ਪਿਛਲੇ ਚਾਰ ਸਾਲਾਂ ਵਿਚ 2900 ਏਕੜ ਜੰਗਲਾਂ ਹੇਠ ਲਿਆਂਦਾ : ਧਰਮਸੋਤ
Published : Jan 5, 2021, 2:58 am IST
Updated : Jan 5, 2021, 2:58 am IST
SHARE ARTICLE
image
image

ਪਿਛਲੇ ਚਾਰ ਸਾਲਾਂ ਵਿਚ 2900 ਏਕੜ ਜੰਗਲਾਂ ਹੇਠ ਲਿਆਂਦਾ : ਧਰਮਸੋਤ

19000 ਏਕੜ ਨਾਜਾਇਜ਼ ਕਬਜ਼ੇ ਹੇਠੋਂ ਛਡਾਇਆ

ਚੰਡੀਗੜ੍ਹ, 4 ਦਸੰਬਰ (ਜੀ.ਸੀ. ਭਾਰਦਵਾਜ): ਜੰਗਲਾਤ ਮਹਿਕਮੇ ਦੀਆਂ ਪਿਛਲੇ ਚਾਰ ਸਾਲ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕਰਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦਸਿਆ ਪਿਛਲੇ ਨਵੰਬਰ ਵਿਚ ਖ਼ਤਮ ਹੋਏ 550ਵੇਂ ਗੁਰੂ ਨਾਨਕ ਪ੍ਰਕਾਸ਼ ਪੁਰਬ ਦੇ ਸਾਲ ਦੌਰਾਨ ਕੁਲ 77 ਲੱਖ ਬੂਟੇ ਅਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਵਾਲੇ ਸਾਲਾਂ ਯਾਨੀ 2017-18 ਤੋਂ ਲੈ ਕੇ ਸਾਲ 2020-21 ਤਕ ਜੰਗਲ ਹੇਠ ਰਕਬਾ 2872 ਏਕੜ ਵਧਾ ਕੇ ਅਤੇ 18946 ਏਕੜ ਰਕਬਾ ਨਾਜਾਇਜ਼ ਕਬਜ਼ਿਆਂ ਤੋਂ ਛੁੜਵਾ ਕੇ ਪੰਜਾਬ ਨੂੰ ਹਰਾ ਭਰਾ ਕੀਤਾ ਹੈ | 
ਪੰਜਾਬ ਭਵਨ ਵਿਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ. ਧਰਮਜੋਤ ਨੇ ਦਸਿਆ ਕਿ ਐਗਰੋ ਫ਼ੌਰੈਸਟਰੀ ਸਕੀਮ ਹੇਠ 30 ਲੱਖ ਬੂਟੇ ਅਤੇ ਘਰ-ਘਰ ਹਰਿਆਲੀ ਸਕੀਮ ਹੇਠ 15 ਲੱਖ ਬੂਟੇ ਹੋਰ ਵੰਡਣ ਦਾ ਟੀਚਾ ਇਸ ਸਾਲ ਪ੍ਰਾਪਤ ਕੀਤਾ ਜਾਵੇਗਾ | ਉਨ੍ਹਾਂ ਦਸਿਆ ਕਿ ਬਿਆਸ ਕੇਸ਼ੋਪੁਰ ਤੇ ਨੰਗਲ ਵੈਟਲੈਂਡ ਨੂੰ ਅੰਤਰ ਰਾਸ਼ਟਰੀ ਪੱਧਰ ਦੀਆਂ ਵੱਕਾਰੀ 'ਰਾਮਸਰ' ਸਾਈਟਾਂ ਐਲਾਨਿਆ ਗਿਆ ਹੈ ਅਤੇ ਛੱਤ ਬੀੜ ਚਿੜੀਆਂ ਘਰ ਨੂੰ ਹੁਣ ਅੰਤਰ ਰਾਸ਼ਟਰੀ ਪੱਧਰ ਦੇ ਗਰੁੱਪਾਂ ਵਿਚ ਸ਼ਾਮਲ ਕੀਤਾ ਹੈ ਜੋ ਮਾਣ ਵਾਲੀ ਪ੍ਰਾਪਤੀ ਹੈ | ਕੈਬਨਿਟ ਮੰਤਰੀ ਨੇ ਦਸਿਆ ਕਿ ਚਾਲੂ ਮਾਲੀ ਸਾਲ ਯਾਨੀ ਸਾਲ 2021-22 ਦੌਰਾਨ ਗਰੀਨ ਇੰਡੀਆ ਸਕੀਮ ਤਹਿਤ ਹੋਰ 19000 ਏਕੜ ਏਰੀਆ ਵਿਚ ਪੌਦੇ ਲਗਾ ਕੇ ਉਨ੍ਹਾਂ ਇਹ ਵੀ ਕਿਹਾ ਕਿ ਪਠਾਨਕੋਟ, ਬਠਿੰਡਾ, ਪਟਿਆਲਾ ਤੇ ਮੋਹਾਲੀ ਜ਼ਿਲਿ੍ਹਆ ਵਿਚ ਚਾਰ ਵੱਡੀਆਂ ਥਾਵਾਂ ਉਤੇ ਨਗਰ ਵਣ ਯੋਜਨਾ ਹੇਠ ਛੇ ਏਕੜ ਦਾ ਪ੍ਰਾਜੈਕਟ ਸਥਾਪਤ ਕਰਨਾ ਹੈ ਜਿਸ ਦੀ ਸਕੀਮ ਕੇਂਦਰ ਨੂੰ ਭੇਜੀ ਹੈ | ਧਰਮਸੋਤ ਪਾਸ ਸਮਾਜਕ ਨਿਆਂ ਦਾ ਮਹਿਕਮਾ ਵੀ ਹੈ ਜਿਸ ਦੀ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਾਹ 'ਆਸ਼ੀਰਵਾਦ' ਸਕੀਮ ਤਹਿਤ ਅਨੁਸੂਚਿਤ ਜਾਤੀ ਦੀਆਂ 10873 ਧੀਆਂ ਨੂੰ 22 ਕਰੋੜ ਦਿਤੇ ਗਏ ਅਤੇ ਹੋਰ ਕਮਜ਼ੋਰ ਵਰਗ ਦੀਆਂ 8209 ਧੀਆਂ ਨੂੰ ਵਿਆਹ ਲਈ 17 ਕਰੋੜ ਰੁਪਏ ਦੀ ਵਿੱਤੀ ਮਦਦ ਦਿਤੀ ਗਈ | 
 
ਫੋਟੋ ਸੰਤੋਖ ਸਿੰਘ 3-4

 

SHARE ARTICLE

ਏਜੰਸੀ

Advertisement

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 12:12 PM

ਰਾਹ ਜਾਂਦੀ ਔਰਤ ਤੋਂ Motorcycle ਸਵਾਰਾਂ ਨੇ ਝਪਟਿਆ ਪਰਸ, CCTV 'ਚ ਕੈਦ ਹੋਈ ਵਾਰਦਾਤ | Latest Punjab News

18 May 2024 11:23 AM

Suit-Boot ਪਾ ਕੇ Gentleman ਲੁਟੇਰਿਆਂ ਨੇ ਲੁੱਟਿਆ ਕਬਾੜ ਨਾਲ ਭਰਿਆ ਟਰੱਕ, ਲੱਖਾਂ ਦਾ ਕਬਾੜ ਤੇ ਪਿਕਅਪ ਗੱਡੀ

18 May 2024 9:39 AM
Advertisement