
4 ਮਹੀਨੇ ਪਹਿਲਾਂ ਪੁਲਿਸ ਨੇ ਮਾਈਨਿੰਗ ਦੇ ਦੋਸ਼ ਵਿੱਚ ਉਸ ਦੀਆਂ ਦੋ ਟਿੱਪਰਾਂ ਅਤੇ ਇੱਕ ਜੇ.ਸੀ.ਬੀ. ਮਾਈਨਿੰਗ ਦੇ ਦੋਸ਼ 'ਚ ਜ਼ਬਤ ਕੀਤੀ ਗਈ ਸੀ।
ਬਟਾਲਾ : ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਮਾੜੀ ਪੰਨਵਾਂ ਦੀ ਰਹਿਣ ਵਾਲੀ ਇਕ ਔਰਤ ਨੇ ਇਨਸਾਫ਼ ਨਾ ਮਿਲਣ 'ਤੇ ਅੱਜ ਐੱਸ.ਐੱਸ.ਪੀ. ਬਟਾਲਾ ਦੇ ਦਫ਼ਤਰ ਅੰਦਰ ਦੇਰ ਸ਼ਾਮ ਜ਼ਹਿਰ ਖਾ ਲਿਆ ਹੈ । ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਦਿੰਦਿਆਂ ਔਰਤ ਕਮਲਜੀਤ ਕੌਰ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਲਗਭਗ 4 ਮਹੀਨੇ ਪਹਿਲਾਂ ਪੁਲਿਸ ਨੇ ਮਾਈਨਿੰਗ ਦੇ ਦੋਸ਼ ਵਿੱਚ ਉਸ ਦੀਆਂ ਦੋ ਟਿੱਪਰਾਂ ਅਤੇ ਇੱਕ ਜੇ.ਸੀ.ਬੀ. ਮਾਈਨਿੰਗ ਦੇ ਦੋਸ਼ 'ਚ ਜ਼ਬਤ ਕੀਤੀ ਗਈ ਸੀ।
photoਉਸਨੇ ਅਤੇ ਉਸਦੀ ਭੈਣ ਕਮਲਜੀਤ ਕੌਰ ਨੇ ਐਸਐਸਪੀ ਦਫਤਰ ਨੂੰ ਆਪਣੀ ਗੱਡੀ ਛੱਡਣ ਲਈ ਕਿਹਾ ਸੀ ਅਤੇ ਅੱਗੇ ਮਾਈਨਿੰਗ ਨਾ ਕਰਨ ਦਾ ਵਾਅਦਾ ਕੀਤਾ ਸੀ।ਕੁਲਦੀਪ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਐਸਐਸਪੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੇ ਵਾਹਨ ਸ਼ੁੱਕਰਵਾਰ ਸਵੇਰੇ 11 ਵਜੇ ਮਿਲ ਜਾਣਗੇ। ਪਰ ਸ਼ੁੱਕਰਵਾਰ ਨੂੰ ਉਸਦੀ ਭੈਣ ਕਮਲਜੀਤ ਕੌਰ ਜਦੋਂ ਵਾਹਨ ਨਾ ਮਿਲੇ ਤਾਂ ਉਹ ਇਕੱਲੇ ਐਸਐਸਪੀ ਦਫਤਰ ਆਈ ਸੀ, ਜਿੱਥੇ ਉਸਨੇ ਗੱਡੀ ਨਾ ਦੇਣ ਤੇ ਐਸਐਸਪੀ ਦਫਤਰ ਵਿੱਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਕਾਰਨ ਉਸਦੀ ਹਾਲਤ ਨਾਜ਼ੁਕ ਹੋ ਗਈ ਅਤੇ ਪੁਲਿਸ ਮੁਲਾਜ਼ਮ ਉਸਨੂੰ ਸਿਵਲ ਹਸਪਤਾਲ ਲੈ ਗਏ। ਜਿਥੇ ਉਸਦੀ ਭੈਣ ਦੀ ਜਾਨ ਬਚਾਈ ਗਈ।