
ਨਿਊਜ਼ੀਲੈਂਡ ਵਿਚ ਕੈਦੀਆਂ ਦੇ ਕਲੇਸ਼ ਨੇ ‘ਵਾਇਕੇਰੀਆ ਜੇਲ’ ਫੂਕੀ
ਕੈਦੀਆਂ ਨੇ ਅਪਣੇ ਸੌਣ ਵਾਲੇ ਗੱਦੇ ਸਾੜੇ, ਛੱਤਾਂ ਵਿਚ ਕੀਤੇ ਸੁਰਾਖ਼
ਆਕਲੈਂਡ, 4 ਜਨਵਰੀ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੀ ਇਕ ਵੱਡੀ ਜੇਲ ‘ਵਾਇਕੇਰੀਆ ਜੇਲ’ ਜੋ ਕਿ 1200 ਹੈਕਟੇਅਰ ਵਿਚ ਫੈਲੀ ਹੋਈ ਹੈ ਵਿਖੇ ਕੁਝ ਦਿਨਾਂ ਤੋਂ ਚੱਲ ਰਹੀ ਕੁਝ ਕੈਦੀਆਂ ਦੀ ਮੰਗਾਂ ਦੀ ਲੜਾਈ ਨੇ ਕਲ੍ਹ ਜੇਲ ਨੂੰ ਫੂਕਣ ਤਕ ਦਾ ਕੰਮ ਕਰਵਾ ਦਿਤਾ। 29 ਦਸੰਬਰ ਤੋਂ ਸ਼ੁਰੂ ਹੋਈ 16 ਕੈਦੀਆਂ ਦੀ ਇਸ ਲੜਾਈ ਨੇ ਭਿਆਨਕ ਰੂਪ ਲੈ ਲਿਆ। ਕੈਦੀ ਜੇਲ ਦੀ ਛੱਤ ਉਤੇ ਵੀ ਚੜ੍ਹ ਗਏ, ਜੇਲ ਦੇ ਬਹੁਤੇ ਹਿੱਸੇ ਨੂੰ ਅੱਗ ਲਾ ਦਿਤੀ ਗਈ। ਪੁਲਿਸ ਨੇ ਐਮਰਜੈਂਸੀ ਹਾਲਾਤ ਵਿਚ ਜੇਲ ਦੇ ਕੁਝ ਹਿੱਸਿਆਂ ਨੂੰ ਹਾਲ ਦੀ ਘੜੀ ਬੰਦ ਕਰ ਦਿਤਾ ਹੈ। ਜੇਲ ਦੀ ਛੱਤ ਹੇਠਾਂ ਡਿੱਗਣੀ ਸ਼ੁਰੂ ਹੋ ਗਈ ਹੈ, ਕਈ ਮਿੀਲਅਨ ਡਾਲਰ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਕੈਦੀਆਂ ਦੀ ਲੜਾਈ ਦੌਰਾਨ ਬਹੁਤਿਆਂ ਨੂੰ ਰਾਤ ਦਾ ਖਾਣਾ ਨਹੀਂ ਮਿਲਿਆ ਅਤੇ ਕਈ ਦਵਾਈ ਤੋਂ ਵਾਂਝੇ ਰਹੇ। 16 ਕੈਦੀਆਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਵਧੀਆ ਸਹੂਲਤਾਂ ਵਾਲੇ ਸੈਲ (ਟਾਪ ਸੈਲ) ਵਿਚ ਮਿਲਦੀਆਂ ਸਹੂਲਤਾਂ ਦਿਤੀਆਂ ਜਾਣ। ਅੱਗ ਲੱਗਣ ਤੋਂ ਬਾਅਦ ਬਹੁਤ ਸਾਰੇ (200) ਕੈਦੀਆਂ ਨੂੰ ਦੂਜੀ ਥਾਂ ਬਦਲ ਦਿਤਾ ਗਿਆ ਅਤੇ ਕਿਸੇ ਦਾ ਜਾਨੀ ਨੁਕਸਾਨ ਹੋਣ ਦੀਆਂ ਖ਼ਬਰਾਂ ਨਹੀਂ ਹਨ।
29 ਦਸੰਬਰ ਨੂੰ ਕੈਦੀਆਂ ਵਲੋਂ ਐਕਸਰਸਾਈਜ਼ ਯਾਰਡ ਵਿਚ ਅੱਗ ਲਗਾਉਣ ਅਤੇ ਜੇਲ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਾ ਸ਼ੁਰੂ ਕੀਤਾ ਗਿਆ। ਕੈਦੀਆਂ ਨੇ ਅਪਣੇ ਸੌਣ ਵਾਲੇ ਗੱਦੇ ਵੀ ਸਾੜ ਦਿਤੇ। ਛੱਤਾਂ ਵਿਚ ਸੁਰਾਖ਼ ਕਰ ਦਿਤੇ। ਕੁੱਲ 20 ਕੈਦੀਆਂ ਨੇ ਖਰੂਦ ਪਾਇਆ ਸੀ ਜਿਸ ਵਿਚੋਂ 4 ਨੇ ਅਪਣੇ ਆਪ ਨੂੰ ਸਟਾਫ਼ ਸਪੁਰਦ ਕਰ ਦਿਤਾ ਸੀ। ਇਥੇ ਦੀ ਟਾਪ ਜੇਲ ਵਿਚ ਜ਼ਿਆਦਾ ਸਹੂਲਤਾਂ ਹੋਣ ਕਰ ਕੇ ਇਹ ਸਾਰਾ ਰੌਲਾ ਪਿਆ। ਟਾਪ ਜੇਲ ਵਾਲਿਆਂ ਨੂੰ ਸਟਾਫ਼ ਨੇ ਸੁਰੱਖਿਅਤ ਕਰ ਲਿਆ ਹੈ।
:
93 04 -3