
ਰਾਹੁਲ ਗਾਂਧੀ ਅਤੇ ਪਿ੍ਯੰਕਾ ਨੇ ਕੇਂਦਰ ਸਰਕਾਰ 'ਤੇ ਕਿਸਾਨਾਂ ਪ੍ਰਤੀ 'ਬੇਰਹਿਮੀ' ਦਾ ਦੋਸ਼ ਲਗਾਇਆ
ਨਵੀਂ ਦਿੱਲੀ, 4 ਜਨਵਰੀ : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਸਰਕਾਰ ਅਤੇ ਕਿਸਾਨ ਸੰਗਠਨਾਂ ਵਿਚਕਾਰ ਗੱਲਬਾਤ ਦੇ ਨਵੇਂ ਦÏਰ ਤੋਂ ਪਹਿਲਾਂ ਦੋਸ਼ ਲਾਇਆ ਕਿ ਸਰਕਾਰ ਸਰਦੀ ਅਤੇ ਮੀਂਹ ਦÏਰਾਨ ਸੜਕਾਂ 'ਤੇ ਬੈਠੇ ਕਿਸਾਨਾਂ ਪ੍ਰਤੀ ਬੇਰਹਿਮੀ ਨਾਲ ਵਿਵਹਾਰ ਕਰ ਰਹੀ ਹੈ¢
ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਸਰਦੀ ਦੇ ਭਿਆਨਕ ਮੀਂਹ ਵਿਚ ਜਿਹੜੇ ਲੋਕ ਤੰਬੂ ਦੀ ਛੱਤ ਦੇ ਹੇਠਾਂ ਬੈਠੇ ਹਨ, ਠੁਰ ਠੁਰ ਕਰ ਰਹੇ ਹਨ, ਉਹ ਨਿੱਡਰ ਕਿਸਾਨ ਅਪਣੇ ਹੀ ਹਨ, ਗ਼ੈਰ ਨਹੀਂ¢ ਸਰਕਾਰ ਦੀ ਬੇਰਹਿਮੀ ਦੇ ਦਿ੍ਸ਼ਾਂ ਵਿਚ ਹੁਣ ਕੁਝ ਹੋਰ ਵੇਖਣ ਨੂੰ ਬਾਕੀ ਨਹੀਂ¢ ਪ੍ਰਿਯੰਕਾ ਨੇ ਟਵੀਟ ਕਰ ਕੇ ਦੋਸ਼ ਲਾਇਆ ਕਿ ਸਰਕਾਰ ਇਕ ਪਾਸੇ ਤਾਂ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਉਂਦੀ ਹੈ, ਦੂਜੇ ਪਾਸੇ ਇਸ ਕੜਾਕੇ ਦੀ ਠੰਢ ਵਿਚ ਉਨ੍ਹਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟ ਰਹੇ ਹਨ¢ ਇਸੇ
ਅੜੀਅਲ ਅਤੇ ਜ਼ਾਲਮ ਵਤੀਰੇ ਕਾਰਨ ਹੁਣ ਤਕ 60 ਦੇ ਕਰੀਬ ਕਿਸਾਨਾਂ ਦੀ ਜਾਨ ਜਾ ਚੁਕੀ ਹੈ¢ ਉਨ੍ਹਾਂ ਨੇ ਪੁਛਿਆ ਕਿ ਕਿਸਾਨਾਂ ਨੂੰ ਇਸ ਜ਼ਾਲਮ ਸਰਕਾਰ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ?
ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅਤੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਕਾਨੂੰਨੀ ਗਾਰੰਟੀ ਦਿਤੀ ਜਾਵੇ¢ ਅਪਣੀਆਂ ਮੰਗਾਂ ਨੂੰ ਲੈ ਕੇ ਹਜ਼ਾਰਾਂ ਕਿਸਾਨ ਪਿਛਲੇ 40 ਦਿਨਾਂ ਤੋਂ ਦਿੱਲੀ ਨੇੜੇ ਪ੍ਰਦਰਸ਼ਨ ਕਰ ਰਹੇ ਹਨ¢ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਖੇਤੀਬਾੜੀ ਸੈਕਟਰ ਵਿਚ ਵੱਡੇ ਸੁਧਾਰਾਂimage ਦਾ ਇਕ ਕਦਮ ਹਨ ਅਤੇ ਇਨ੍ਹਾਂ ਰਾਹੀਂ ਖੇਤੀਬਾੜੀ ਵਿਚੋਲਿਆ ਦੀ ਭੂਮਿਕਾ ਨੂੰ ਖ਼ਤਮ ਕਰ ਦੇਵੇਗੀ ਅਤੇ ਕਿਸਾਨ ਦੇਸ਼ ਵਿਚ ਕਿਤੇ ਵੀ ਅਪਣੀ ਪੈਦਾਵਾਰ ਵੇਚ ਸਕਦੇ ਹਨ¢ (ਪੀਟੀਆਈ)