ਆਈਲੈਟਸ ‘ਚੋਂ ਬੈਂਡ ਘੱਟ ਆਉਣ ਕਾਰਨ 18 ਸਾਲਾ ਲੜਕੀ ਨੇ ਨਹਿਰ 'ਚ ਮਾਰੀ ਛਾਲ, ਮੌਤ
Published : Dec 4, 2021, 12:09 pm IST
Updated : Dec 4, 2021, 12:09 pm IST
SHARE ARTICLE
Photo
Photo

ਬੈਂਡ ਘੱਟ ਆਉਣ ਕਰਕੇ ਮ੍ਰਿਤਕ ਕਾਫੀ ਦਿਨਾਂ ਤੋਂ ਸੀ ਦਿਮਾਗੀ ਤੌਰ 'ਤੇ ਪਰੇਸ਼ਾਨ

 

ਪਟਿਆਲਾ​: ਅੱਜ ਦੇ ਦੌਰ ਵਿੱਚ ਹਰ ਕੋਈ ਚਾਹੇ ਮੁੰਡਾ ਹੋਵੇ ਜਾਂ ਕੁੜੀ ਬਾਹਰ ਜਾ ਕੇ ਪੜਾਈ ਕਰਨਾ ਚਾਹੁੰਦੇ ਹਨ ਤੇ ਮਾਪੇ ਉਹਨਾਂ ਦੀ ਇੱਛਾ ਨੂੰ ਲੱਖਾਂ ਰੁਪਏ ਖਰਚ ਕੇ ਪੂਰਾ ਵੀ ਕਰ ਦਿੰਦੇ ਹਨ ਪਰ ਕਦੇ ਬੱਚਿਆਂ ਦੀ ਇਹ ਇੱਛਾ ਕਿਸੇ ਨਾ ਕਿਸੇ ਕਾਰਨ ਕਰਕੇ ਪੂਰੀ ਨਹੀਂ ਹੁੰਦੀ ਤੇ ਉਹ ਆਪਣੀ ਜ਼ਿੰਦਗੀ ਵਿਚ  ਵੱਡਾ ਕਦਮ ਚੁੱਕ ਲੈਂਦੇ ਹਨ।

 

death death

 

ਅਜਿਹਾ ਹੀ ਮਾਮਲਾ ਪਟਿਆਲਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ 18 ਸਾਲਾ ਵਿਦਿਆਰਥਣ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।  ਜਾਣਕਾਰੀ ਅਨੁਸਾਰ ਆਈਲੈਟਸ ‘ਚ ਘੱਟ ਬੈਂਡ ਆਉਣ ‘ਤੇ ਵਿਦਿਆਰਥਣ ਨੇ ਇਹ ਕਦਮ ਚੁੱਕਿਆ।

 

deathdeath

 

 ਮ੍ਰਿਤਕ ਪਟਿਆਲਾ ਦੇ ਤ੍ਰਿਪੜੀ ਟਾਊਨ ਦੀ ਰਹਿਣ ਵਾਲੀ ਹੈ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਕੁੜੀ ਦੀ ਲਾਸ਼ ਪਿੰਡ ਪਸਿਆਣਾ ਦੀ ਨਾਜ਼ਿਕ ਨਹਿਰ ਵਿੱਚੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤੀ ਹੈ।

 

deathdeath

ਮ੍ਰਿਤਕ ਦੀ ਪਛਾਣ ਕ੍ਰਿਸਪੀ (18) ਵਜੋਂ ਹੋਈ ਹੈ। ਪੁਲਿਸ ਮੁਤਾਬਕ ਕ੍ਰਿਸਪੀ ਪਿਛਲੇ ਕੁਝ ਸਮੇਂ ਤੋਂ ਆਪਣੀ ਪੜ੍ਹਾਈ ਨੂੰ ਲੈ ਕੇ ਚਿੰਤਤ ਸੀ। ਉਹ ਇਕ ਪ੍ਰਾਈਵੇਟ ਇੰਸਟੀਚਿਊਟ ਵਿਚ ਵਿਦੇਸ਼ ਜਾਣ ਲਈ ਆਈਲੈਟਸ ਦੀ ਤਿਆਰੀ ਕਰ ਰਹੀ ਸੀ।

 

 

IELTSIELTS

ਪਿਛਲੇ ਦਿਨੀਂ ਉਸਦੇ ਆਈਲੈਟਸ ਵਿੱਚ ਬੈਂਡ ਘੱਟ ਆਏ ਸਨ। ਜਿਸ ਕਾਰਨ ਉਹ ਮਾਨਸਿਕ ਤਣਾਅ ਵਿੱਚ ਆ ਗਈ ਸੀ। ਇਸ ਦੌਰਾਨ ਉਹ ਘਰੋਂ ਲਾਪਤਾ ਹੋ ਗਈ। ਤਲਾਸ਼ੀ ਕਰਦੇ ਸਮੇਂ ਉਸ ਦੀ ਐਕਟਿਵਾ ਨਾਭਾ ਰੋਡ ‘ਤੇ ਨਹਿਰ ਦੇ ਕਿਨਾਰੇ ਪਈ ਮਿਲੀ ਅਤੇ ਲਾਸ਼ ਨਹਿਰ ‘ਚੋਂ ਬਰਾਮਦ ਹੋਈ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement