ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਅਪਣੀ ਪਤਨੀ ਦੇ ਇਲਾਜ ਲਈ ਮੁੰਬਈ ਪਹੁੰਚੇ
Published : Jan 5, 2021, 12:52 am IST
Updated : Jan 5, 2021, 12:52 am IST
SHARE ARTICLE
image
image

ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਅਪਣੀ ਪਤਨੀ ਦੇ ਇਲਾਜ ਲਈ ਮੁੰਬਈ ਪਹੁੰਚੇ

ਕਾਠਮੰਡੂ, 4 ਜਨਵਰੀ : ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਦੇ ਵਿਰੋਧੀ ਧੜੇ ਦੇ ਪ੍ਰਧਾਨ ਪੁਸ਼ਪ ਕਮਲ ਦਹਲ ‘ਪ੍ਰਚੰਡ’ ਅਪਣੀ ਬਿਮਾਰ ਪਤਨੀ ਦੇ ਇਲਾਜ ਲਈ ਮੁੰਬਈ ਪਹੁੰਚੇ ਹਨ। ਪ੍ਰਚੰਡ, ਉਨ੍ਹਾਂ ਦੀ ਪਤਨੀ ਸੀਤਾ ਦਹਲ ਅਤੇ ਦੋ ਧੀਆਂ ਨੇ ਸੋਮਵਾਰ ਸਵੇਰੇ ਤ੍ਰਿਭਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਵੀਂ ਦਿੱਲੀ ਹੁੰਦੇ ਹੋਏ ਮੁੰਬਈ ਲਈ ਉਡਾਣ ਭਰੀ। ਪ੍ਰਚੰਡ ਦੀ ਪਤਨੀ ਦਿਮਾਗ਼ ਦੀ ਇਕ ਦੁਰਲਭ ਕਿਸਮੀ ਦੀ ਬਿਮਾਰੀ ‘ਪ੍ਰੋਗੇ੍ਰਸਿਵ ਸਪ੍ਰਾਨਯੂਕਲੀਅਰ ਪਲਸੀ’ ਨਾਲ ਪੀੜਤ ਰਹੀ ਹੈ। ਇਸ ਬਿਮਾਰੀ ਵਿਚ ਪਾਰਕਿਸਨ ਵਰਗੇ ਹੀ ਲੱਛਣ ਹੁੰਦੇ ਹਨ। ਪਾਰਟੀ ਸੂਤਰਾਂ ਮੁਤਾਬਕ ਮੁੰਬਈ ਵਿਚ ਨਯੁਰੋਜੇਨ ਬਰੇਨ ਐਂਡ ਸਪਾਈਨ ਇਸਟੀਚਿਊਟ ਵਿਚ ਉਨ੍ਹਾਂ ਦਾ ਇਲਾਜ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦਸਿਆ ਕਿ ਡਾ. ਅਲੋਕ ਸ਼ਰਮਾ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਪ੍ਰਚੰਡ ਦੀ ਪਤਨੀ ਦਾ ਇਲਾਜ ਕਰੇਗੀ। ਇਸ ਤੋਂ ਪਹਿਲਾਂ ਪ੍ਰਚੰਡ ਦੀ ਪਤਨੀ ਨੂੰ ਇਲਾਜ ਲਈ ਅਮਰੀਕਾ ਅਤੇ ਸਿੰਗਾਪੁਰ ਲਿਜਾਇਆ ਗਿਆ ਸੀ। ਪ੍ਰਚੰਡ ਅਜਿਹੇ ਸਮੇਂ ਵਿਚ ਯਾਤਰਾ ’ਤੇ ਹਨ ਜਦੋਂ ਨੇਪਾਲ ਵਿਚ ਸਿਆਸੀ ਸੰਕਟ ਗਹਿਰਾ ਗਿਆ ਹੈ। ਚੀਨ ਵਲ ਝੁਕਾਅ ਰੱਖਣ ਵਾਲੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਨਾਲ ਸੱਤਾ ਲਈ ਰੱਸਾਕੱਸੀ ਵਿਚਾਲੇ 20 ਦਸੰਬਰ ਨੂੰ 275 ਮੈਂਬਰੀ ਸੰਸਦ ਭੰਗ ਕਰਨ ਦੀ ਸਿਫ਼ਾਰਸ਼ ਕਰ ਦਿਤੀ ਸੀ।  (ਪੀਟੀਆਈ)
ਓਲੀ ਦੀ ਸਿਫ਼ਾਰਸ਼ ’ਤੇ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਉਸੇ ਦਿਨ ਸੰਸਦ ਨੂੰ ਭੰਗ ਕਰ ਦਿਤਾ ਅਤੇ 30 ਅਪ੍ਰੈਲ ਅਤੇ 10 ਮਈ ਨੂੰ ਦੇਸ਼ ਵਿਚ ਆਮ ਚੋਣਾਂ ਕਰਾਉਣ ਦਾ ਐਲਾਨ ਕੀਤਾ। ਇਸ ਫ਼ੈਸਲੇ ਦਾ ਪ੍ਰਚੰਡ ਖੇਮੇ ਸਮੇਤ ਕਈ ਦਲਾਂ ਨੇ ਵਿਰੋਧ ਕੀਤਾ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement