
ਮ੍ਰਿਤਕ ਦੇ ਰਿਸ਼ਤੇਦਾਰ ਹਰਜਿੰਦਰ ਸਿੰਘ ਨੇ ਦਸਿਆ ਕਿ ਜਸਬੀਰ ਸਿੰਘ ਪਿੰਡ ਬੌਂਦਲ ਦਾ ਰਹਿਣ ਵਾਲਾ ਸੀ
Punjab News: ਹਲਕਾ ਸਮਰਾਲਾ ਵਿਚ ਬੀਤੀ ਰਾਤ ਪਿੰਡ ਢਿੱਲਵਾਂ ਦੇ ਕੋਲ ਵਾਪਰੇ ਸੜਕ ਹਾਦਸੇ ਵਿਚ 8 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਮ੍ਰਿਤਕ ਦੇ ਪਿੰਡ ਵਿਚ ਸੋਗ ਦੀ ਲਹਿਰ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਹਰਜਿੰਦਰ ਸਿੰਘ ਨੇ ਦਸਿਆ ਕਿ ਜਸਬੀਰ ਸਿੰਘ ਪਿੰਡ ਬੌਂਦਲ ਦਾ ਰਹਿਣ ਵਾਲਾ ਸੀ, ਉਸ ਦੀ ਉਮਰ 34 ਸਾਲ ਸੀ। ਮ੍ਰਿਤਕ ਕਿਸੇ ਬਿਲਡਿੰਗ ਦਾ ਲੈਂਟਰ ਪਾ ਕੇ ਅਪਣੇ ਘਰ ਨੂੰ ਜਾ ਰਿਹਾ ਸੀ, ਇਸ ਦੌਰਾਨ ਸ਼ਾਮ 7 ਵਜੇ ਦੇ ਕਰੀਬ ਉਸ ਦਾ ਮੋਟਰਸਾਈਕਲ ਸੜਕ ਵਿਚ ਖੜ੍ਹੇ ਟਰੱਕ ਨਾਲ ਟਕਰਾ ਗਿਆ।
ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਅੱਠ ਭੈਣਾਂ ਦਾ ਇਕਲੌਤਾ ਭਰਾ ਸੀ, ਮ੍ਰਿਤਕ ਅਪਣੇ ਪਿਛੇ ਇਕ ਸਾਲ ਦੀ ਧੀ ਵੀ ਛੱਡ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਫ਼ਰਾਰ ਟਰੱਕ ਡਰਾਈਵਰ ਨੂੰ ਘਟਨਾ ਦਾ ਦੋਸ਼ੀ ਦਸਿਆ ਅਤੇ ਉਸ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
(For more news apart from only brother of 8 sisters died in a road accident, stay tuned to Rozana Spokesman)