
ਸੈਂਟਰਲ ਬੈਂਕ ਆਫ਼ ਇੰਡੀਆ ਦੇ 4 ਲਾਕਰ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ
ਮੰਡੀ ਗੋਬਿੰਦਗੜ੍ਹ, 3 ਨਵੰਬਰ (ਸਵਰਨਜੀਤ ਸਿੰਘ ਸੇਠੀ): ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਨੈਸ਼ਨਲ ਹਾਈਵੇ ਸਰਵਿਸ ਰੋਡ 'ਤੇ ਸਥਿਤ ਸੈਂਟਰਲ ਬੈਂਕ ਆਫ਼ ਇੰਡੀਆ ਵਿਚ ਬੀਤੀ ਰਾਤ ਚੋਰਾਂ ਨੇ ਬੈਂਕ ਦੇ 4 ਲੋਕਰ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਬੈਂਕ ਅਧਿਕਾਰੀਆਂ ਨੂੰ ਘਟਨਾ ਬਾਰੇ ਅੱਜ ਉਸ ਸਮੇਂ ਪਤਾ ਲੱਗਿਆ ਜਦੋਂ ਉਨ੍ਹਾਂ ਬੈਂਕ ਖੋਲ੍ਹ ਕੇ ਕੰਮ ਕਾਜ ਦੀ ਸ਼ੁਰੂਆਤ ਕੀਤੀ, ਜਿਨ੍ਹਾਂ ਤੁਰੰਤ ਸਥਾਨਕ ਪੁਲੀਸ ਨੂੰ ਸੂਚਿਤ ਕਰ ਦਿੱਤਾ, ਜਿਸ 'ਤੇ ਪੁਲੀਸ ਦੇ ਜ਼ਿਲ੍ਹਾ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਅਤੇ ਮੁਲਾਜ਼ਮਾਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਜਾਇਜ਼ਾ ਲਿਆ |
ਇਸ ਮੌਕੇ ਉਪ ਕਪਤਾਨ ਪੁਲੀਸ ਫ਼ਤਹਿਗੜ੍ਹ ਸਾਹਿਬ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਵੱਲੋਂ ਫਿੰਗਰ ਪਿ੍ੰਟ ਐਕਸਪਰਟ ਟੀਮ ਵੀ ਬੁਲਾਈ ਗਈ ਹੈ, ਜਿਨ੍ਹਾਂ ਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਇਹ ਘਟਨਾ ਬੀਤੀ ਰਾਤ 12 ਵਜੇ ਦੇ ਕਰੀਬ ਵਾਪਰੀ ਅਤੇ ਚੋਰਾਂ ਨੇ 7 ਲੋਕਰ ਤੋੜਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿਚੋਂ ਉਹ 4 ਲਾਕਰ ਤੋੜਨ ਵਿਚ ਕਾਮਯਾਬ ਰਹੇ | ਉਨ੍ਹਾਂ ਸ਼ੱਕ ਜਾਹਿਰ ਕੀਤਾ ਕਿ ਚੋਰ ਬੈਂਕ ਨਾਲ ਲੱਗਦੇ ਇੱਕ ਖਾਲੀ ਪਲਾਂਟ ਵਿਚ ਬੈਂਕ ਦੇ ਲੱਗੇ ਐਗਜਸਟ ਫੈਨ ਦੇ ਖੱਡੇ ਰਾਹੀ ਦਾਖ਼ਲ ਹੋਏ | ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਮੁਕੱਦਮਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਪੁਲਿਸ ਸੁਰਾਗ਼ ਲਗਾਉਣ ਵਿਚ ਕਾਮਯਾਬ ਹੋ ਜਾਵੇਗੀ |
10
ਫ਼ੋਟੋ ਕੈਪਸ਼ਨ: ਫ਼ੋਟੋ: ਸੇਠੀ
10ਏ
ਫ਼ੋਟੋ ਕੈਪਸ਼ਨ: ਮੁੱਖ ਮਾਰਗ ਉੱਪਰ ਸਥਿਤ ਬੈਂਕ ਦੀ ਬਰਾਂਚ ਦਾ ਦਿ੍ਸ਼ ਜਿੱਥੇ ਘਟਨਾ ਵਾਪਰੀ |-ਫ਼ੋਟੋ: ਸੇਠੀ