ਮੰਨੂਵਾਦੀਏ ਸਿੱਖਾਂ ਨੂੰ ਜੇਲਾਂ ’ਚ ਰੋਲ ਕੇ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢ ਰਹੇ ਹਨ : ਖਾਲੜਾ
Published : Dec 4, 2021, 11:56 pm IST
Updated : Dec 4, 2021, 11:56 pm IST
SHARE ARTICLE
image
image

ਮੰਨੂਵਾਦੀਏ ਸਿੱਖਾਂ ਨੂੰ ਜੇਲਾਂ ’ਚ ਰੋਲ ਕੇ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢ ਰਹੇ ਹਨ : ਖਾਲੜਾ ਮਿਸ਼ਨ

ਅੰਮ੍ਰਿਤਸਰ, 4 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਮੰਨੂਵਾਦੀ ਧਿਰਾਂ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਹੁਣ ਜਦੋਂ ਦਿੱਲੀ ਨਾਗਪੁਰ ਮਾਡਲ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ ਤਾਂ ਕਾਂਗਰਸ ਭਾਜਪਾ, ਬਾਦਲਕੇ, ਕੇਜਰੀਵਾਲ ਨਕਲੀ ਪੰਜਾਬ ਮਾਡਲ ਰਾਹੀਂ ਪੰਜਾਬ ਨਾਲ ਰਾਜਨੀਤੀਕ ਠੱਗੀ ਮਾਰਨਾ ਚਾਹੁੰਦੇ ਹਨ। ਗੁਰਾਂ ਦਾ ਪੰਜਾਬ ਦਿੱਲੀ ਨਾਗਪੁਰ ਵਾਲਿਆਂ ਦੀ ਅਸਲੀਅਤ ਪਛਾਣ ਚੁੱਕਾ ਹੈ ਕਿਵੇਂ ਇਨ੍ਹਾਂ ਧਿਰਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਫ਼ੌਜਾਂ ਚਾੜ ਕੇ ਹਜ਼ਾਰਾ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ, ਕਿਵੇਂ ਇਨ੍ਹਾਂ ਪੰਜਾਬ ਦੀ ਧਰਤੀ ਤੇ ਹਜ਼ਾਰਾ ਨਿਰਦੋਸ਼ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ। 
ਬੀਬੀ ਪ੍ਰਮਜੀਤ ਕੌਰ ਖਾਲੜਾ ਸਮੇਤ ਖਾਲੜਾ ਮਿਸ਼ਨ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਤੇ ਕਿਹਾ ਕਿ ਕਿਵੇਂ ਇਨ੍ਹਾਂ ਨਸ਼ਿਆਂ ਰਾਹੀਂ ਪੰਜਾਬ ਦੀਆਂ ਕਈ ਪੀੜ੍ਹੀਆਂ ਬਰਬਾਦ ਕੀਤੀਆਂ, ਕਿਵੇਂ ਇਨ੍ਹਾਂ ਧਿਰਾਂ ਨੇ ਜਾਇਦਾਦਾਂ ਦੇ ਅੰਬਾਰ ਲਾ ਕੇ ਆਪ ਮਾਲਾ ਮਾਲ ਹੋਏ ਅਤੇ ਪੰਜਾਬ ਨੂੰ ਕੰਗਾਲ ਕੀਤਾ। ਇਨ੍ਹਾਂ ਦਾ ਪੰਜਾਬ ਮਾਡਲ ਸਿੱਧੂ ਮੂਸੇਵਾਲਾ ਦੀ ਕਾਂਗਰਸ ਵਿਚ ਸ਼ਮੂਲੀਅਤ ਨਾਲ ਨੰਗਾ ਹੋਣਾ ਸ਼ੁਰੂ ਹੋ ਗਿਆ ਹੈ। ਪੰਜਾਬ ਅਤੇ ਲੋਕਾਂ ਨੇ ਇਨ੍ਹਾਂ ਦਾ ਪੰਜਾਬ ਮਾਡਲ ਪਹਿਲਾਂ ਵੀ ਵੇਖਿਆ ਜਦੋਂ ਝੂਠੇ ਮੁਕਾਬਲਿਆਂ ਵਿਚ ਜਵਾਨੀ ਦਾ ਕਤਲ ਕਰਕੇ ਭੰਗੜੇ ਪਾਏ ਗਏ। ਚੰਨੀ ਸਰਕਾਰ ਨੂੰ ਸੰਸਕਿ੍ਰਤ ਲਾਗੂ ਕਰਨ ਦਾ ਚੇਤਾ ਆ ਗਿਆ ਪਰ ਗੁਰਬਾਣੀ ਦੀ ਪੜ੍ਹਾਈ ਪਹਿਲੀ ਜਮਾਤ ਤੋਂ ਸ਼ੁਰੂ ਕਰਨ ਦਾ ਚੇਤਾ ਨਹੀਂ ਆਇਆ। ਕੇਜਰੀਵਾਲ ਦੀ ਤਿਰੰਗਾ ਯਾਤਰਾ, ਪੰਜਾਬ ਦੀਆਂ ਧੀਆਂ-ਭੈਣਾਂ ਦੇ ਖਾਤਿਆਂ ਵਿਚ 1000-1000 ਰੁਪਏ ਪਾਉਣ ਦੀਆਂ ਗੱਲਾਂ ਪੰਜਾਬ ਨੂੰ ਬੇਪੱਤ ਕਰ ਕੇ ਸਿੱਖੀ ਨੂੰ ਮਨਫ਼ੀ ਕਰਨ ਦੀਆਂ ਹਨ। 
ਖਾਲੜਾ ਮਿਸ਼ਨ ਨੇ ਕਿਹਾ ਕਿ ਜੀਜਿਆਂ-ਸਾਲਿਆਂ, ਚਾਚਿਆਂ-ਭਤੀਜਿਆਂ ਵਲੋਂ ਪੰਜਾਬ ਦੀ ਲੁੱਟ ਕਰਨ ਤੋਂ ਬਾਅਦ ਕੇਜਰੀਵਾਲ ਨਕਲੀ ਭਰਾ ਬਣ ਕੇ ਰਾਜਨੀਤੀਕ ਠੱਗੀ ਮਾਰਨਾ ਚਾਹੁੰਦਾ ਹੈ। 
ਉਨ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਮੰਨੂਵਾਦੀਆਂ ਵਿਚ ਭੋਰਾ ਵੀ ਇਨਸਾਨੀਅਤ ਨਹੀਂ ਹੈ ਅਤੇ ਲਗਤਾਰ ਗ਼ੈਰ-ਕਾਨੂੰਨੀ ਤੌਰ ਤੇ ਸਿੱਖਾ ਨੂੰ ਜੇਲਾਂ ਵਿਚ ਰੋਲ ਕੇ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢ ਰਹੇ ਹਨ। ਇਸ ਮੌਕੇ ਵਿਰਸਾ ਸਿੰਘ ਬਹਿਲਾ, ਪ੍ਰਵੀਨ ਕੁਮਾਰ, ਬਾਬਾ ਦਰਸ਼ਨ ਸਿੰਘ, ਐਡਵੋਕੇਟ ਜਗਦੀਪ ਸਿੰਘ ਰੰਧਾਵਾ ਤੇ ਹੋਰ ਹਾਜ਼ਰ ਸਨ। 

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement