
ਅਸੀਂ ਮਿਲ ਕਿ ਕਰਾਇਆ ਕੈਪਟਨ ਦਾ ਦਫ਼ਤਰ ਬੰਦ
ਮੁਹਾਲੀ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਰਕੇ ਕਾਂਗਰਸ ਨੂੰ ਨੁਕਸਾਨ ਹੋ ਰਿਹਾ ਸੀ ਅਤੇ ਕੈਪਟਨ ਵਲੋਂ ਲੋਕਾਂ ਸਮੇਤ ਵਰਕਰਾਂ ਲਈ ਪਾਰਟੀ ਦੇ ਦਫ਼ਤਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ।
Charanjit Singh Channi
ਚੰਨੀ ਨੇ ਕਿਹਾ ਕਿ ਆਮ ਵਰਕਰਾਂ ਲਈ ਦਰਵਾਜ਼ੇ ਬੰਦ ਰੱਖਣ ਕਰਕੇ ਹੀ ਅਸੀਂ ਰਲ ਕੇ ਕੈਪਟਨ ਦਾ ਦਫ਼ਤਰ ਬੰਦ ਕਰਵਾ ਦਿੱਤਾ। ਹੁਣ ਇਨ੍ਹਾਂ ਦਰਵਾਜ਼ਿਆਂ ਨੂੰ ਖੋਲ੍ਹਿਆ ਗਿਆ ਹੈ। ਉਹਨਾਂ ਕਿਹਾ ਕਿ ਕੈਪਟਨ ਨੇ ਨਾ ਤਾਂ ਪੰਜਾਬ ਲਈ ਤੇ ਨਾ ਪੰਜਾਬ ਦੇ ਲੋਕਾਂ ਲਈ ਕੰਮ ਕੀਤਾ। ਕੈਪਟਨ ਫਾਰਮ ਹਾਊਸ ’ਚ ਜਾ ਕੇ ਬੈਠ ਜਾਂਦੇ ਸਨ ਤਾਂ ਪਾਰਟੀ ਕਰਦੇ ਰਹਿੰਦੇ।
Amarinder Singh
ਕੈਪਟਨ ਨੂੰ ਪਾਰਟੀ ਨੇ ਸਭ ਕੁਝ ਨਹੀਂ ਦਿੱਤਾ। ਕੈਪਟਨ ਨੂੰ ਪਾਰਟੀ ਨੇ ਵਿਧਾਇਕ ਬਣਾਇਆ, ਸੰਸਦ ਮੈਂਬਰ ਬਣਾਇਆ, ਦੋ ਵਾਰ ਮੁੱਖ ਮੰਤਰੀ ਬਣਾਇਆ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਐੱਮ. ਪੀ. ਤੱਕ ਬਣਾਇਆ ਗਿਆ। ਅੱਜ ਪਾਰਟੀ ਨੂੰ ਲੋੜ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਕੰਮ ਨਹੀਂ ਕਰ ਪਾ ਰਹੇ ਸਨ। ਕੈਪਟਨ ਨੇ ਪਹਿਲਾਂ ਹੀ ਕਲੀਅਰ ਕੀਤਾ ਸੀ ਕਿ ਉਹ ਅਗਲੀਆਂ ਚੋਣਾਂ ਨਹੀਂ ਲੜਨਗੇ। ਪਾਰਟੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਗਲਤ ਕੀਤਾ ਸੀ।