
ਸਰਕਾਰੀ ਖਾਣਾ ਤੇ ਚਾਹ ਪਾਣੀ ਵੀ ਨਹੀਂ ਲਿਆ
ਕੇਂਦਰ ਸਰਕਾਰ ਦੇ ਨਾਂਹ ਪੱਖੀ ਰਵਈਏ ਨੂੰ ਦੇਖਦਿਆਂ ਅੱਜ ਮੀਟਿੰਗ ਵਿਚ ਪਹਿਲਾਂ ਵਾਲਾ ਸੁਖਾਵਾਂ ਮਾਹੌਲ ਨਹੀਂ ਰਿਹਾ। ਕੇਂਦਰ ਦੇ ਇਸ ਰਵਈਏ ਕਾਰਨ ਹੀ ਅੱਜ ਕਿਸਾਨ ਆਗੂਆਂ ਕੇਂਦਰ ਸਰਕਾਰ ਵਲੋਂ ਮੀਟਿੰਗ ਦੌਰਾਨ ਦਿਤਾ ਜਾਣ ਵਾਲਾ ਖਾਣਾ ਤੇ ਚਾਹ ਪਾਣੀ ਲੰਚ ਬਰੇਕ ਦੌਰਾਨ ਨਹੀਂ ਲਿਆ। ਇਹ ਇਕ ਤਰ੍ਹਾਂ ਦਾ ਰੋਸ ਦਾ ਹੀ ਇਕ ਤਰੀਕਾ ਸੀ। ਕਿਸਾਨ ਆਗੂਆਂ ਦਾ ਕੇਂਦਰੀ ਮੰਤਰੀਆਂ ਤੇ ਅਧਿਕਾਰੀਆਂ ਨੂੰ ਸਿੱਧਾ ਕਿਹਾ ਕਿ ਅਸੀ ਸਰਕਾਰੀ ਖਾਣਾ ਖਾਣ ਨਹੀਂ ਆਏ,ਸਾਡੇ ਕੋਲ ਅਪਣਾ ਖਾਣਾ ਤੇ ਚਾਹ ਪਾਣੀ ਸੱਭ ਕੁੱਝ ਹੈ। 6 ਮਹੀਨੇ ਦਾ ਪ੍ਰਬੰਧ ਕਰ ਕੇ ਅਸੀ ਆਏ ਹਾਂ ਪਰ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਸੀ ਬਿਲਕੁਲ ਵੀ ਨਹੀਂ ਹੋਵੇਗੀ। ਕਿਸਾਨਾਂ ਦੇ ਕੈਂਪ ਵਿਚ ਖਾਣੇ ਦੀ ਆਈ ਐਂਬੂਲੈਂਸ ਦੁਆimageਲੇ ਵੀ ਭਾਰੀ ਫ਼ੋਰਸ ਦੀ ਘੇਰਾਬੰਦੀ ਸੀ।