਲਿ੍ਹਆਂ ਵਾਲਾ ਬਾਗ, ਭਗਤ ਨਾਮਦੇਵ ਜੀ ਦੇ ਕਾਰਜ ਸਥਾਨ ਘੁਮਾਣ ਜਿਲਾ ਗੁਰਦਾਸਪੁਰ ਵਿਖੇ 5 ਨਵੰਬਰ ਨੂੰ  ਮੱਥਾ ਟੇਕਿਆ ਜਾਵੇਗਾ | ਉਥੋਂ ਸਕਤੀਪੀਠ ਮਾਤਾ ਨਯਨਾਦੇਵੀ, ਜਵਾਲਾਜੀ ਹਿਮਾਚਲ ਪ੍ਰਦੇਸ, ਤਖਤ ਸ੍ਰੀ ਅਨੰਦਪੁਰ ਸਾਹਿਬ, ਖਾਲਸਾ ਅਜਾਇਬ ਘਰ, ਭਾਖੜਾ ਨੰਗਲ ਡੈਮ, ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਪੰਜਾਬ ਦੇ ਪਿੰਡ ਪਰੀਜੀਆ ਕਲਾਂ, ਬਸੀ ਪਠਾਣਾ, ਫਤਹਿਗੜ੍ਹ ਸਾਹਿਬ, ਸਰਹਿੰਦ ਹੁੰਦਾ ਹੋਇਆ 11 ਨਵੰਬਰ ਨੂੰ  ਪਿਪਲੀ (ਕੁਰੂਕਸੇਤਰ) ਵਿਖੇ ਪੁੱਜੇਗਾ | ਇੱਥੇ ਗੁਰਦੁਆਰਾ ਨੀਲਧਾਰੀ ਸੰਪ੍ਰਦਾਇ ਪਿਪਲੀ ਸਾਹਿਬ ਵਿਖੇ ਯਾਤਰਾ ਦਾ ਸਾਨਦਾਰ ਸਵਾਗਤ ਕੀਤਾ ਜਾਵੇਗਾ | ਨੀਲਧਾਰੀ ਸੰਪਰਦਾ ਦੇ ਮੁਖੀ ਬਾਬਾ ਸਤਨਾਮ ਸਿੰਘ ਜੀ, ਨਾਨਕ-ਸਾਈਾ ਫਾਊਾਡੇਸਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਹਰਿਆਣਾ ਸਿੱਖ ਪਰਿਵਾਰ ਦੇ ਸੂਬਾ ਪ੍ਰਧਾਨ ਕਵਲਜੀਤ ਸਿੰਘ ਅਜਰਾਣਾ ਦੀ ਰਹਿਨੁਮਾਈ ਹੇਠ ਯਾਤਰਾ ਕੱਢੀ ਜਾਵੇਗੀ | 
ਗੁਰਦੁਆਰਾ ਨੀਲਧਾਰੀ ਸੰਪ੍ਰਦਾਇ ਪਿਪਲੀ ਸਾਹਿਬ ਦੇ ਮੁਖੀ ਬਾਬਾ ਸਤਨਾਮ ਸਿੰਘ ਜੀ ਵੱਲੋਂ ਧਰਮਨਗਰੀ ਵਿਖੇ ਰਾਤ ਦੇ ਆਰਾਮ, ਲੰਗਰ, ਚਾਹ ਦਾ ਪ੍ਰਬੰਧ ਕੀਤਾ ਜਾਵੇਗਾ | ਇੱਥੇ ਰਾਤ ਭਰ ਰੁਕਣ ਤੋਂ ਬਾਅਦ ਇਹ ਯਾਤਰਾ 11 ਨਵੰਬਰ ਨੂੰ  ਪਾਣੀਪਤ, ਦਿੱਲੀ ਲਈ ਰਵਾਨਾ ਹੋਵੇਗੀ ਅਤੇ 13 ਨਵੰਬਰ ਨੂੰ  ਨਾਂਦੇੜ ਪਹੁੰਚੇਗੀ |

ਤਸਵੀਰ
ਨਾਨਕ-ਸਾਈਾ ਫਾਊਾਡੇਸਨ ਦੇ ਹਰਿਆਣਾ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਮੱਕੜ ਜਾਣਕਾਰੀ ਦਿੰਦੇ ਹੋਏ |    ੇ |

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement