ਰਵਨੀਤ ਬਿੱਟੂ ਵਿਰੁਧ ਭਾਜਪਾ ਦੀ ਲੜੀਬੱਧ ਹੜਤਾਲ ਦੋ ਘੰਟੇ ਚੱਲੀ
Published : Jan 5, 2021, 2:55 am IST
Updated : Jan 5, 2021, 2:55 am IST
SHARE ARTICLE
image
image

ਰਵਨੀਤ ਬਿੱਟੂ ਵਿਰੁਧ ਭਾਜਪਾ ਦੀ ਲੜੀਬੱਧ ਹੜਤਾਲ ਦੋ ਘੰਟੇ ਚੱਲੀ

ਲੁਧਿਆਣਾ, 4 ਜਨਵਰੀ (ਚੌਹਾਨ) : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਰੁਧ ਸੋਮਵਾਰ ਨੂੰ ਪੰਜਾਬ ਭਾਜਪਾ ਵਲੋਂ ਲੜੀਬੱਧ ਹੜਤਾਲ ਸ਼ੁਰੂ ਕਰ ਦਿਤੀ ਗਈ ਹੈ | ਇਹ ਧਰਨਾ ਸਿਰਫ਼ ਦੋ ਘੰਟੇ ਹੀ ਚਲਿਆ | ਪੁਲਿਸ ਦੀ ਸੁਰੱਖਿਆ ਵਿਵਸਥਾ ਵਿਚਕਾਰ ਘੰਟਾ ਘਰ ਚੌਕ ਵਿਚ ਧਰਨਾ ਸੋਮਵਾਰ ਨੂੰ 11 ਵਜੇ ਤੋਂ 1 ਵਜੇ ਤਕ ਚਲਿਆ | ਇਸ ਦੌਰਾਨ ਮੌਜੂਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰੰਘਲ ਨੇ ਐਲਾਨ ਕੀਤਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ 3 ਵਜੇ ਸਮਾਪਤ ਹੋਣ ਵਾਲਾ ਧਰਨਾ ਇਕ ਵਜੇ ਹੀ ਸਮਾਪਤ ਕਰ ਦਿਤਾ ਗਿਆ |
ਉਥੇ ਮੰਗਲਵਾਰ ਤੋਂ ਧਰਨੇ ਵਾਲੀ ਥਾਂ ਘੰਟਾ ਘਰ ਦੀ ਬਜਾਏ ਪੁਲਿਸ ਕਮਿਸ਼ਨਰ ਦਫ਼ਤਰ ਹੋਵੇਗੀ | ਉਥੇ ਰੋਜ਼ਾਨਾ ਸਵੇਰੇ 11 ਵਜੇ ਤੋਂ 3 ਵਜੇ ਤਕ ਧਰਨਾ ਲਗਾਤਾਰ ਜਾਰੀ ਰਹੇਗਾ | ਘੰਟਾ ਘਰ ਸਥਿਤ ਭਾਜਪਾ ਦੇ ਜ਼ਿਲ੍ਹਾ ਹੈਡਕੁਆਟਰ ਕੋਲ ਸੋਮਵਾਰ ਨੂੰ ਲੱਗੇ ਧਰਨੇ ਵਿਚ ਅਗਰ ਨਗਰ ਅਤੇ ਹੈਬੋਵਾਲ ਮੰਡਲ ਦੇ ਅਧਿਕਾਰੀ ਮੌਜੂਦ ਰਹੇ | ਧਰਨੇ ਦੀ ਇਸ ਲੜੀ ਲਈ ਭਾਜਪਾ ਨੇ ਰੋਜ਼ਾਨਾ 2 ਮੰਡਲਾਂ ਨੂੰ ਇਸ ਪ੍ਰਦਰਸ਼ਨ ਵਿਚ ਮੌਜੂਦ ਰਹਿਣ ਦੀ ਰਣਨੀਤੀ ਬਣਾਈ ਹੈ | 
ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਦਸਿਆ ਕਿ ਪ੍ਰਦਰਸ਼ਨ ਕਾਰਨ ਕਾਰੋਬਾਰੀਆਂ ਨੂੰ ਨੁਕਸਾਨ ਨਾ ਹੋਵੇ, ਇਸ ਲਈ ਧਰਨਾ ਸਥਾਨ ਬਦਲਣ ਦਾ ਫ਼ੈਸਲਾ ਲਿਆ ਗਿਆ ਹੈ | ਸੋਮਵਾਰ ਨੂੰ ਪ੍ਰਦਰਸ਼ਨ ਵਿਚ ਭਾਜਪਾ ਦੇ ਜ਼ਿਲ੍ਹਾ ਮੁੱਖ ਸਕੱਤਰ ਰਾਮਕੁਮਾਰ ਕਾਂਤੇਂਦੂ ਸ਼ਰਮਾ, ਉਪ ਪ੍ਰਧਾਨ ਸੁਨੀਲ ਮੋਦਗਿੱਲ, ਮੀਡੀਆ ਇੰਚਾਰਜ ਡਾ. ਸਤੀਸ਼ ਕੁਮਾਰ ਮੌਜੂਦ ਰਹੇ |
ਤਸਵੀਰਾਂ : ਲੁਧਿਆਣਾ-ਬੀਜੇਪੀ ਧਰਨਾ 1,2
 

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement