
ਪਿੰਡ ਖੰਡੇਬਾਦ ਦਾ ਪੰਜਾਬ ਹੋਮਗਾਰਡ ਦਾ ਸੇਵਾਮੁਕਤ ਨਛੱਤਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖੰਡੇਬਾਦ ਪਿੰਡ ਭੁਟਾਲਕਲਾਂ ਦੇ ਕੇਂਦਰ ਵਿਖੇ ਅਪਣੀ ਜੀਰੀ ਵੇਚਣ ਗਿਆ ਸੀ
ਲਹਿਰਾਗਾਗਾ: ਪਿੰਡ ਖੰਡੇਬਾਦ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਜਾਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਖੰਡੇਬਾਦ ਦਾ ਪੰਜਾਬ ਹੋਮਗਾਰਡ ਦਾ ਸੇਵਾਮੁਕਤ ਨਛੱਤਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖੰਡੇਬਾਦ ਪਿੰਡ ਭੁਟਾਲਕਲਾਂ ਦੇ ਕੇਂਦਰ ਵਿਖੇ ਅਪਣੀ ਜੀਰੀ ਵੇਚਣ ਲਈ ਗਿਆ ਹੋਇਆ ਸੀ, ਰਾਤ ਸਮੇਂ ਉਹ ਅਪਣੇ ਝੋਨੇ ਦੀ ਰਾਖੀ ’ਤੇ ਸੀ, ਰਾਤ ਨੂੰ ਨਛੱਤਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸੋਰ ਨੇ ਪਰਵਾਰ ਤੋਂ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ