ਰਾਮਸਰ ਵੈਟਲੈਂਡ ਪੌਂਗ ਡੈਮ ’ਚ 328 ਹੋਰ ਪ੍ਰਵਾਸੀ ਪੰਛੀਆਂ ਦੀ ਮੌਤ
Published : Jan 5, 2021, 12:42 am IST
Updated : Jan 5, 2021, 12:42 am IST
SHARE ARTICLE
image
image

ਰਾਮਸਰ ਵੈਟਲੈਂਡ ਪੌਂਗ ਡੈਮ ’ਚ 328 ਹੋਰ ਪ੍ਰਵਾਸੀ ਪੰਛੀਆਂ ਦੀ ਮੌਤ

ਤਲਵਾੜਾ, 4 ਜਨਵਰੀ (ਪਪ): ਕੌਮਾਂਤਰੀ ਰਾਮਸਰ ਵੈਟਲੈਂਡ ਪੌਂਗ ਡੈਮ ’ਚ ਪ੍ਰਵਾਸੀ ਪੰਛੀਆਂ ਦੀ ਮੌਤ ਦਾ ਅੰਕੜਾ ਵਧਦਾ ਜਾ ਰਿਹਾ ਹੈ। ਐਤਵਾਰ ਨੂੰ 328 ਹੋਰ ਪੰਛੀਆਂ ਦੀ ਮੌਤ ਹੋ ਗਈ। ਇਨ੍ਹਾਂ ’ਚ 114 ਧਮੇਟਾ ਤੇ 214 ਪੰਛੀਆਂ ਦੀ ਮੌਤ ਨਗਰੋਟਾ ਸੂਰੀਆਂ ਬੀਟ ’ਚ ਹੋਈ। ਪੌਂਗ ਝੀਲ ਵਿਦੇਸ਼ੀ ਪੰਛੀਆਂ ਦੀ ਮੌਤ ਨਗਰੋਟਾ ਸੂਰੀਆਂ ਬੀਟ ’ਚ ਹੋ ਚੁੱਕੀ ਹੈ। ਪੌਂਗ ਝੀਲ ’ਚ ਪ੍ਰਵਾਸੀ ਪਰੰਦਿਆਂ ਦੀ 28 ਦਸੰਬਰ ਤੋਂ ਰਹੀਆਂ ਮੌਤਾਂ ਦਾ ਰਹੱਸ ਹਾਲੇ ਤਕ ਬਰਕਰਾਰ ਹੈ। ਮਰਨ ਵਾਲੇ ਵਿਦੇਸ਼ੀ ਪੰਛੀਆਂ ਦੀ ਗਿਣਤੀ 1774 ਤਕ ਪਹੁੰਚ ਗਈ ਹੈ। 28 ਦਸੰਬਰ ਤੋਂ 3 ਜਨਵਰੀ ਤਕ ਜਿੰਨੇ ਵੀ ਮਰੇ ਹੋਏ ਪੰਛੀ ਮਿਲੇ ਹਨ, ਉਨ੍ਹਾਂ ਨੂੰ ਇਕ ਡੂੰਘੇ ਟੋਏ ’ਚ ਸੁੱਟਣ ਮਗਰੋਂ ਅੱਗ ਲਾ ਕੇ ਸਾੜ ਦਿਤਾ ਗਿਆ ਹੈ। 
ਜ਼ਿਕਰਯੋਗ ਹੈ ਕਿ ਪ੍ਰਵਾਸੀ ਪੰਛੀਆਂ ਦੀਆਂ ਇੰਨੀ ਵੱਡੀ ਗਿਣਤੀ ’ਚ ਮੌਤਾਂ ਦਾ ਕਾਰਨ ਜਾਣਨ ਲਈ ਗਠਿਤ ਟੀਮ ਦੇ ਹੱਥ ਹਾਲੇ ਤਕ ਖ਼ਾਲੀ ਹਨ। ਜਾਂਚ ਟੀਮਾਂ ਹਾਲੇ ਤਕ ਇਨ੍ਹਾਂ ਪੰਛੀਆਂ ਦੇ ਪੋਸਟਮਾਰਟਮ ਉਤੇ ਖ਼ੂਨ ਦੇ ਸੈਂਪਲਾਂ ਦੀ ਰਿਪੋਰਟ ਉਡੀਕ ਰਹੀਆਂ ਹਨ। ਡੀਐਫ਼ਓ ਰਾਹੁਲ ਐਮ ਰਹਾਣੇ ਨੇ ਦਸਿਆ ਕਿ ਰੀਪੋਰਟ ਮੰਗਲਵਾਰ ਤਕ ਪ੍ਰਾਪਤ ਹੋਵੇਗੀ ਤੇ ਉਸ ਤੋਂ ਬਾਅਦ ਹੀ ਮਾਮਲਾ ਸਾਫ਼ ਹੋ ਸਕੇਗਾ। ਉਧਰ ਵਿਭਾਗ ਨੇ ਝੀਲ ਦੇ ਕਿਨਾਰੇ ਸੈਰ-ਸਪਾਟੇ ਲਈ ਆਉਣ ’ਤੇ ਰੋਕ ਲਾ ਦਿਤੀ ਹੈ।
ਡੀਐਫ਼ਓ ਰਾਹੁਲ ਐਮ ਰਹਾਣੇ ਨੇ ਦਸਿਆ ਕਿ ਹਿਮਾਚਲ ਵਲ ਪੈਣ ਵਾਲੇ ਇਲਾਕੇ ’ਚ ਕਾਂਗੜਾ ਜ਼ਿਲ੍ਹੇ ਦੇ ਡੀਸੀ ਰਾਕੇਸ਼ ਪ੍ਰਜਾਪਤੀ ਨੇ ਹੁਕਮ ਜਾਰੀ ਕਰ ਕੇ ਫ਼ਤਹਿਪੁਰ, ਜਵਾਲੀ ਤੇ ਨਗਰੋਟਾ ਸੂਰੀਆਂ ਤਹਿਤ ਪੈਂਦੇ ਪੌਂਗ ਝੀਲ ਦੇ ਕਿਨਾਰਿਆਂ ਦੇ ਇਕ ਕਿਲੋਮੀਟਰ ਇਲਾਕੇ ਨੂੰ ਅਲਟਰ ਜ਼ੋਨ ਐਲਾਨ ਕਰ ਦਿਤਾ ਹੈ। ਇਸ ਖੇਤਰ ’ਚ ਅੰਦਰ ਆਉਣਾ-ਜਾਣਾ ਪੂੁਰਨ ਤੌਰ ’ਤੇ ਬੰਦ ਕਰ ਦਿਤਾ ਗਿਆ ਹੈ। ਮੱਛੀ ਫੜਨ ’ਤੇ ਵੀ ਪਾਬੰਦੀ ਲਾ ਦਿਤੀ ਗਈ ਹੈ।
ਫ਼ੋਟੋ : ਤਲਵਾੜਾ-ਪੌਂਗ ਡੈਮ

SHARE ARTICLE

ਏਜੰਸੀ

Advertisement

ਵਧਦਾ ਜਾ ਰਿਹਾ ਗਰਮੀ ਦਾ ਕਹਿਰ, Transformers ਅੱਗੇ ਵੀ ਲਗਾਉਣੇ ਪੈ ਰਹੇ ਨੇ ਕੂਲਰ

02 Jun 2024 12:58 PM

Delhi CM Arvind Kejriwal ਅੱਜ ਜਾਣਗੇ Tihar Jail, ਨਹੀਂ ਮਿਲ ਸਕੀ ਰਾਹਤ, ਵੇਖੋ LIVE

02 Jun 2024 12:32 PM

"Meet Hayer ਨੇ ਸੁਣੋ ਕਿਹੜੇ ਮੁੱਦੇ ਨੂੰ ਲੈ ਕੇ ਪਾਈ ਵੋਟ, Marriage ਤੋਂ ਬਾਅਦ ਪਤਨੀ ਨੇ ਪਹਿਲੀ ਵਾਰ ਪੰਜਾਬ 'ਚ ਪਾਈ

02 Jun 2024 10:40 AM

ਪੰਜਾਬ 'ਚ ਭਾਜਪਾ ਦਾ ਵੱਡਾ ਧਮਾਕਾ, ਰੋਜ਼ਾਨਾ ਸਪੋਕਸਮੈਨ ਕੋਲ ਆਇਆ ਬਹੁਤ ਵੱਡਾ ਸਰਵੇ, ਕਾਂਗਰਸ ਤੇ ਆਪ ਦਾ ਕੀ ਹਾਲ

02 Jun 2024 9:16 AM

Delhi CM Arvind Kejriwal ਅੱਜ ਜਾਣਗੇ Tihar Jail, ਨਹੀਂ ਮਿਲ ਸਕੀ ਰਾਹਤ, ਵੇਖੋ LIVE

02 Jun 2024 8:46 AM
Advertisement