
ਆਗਾਮੀ ਸਥਾਨਕ ਸਰਕਾਰਾਂ ਬਾਰੇ ਚੋਣਾਂ ਨੂੰ ਲੈ ਕੇ ਕਾਂਗਰਸ ਭਵਨ ਵਿਖੇ ਰਾਜ ਪਧਰੀ ਚੋਣ ਕਮੇਟੀ ਦੀ ਹੋਈ ਮੀਟਿੰਗ
ਚੰਡੀਗੜ੍ਹ, 4 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਵਿਚ ਆਉਂਦੀਆਂ ਨਗਰ ਨਿਗਮਾਂ ਅਤੇ ਨਗਰਪਾਲਿਕਾਵਾਂ ਦੀਆਂ ਚੋਣਾਂ ਸਬੰਧੀ ਅੱਜ ਕਾਂਗਰਸ ਭਵਨ ਸੈਕਟਰ 15 ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ ਦੁਆਰਾ ਗਠਿਤ ਸੂਬਾ ਪਧਰੀ ਚੋਣ ਕਮੇਟੀ ਦੀ ਮੀਟਿੰਗ ਪਾਰਟੀ ਪ੍ਰਧਾਨ ਸੁਨੀਲ ਜਾਖੜ ਅਤੇ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਚੋਣ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਮੌਜੂਦ ਰਹੇ।
ਮੀਟਿੰਗ ਵਿਚ ਲਏ ਗਏ ਫ਼ੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਦਫ਼ਤਰ ਇੰਚਾਰਜ ਪੀਪੀਸੀਸੀ ਕੈਪਟਨ ਸੰਦੀਪ ਸੰਧੂ ਨੇ ਦਸਿਆ ਕਿ 5 ਜਨਵਰੀ ਨੂੰ ਦੁਪਹਿਰ 12 ਵਜੇ ਸਾਰੇ ਅਬਜ਼ਰਵਰਾਂ ਨਾਲ ਚੰਡੀਗੜ੍ਹ ਵਿਖੇ ਸੂਬਾ ਚੋਣ ਕਮੇਟੀ ਦੇ ਪ੍ਰਧਾਨ ਲਾਲ ਸਿੰਘ ਮੀਟਿੰਗ ਕਰਨਗੇ।
ਉਨ੍ਹਾਂ ਦਸਿਆ ਕਿ ਚੋਣਾਂ ਲੜਨ ਦੇ ਇੱਛੁਕ ਉਮੀਦਵਾਰ ਟਿਕਟਾਂ ਲਈ ਅਬਜ਼ਰਵਰਾਂ ਰਾਹÄ ਅਰਜ਼ੀਆਂ ਭੇਜ ਸਕਦੇ ਹਨ ਜਾਂ ਸਿੱਧੇ ਤੌਰ ਉਤੇ ਸੂਬਾ ਕਮੇਟੀ ਨੂੰ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਵੀ ਅਰਜੀਆਂ ਭੇਜੀਆਂ ਜਾ ਸਕਦੀਆਂ ਹਨ। ਅਰਜੀਆਂ ਭੇਜਣ ਦੀ ਆਖ਼ਰੀ ਮਿਤੀ 12 ਜਨਵਰੀ ਹੋਵੇਗੀ। ਅਬਜ਼ਰਵਰਾਂ ਨੂੰ ਵੀ 12 ਜਨਵਰੀ ਤਕ ਹੀ ਅਰਜੀਆਂ ਜਮ੍ਹਾਂ ਕਰਵਾਉਣੀਆਂ ਪੈਣਗੀਆਂ। 12 ਤੋਂ 14 ਜਨਵਰੀ ਤਕ ਅਬਜ਼ਰਵਰ ਅਪਣੀ ਰਿਪੋਰਟ ਦੇਣਗੇ। ਇਸ ਤੋਂ ਮਗਰੋਂ 15 ਅਤੇ 16 ਜਨਵਰੀ ਨੂੰ ਇਨ੍ਹਾਂ ਅਰਜੀਆਂ ਦੀ ਸਕਰੂਟਨੀ ਹੋਵੇਗੀ ਅਤੇ ਇਨ੍ਹਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਤੋਂ ਬਾਅਦ ਸੂਬਾ ਚੋਣ ਕਮੇਟੀ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਮਿਲੇਗੀ।
ਮੀਟਿੰਗ ਵਿਚ ਵੀ ਫ਼ੈਸਲਾ ਕੀਤਾ ਗਿਆ ਕਿ ਇਸ ਤੋਂ ਪਹਿਲਾਂ 2012 ਅਤੇ 2107 ਵਿਚ ਜਦੋਂ ਕਾਂਗਰਸ ਪਾਰਟੀ ਸੱਤਾ ਵਿਚ ਨਹÄ ਸੀ, ਜਿਹੜੇ ਟਕਸਾਲੀ ਕਾਂਗਰਸੀ ਇਨ੍ਹਾਂ ਟਿਕਟਾਂ ਉਤੇ ਚੋਣ ਲੜ ਚੁੱਕੇ ਹਨ। ਉਨ੍ਹਾਂ ਦੀਆਂ ਅਰਜ਼ੀਆਂ ਉਤੇ ਵਿਸ਼ੇਸ਼ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿੱਥੇ ਇਕ ਤੋਂ ਵੱਧ ਉਮੀਦਵਾਰਾਂ ਵਲੋਂ ਟਿਕਟ ਦੀ ਦਾਅਵੇਦਾਰੀ ਕੀਤੀ ਜਾਵੇਗੀ। ਉਥੇ ਸੂਬਾ ਚੋਣ ਕਮੇਟੀ ਦਾ ਫ਼ੈਸਲਾ ਅੰਤਮ ਹੋਵੇਗਾ।
ਜ਼ਰੂਰੀ