ਬਰਾਤ ਲੈ ਕੇ ਜਾ ਰਹੇ ਲਾੜੇ ਦੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, 4 ਮੌਤਾਂ
Published : Dec 4, 2022, 12:23 am IST
Updated : Dec 4, 2022, 12:24 am IST
SHARE ARTICLE
image
image

ਬਰਾਤ ਲੈ ਕੇ ਜਾ ਰਹੇ ਲਾੜੇ ਦੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, 4 ਮੌਤਾਂ

ਆਗਰਾ, 3 ਦਸੰਬਰ : ਉਤਰ ਪ੍ਰਦੇਸ਼ ਦੇ ਫਤਿਹਪੁਰ ਸੀਕਰੀ ਥਾਣੇ ਅਧੀਨ ਪੈਂਦੇ ਕੌਰਈ ਟੋਲ ਪਲਾਜ਼ਾ ਨੇੜੇ ਜੈਪੁਰ ਹਾਈਵੇਅ 'ਤੇ ਸਨਿਚਰਵਾਰ ਸਵੇਰੇ ਇਕ ਭਿਆਨਕ ਹਾਦਸਾ ਵਾਪਰ ਗਿਆ | ਇਸ ਹਾਦਸੇ 'ਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ | ਪੀੜਤ ਰਾਜਸਥਾਨ ਦੇ ਰਾਜਸਮੰਦ ਤੋਂ ਪਟਨਾ 'ਚ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ | ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਦੇ ਪਿੰਡ ਸਾਰੌਢ ਦੇ ਰਹਿਣ ਵਾਲੇ ਨੈਨਾਰਾਮ ਦਾ ਵਿਆਹ ਬਿਹਾਰ ਦੇ ਪਟਨਾ 'ਚ ਸੀ | ਨੈਨਾਰਾਮ ਦੇ ਪ੍ਰਵਾਰਕ ਮੈਂਬਰ ਵਿਆਹ 'ਚ ਸ਼ਾਮਲ ਹੋਣ ਲਈ ਕਾਰ ਰਾਹੀਂ ਬਿਹਾਰ ਜਾ ਰਹੇ ਸਨ | ਗੱਡੀ 'ਚ ਪ੍ਰਵਾਰ ਦੇ 11 ਮੈਂਬਰ ਅਤੇ 2 ਡਰਾਈਵਰ ਸਵਾਰ ਸਨ | ਅੱਜ ਸਵੇਰੇ ਕਰੀਬ 6 ਵਜੇ ਗੱਡੀ ਜਿਵੇਂ ਹੀ ਆਗਰਾ ਦੇ ਫਤਿਹਪੁਰ ਸੀਕਰੀ ਸਥਿਤ ਕੌਰਾਈ ਟੋਲ ਪਲਾਜ਼ਾ ਨੇੜੇ ਪਹੁੰਚੀ | ਉਦੋਂ ਹਾਈਵੇਅ 'ਤੇ ਅਚਾਨਕ ਓਵਰਟੇਕ ਕਰਨ ਦੀ ਕੋਸ਼ਿਸ਼ 'ਚ ਟਰੱਕ ਨੇ ਕਾਰ ਨੂੰ  ਟੱਕਰ ਮਾਰ ਦਿਤੀ | ਕਾਰ ਬੇਕਾਬੂ ਹੋ ਕੇ ਦੂਜੇ ਟਰੱਕ ਨਾਲ ਜਾ ਟਕਰਾਈ | ਜ਼ਖ਼ਮੀ ਕਾਰ 'ਚ ਬੁਰੀ ਤਰ੍ਹਾਂ ਫਸ ਸਨ |
  ਹਾਦਸੇ ਦੀ ਸੂਚਨਾ ਮਿਲਦੇ ਹੀ ਥੋੜ੍ਹੀ ਦੇਰ 'ਚ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਬਹੁਤ ਮੁਸ਼ਕਲ ਨਾਲ ਗੱਡੀ 'ਚ ਫਸੇ ਲੋਕਾਂ ਨੂੰ  ਬਾਹਰ ਕਢਿਆ ਗਿਆ | ਜ਼ਖ਼ਮੀਆਂ ਨੂੰ  ਪੁਲਿਸ ਨੇ ਐਸ.ਐਨ. ਮੈਡੀਕਲ ਕਾਲਜ ਭੇਜਿਆ | ਹਾਦਸੇ 'ਚ ਲਾੜੇ ਦੇ ਪ੍ਰਵਾਰ ਵਾਲੇ ਪੈਮਾਰਾਮ, ਹੇਮ ਰਾਮ, ਤਾਰਾ ਦੇਵੀ ਅਤੇ ਡਰਾਈਵਰ ਪ੍ਰਵੀਨ ਨੇ ਮੌਕੇ 'ਤੇ ਦਮ ਤੋੜ ਦਿਤਾ | ਲਾੜਾ ਨੈਨਾਰਾਮ ਦੀ ਹਾਲਤ ਗੰਭੀਰ ਹੈ | ਇਸ ਦੇ ਨਾਲ ਹੀ ਕਮਲੇਸ਼, ਲੋਕੇਸ਼, ਜਗਦੀਸ਼, ਨਰੇਂਦਰ, ਲਕਸ਼ਮਣ ਅਤੇ ਪ੍ਰਕਾਸ਼ ਦਾ ਇਲਾਜ ਚੱਲ ਰਿਹਾ ਹੈ | ਲਾੜੇ ਦੇ ਜੀਜਾ ਚੰਦਰ ਪ੍ਰਕਾਸ਼ ਨੇ ਦਸਿਆ ਕਿ ਉਹ ਲੋਕ ਸ਼ੁਕਰਵਾਰ ਰਾਤ ਘਰੋਂ ਨਿਕਲੇ ਸਨ ਅਤੇ ਸਨਿਚਰਵਾਰ ਨੂੰ  ਪਟਨਾ ਪਹੁੰਚਣਾ ਸੀ |    (ਏਜੰਸੀ)
 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement