
ਸੂਬੇ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ 1,54.064 ਹੋ ਗਈ।
ਚੰਡੀਗੜ੍ਹ: ਕੋਰੋਨਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੇ ਚਲਦੇ ਅੱਜ ਕੋਰੋਨਾਵਾਇਰਸ ਸੰਕਰਮਣ ਕਰਕੇ 20 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,862 ਹੋ ਗਈ। ਉਧਰ, ਸੰਕਰਮਣ ਦੇ 762 ਨਵੇਂ ਕੇਸਾਂ ਦੀ ਆਮਦ ਦੇ ਨਾਲ, ਸੂਬੇ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ 1,54.064 ਹੋ ਗਈ। ਇਸ ਬਾਰੇ ਸਿਹਤ ਵਿਭਾਗ ਨੇ ਖੁਦ ਜਾਣਕਾਰੀ ਸਾਂਝਾ ਕੀਤੀ ਹੈ।
ਕੋਰੋਨਾ ਦੀ ਗਿਣਤੀ ਜ਼ਿਲ੍ਹੇ ਮੁਤਾਬਿਕ
ਮੁਹਾਲੀ -173,
ਜਲੰਧਰ- 103
ਲੁਧਿਆਣਾ - 82 ਨਵੇਂ ਕੇਸ
ਪੰਜਾਬ ਦੀ ਰਿਪੋਰਟ ਦੀ ਗੱਲ ਕਰੀਏ ਜੇਕਰ ਹੁਣ ਤੱਕ 1,41,478 ਲੋਕ ਸੰਕਰਮਣ ਤੋਂ ਮੁਕਤ ਹਨ। ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਹੁਣ ਸੂਬੇ ਵਿੱਚ 7,724 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੋਵਿਡ-19 ਦੇ 75 ਨਵੇਂ ਕੇਸ ਚੰਡੀਗੜ੍ਹ ਵਿੱਚ ਸਾਹਮਣੇ ਆਏ ਤੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 17,717 ਹੋ ਗਈ।
ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 9,571,780 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਰਕੇ ਮ੍ਰਿਤਕਾਂ ਦੀ ਗਿਣਤੀ ਵਧ ਕੇ 139,227 ਹੋ ਗਈ ਹੈ। ਸਭ ਤੋਂ ਵੱਧ ਐਕਟਿਵ ਕੇਸ ਮਹਾਰਾਸ਼ਟਰ ਵਿੱਚ ਹਨ।