ਪ੍ਰਵਾਸੀ ਭਾਰਤੀ ਤੇ ਸਿੱਖ ਚਿੰਤਕ ਨੇ ਕਿਸਾਨਾਂ ਵਲੋਂ ਬਾਦਲਾਂ ਦੇ ਹੋ ਰਹੇ ਵਿਰੋਧ ਨੂੰ ਠਹਿਰਾਇਆ ਵਾਜਬ
Published : Jan 5, 2021, 12:59 am IST
Updated : Jan 5, 2021, 12:59 am IST
SHARE ARTICLE
imag
imag

ਪ੍ਰਵਾਸੀ ਭਾਰਤੀ ਤੇ ਸਿੱਖ ਚਿੰਤਕ ਨੇ ਕਿਸਾਨਾਂ ਵਲੋਂ ਬਾਦਲਾਂ ਦੇ ਹੋ ਰਹੇ ਵਿਰੋਧ ਨੂੰ ਠਹਿਰਾਇਆ ਵਾਜਬ

ਬਾਦਲ ਰਾਜ ਮੌਕੇ ਸ਼ਹੀਦ ਹੋਏ 7 ਸਿੰਘਾਂ ਬਾਰੇ ਕੌਣ ਦੇਵੇਗਾ ਸਪੱਸ਼ਟੀਕਰਨ? : ਦੁਪਾਲਪੁਰ
 

ਕੋਟਕਪੂਰਾ, 4 ਜਨਵਰੀ (ਗੁਰਿੰਦਰ ਸਿੰਘ) : ਦਿੱਲੀ ’ਚ ਧਰਨਾ ਮਾਰ ਕੇ ਅਪਣੇ ਹੱਕ ਮੰਗ ਰਹੇ ਕਿਸਾਨਾਂ ਨੂੰ ਤਾਂ ਇਕ ਮਹੀਨੇ ਤੋਂ ਉਪਰ ਸਮਾਂ ਹੋ ਗਿਆ ਹੈ ਪਰ ਬਾਦਲਾਂ ਨੂੰ ਕਿਹੜੀ ਆਫ਼ਤ ਆ ਗਈ ਸੀ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁਧ ਰੋਸ ਪ੍ਰਗਟਾਉਂਦੀ ਸੰਗਤ ’ਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਕੇ ਸੜਕ ਖ਼ਾਲੀ ਕਰਵਾ ਲਈ ਸੀ? 
ਕਿਸਾਨ ਸੰਘਰਸ਼ ’ਚ ਪ੍ਰਾਣ ਅਹੂਤੀ ਦੇ ਗਏ ਪੰਜਾਬ ਦੇ ਕਿਸਾਨਾਂ ਦੇ ਘਰ ਅਫ਼ਸੋਸ ਕਰਨ ਜਾਂਦੇ ਬਾਦਲ ਦਲ ਵਾਲਿਆਂ ਨੂੰ ਸਵਾਲ ਕਰਦਿਆਂ ਪ੍ਰਵਾਸੀ ਲੇਖਕ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਨੇ ਪੁੱਛਿਆ ਕਿ ਹੁਣ ਉਹ ਕਿਹੜੇ ਮੂੰਹ ਨਾਲ ਅਫ਼ਸੋਸ ਕਰਨ ਜਾਂਦੇ ਹਨ? ‘ਰੋਜ਼ਾਨਾ ਸਪੋਕਸਮੈਨ’ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਅਪਣੇ ਲਿਖਤੀ ਬਿਆਨ ’ਚ ਤਰਲੋਚਨ ਸਿੰਘ ਦੁਪਾਲਪੁਰ ਨੇ ਬਾਦਲ ਰਾਜ ਦੌਰਾਨ ਸ਼ਹੀਦ ਹੋਏ 7 ਸਿੰਘਾਂ ਦੀ ਫ਼ੋਟੋ, ਬਿਆਨ ਨਾਲ ਜਾਰੀ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਚੇਤੇ ਕਰਾਇਆ ਕਿ ਤੁਹਾਡੇ ਗ੍ਰਹਿ ਮੰਤਰੀ ਹੁੰਦਿਆਂ ਹੀ ਇਹ ਬੇਦੋਸ਼ੇ ਸਿੱਖ ਤੁਹਾਡੀ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਨ। ਹੁਣ ਤੁਹਾਨੂੰ ਕਿਸਾਨਾਂ ਨਾਲ ਹੇਜ਼ ਕਿਧਰੋਂ ਜਾਗ ਪਿਆ? ਸ. ਦੁਪਾਲਪੁਰ ਨੇ ਆਖਿਆ ਕਿ ਇਕ ਪਾਸੇ ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਦੇ ਕੰਮਾਂ ’ਚ ਕਦੇ ਵੀ ਦਖ਼ਲ ਨਾ ਦੇਣ ਦੇ ਦਮਗਜ਼ੇ ਮਾਰਦੇ ਰਹਿੰਦੇ ਹਨ ਪਰ ਇਨ੍ਹਾਂ ਦਿਨਾਂ ’ਚ ਉਹ ਸ਼੍ਰੋਮਣੀ ਕਮੇਟੀ ਦੀ ਗੋਲਕ ’ਚੋਂ ਨਿਕਲੇ ਇਕ-ਇਕ ਲੱਖ ਰੁਪਏ ਦੇ ਚੈੱਕ ਦੁਖੀ ਕਿਸਾਨਾਂ ਨੂੰ ਵੰਡ ਰਹੇ ਹਨ। 
ਬਾਦਲ ਪ੍ਰਵਾਰ ਦੇ ਵੱਖ-ਵੱਖ ਥਾਈਂ ਹੋ ਰਹੇ ਸੰਗਤੀ ਵਿਰੋਧ ਦੀ ਡੱਟ ਕੇ ਹਮਾਇਤ ਕਰਦਿਆਂ ਸ. ਦੁਪਾਲਪੁਰ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਖਾਸੇ ਨੂੰ ਤਹਿਸ-ਨਹਿਸ ਕਰ ਕੇ ਬਾਦਲ ਦਲ ਬਣਾ ਦੇਣ ਵਾਲੇ ਬਾਦਲ ਟੱਬਰ ਦਾ ਮੁਕੰਮਲ ਬਾਈਕਾਟ ਕਰਨ। ਇਸ ਪ੍ਰਵਾਰ ਨੂੰ ਦਸ ਦਿਤਾ ਜਾਵੇ ਕਿ ਹੁਣ ਇਹ ਸਾਨੂੰ ਬੁੱਧੂ ਨਹੀਂ ਬਣਾ ਸਕਦੇ, ਪੰਜਾਬ ਨਵੀਂ ਕਰਵਟ ਲੈ ਰਿਹਾ ਹੈ ਤਾਂ ਪੰਜਾ ਅਤੇ ਤੱਕੜੀਆਂ ਅਰਥਾਤ ਰਵਾਇਤੀ ਸਿਆਸੀ ਪਾਰਟੀਆਂ ਤੋਂ ਮੁਕਤ ਹੋ ਕੇ ਉਹ ਵਿਲੱਖਣ ਰਾਹ ’ਤੇ ਪੈ ਸਕੇ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement