
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਸਰੀ ਤੋਂ ਵੈਨਕੂਵਰ ਤਕ ਕੱਢੀ ਵਿਸ਼ਾਲ ਕਾਰ ਰੈਲੀ
ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਨੇ ਵੱਡੇ ਪੱਧਰ ਤੇ ਕੀਤੀ ਸ਼ਮੂਲੀਅਤ
ਵੈਨਕੁਵਰ, 3 ਦਸੰਬਰ (ਮਲਕੀਤ ਸਿੰਘ) : ਭਾਰਤ ਦੀ ਮਦੀ ਸਰਕਾਰ ਵਲੀ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਬਿਲਾਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਵਿੱਖੇ ਸੰਘਰਸ਼ ਦ ਮੁੱਦਾ ਹੁਣ ਕੌਮਾਂਤਰੀ ਪੱਧਰ ਦਾ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ। ਜਿਸ ਦੀ ਮਿਸਾਲ ਵਿਦੇਸਾਂ 'ਚ ਵੱਜਸਦੇ ਕਿਸਾਨ ਹਿਤੈਸੀ ਪੰਜਾਬੀਆਂ 'ਚ ਲਗਾਤਾਰ ਵੱਧ ਰਹੇ ਰੋਸ ਤੋਂ ਹੀ ਕਿਆਸੀ ਜਾ ਸਕਦੀ ਹੈ।
ਅੱਜ ਇਸ ਸਬੰਧ 'ਚ ਕੈਨੇਡਾ ਵੱਸਦੇ ਕਿਸਾਨ ਹਿਤੈਸੀ ਪੰਜਾਬੀਆਂ ਵਲੋਂ ਕਿਸਾਨਾਂ ਦੇ ਸਮਰੱਥਨ ਦੇ ਹੱਕ 'ਚ ਸਰੀ ਸ਼ਹਿਰ ਤੋਂ ਵੈਨਕੂਵਰ ਤਕ ਇਕ ਵਿਸ਼ਾਲ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਪੰਜਾਬੀ ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਕਾਰ ਰੈਲੀ 'ਚ ਤਕਰੀਬਨ ਤਿੰਨ ਹਜ਼ਾਰ ਕਾਰਾਂ ਤੋਂ ਇਲਾਵਾ ਵੱਖ ਵੱਖ ਪਿੱਕ ਅਪ ਟਰੱਕ ਸ਼ਾਮਲ ਕੀਤੇ ਹੋਦ ਬਾਰੇ ਪਤਾ ਲੱਗਾ ਹੈ। ਇਸ ਕਾਰ ਰੈਲੀ ਦੌਰਾਨ ਵੱਡੀ ਗਿਣਤੀ 'ਚ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ 'ਚ ਲਿਖੇ ਬੈਨਰ, ਤਖ਼ਤੀਆਂ ਲਗਾਈਆਂ ਗਈਆਂ ਸਨ। ਸਰੀ ਤੋਂ ਅੱਜ ਦੁਪਹਿਰ ਕਰੀਬ 12 ਵਜੇ ਸ਼ੁਰੂ ਹੋਈ ਰੋਸ ਰੈਲੀ 'ਚ ਵੈਨਕੂਵਰ ਦੇ ਵੱਖ ਵੱਖ ਇਲਾਕਿਆਂ 'ਚੋਂ ਹੁੰਦੀ ਹੋਈ ਵੈਨਕੂਵਰ ਦੇ ਡਾਊਨ ਟਾਊਨ ਇਲਾਕੇ 'ਚ ਪੁੱਜੀ ਜਿਥੇ ਵੱਡੀ ਗਿਣਤੀ 'ਚ ਇਕੱਤਰ ਹੋਏ ਕਿਸਾਨ ਹਿਤੈਸੀ ਪੰਜਾਬੀਆ ਵਲੋਂ ਭਾਰਤੀ ਸਫਾਰਤਖ਼ਾਨੇ ਸਾਹਮਣੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਕੇ ਖੇਤੀ ਬਿਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਦੀਆਂ ਦੋ ਹੋਰ ਰੋਸ ਰੈਲੀਆਂ ਐਫਸਫੋਰਡ ਸ਼ਹਿਰ ਅਤੇ ਕਲੋਵਿਲਡੇਲ ਇਲਾਕੇ 'ਚੋਂ ਵੀ ਆਯੋਜਤ ਕੀਤੇ ਜਾਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ।