ਸ਼ਮਸ਼ਾਨਘਾਟ ਦੀ ਛੱਤ ਡਿੱਗਣ ਦੇ ਮਾਮਲੇ 'ਚ ਤਿੰਨ ਅਧਿਕਾਰੀ ਗਿ੍ਫ਼ਤਾਰ
Published : Jan 5, 2021, 3:26 am IST
Updated : Jan 5, 2021, 3:26 am IST
SHARE ARTICLE
image
image

ਸ਼ਮਸ਼ਾਨਘਾਟ ਦੀ ਛੱਤ ਡਿੱਗਣ ਦੇ ਮਾਮਲੇ 'ਚ ਤਿੰਨ ਅਧਿਕਾਰੀ ਗਿ੍ਫ਼ਤਾਰ

ਗ਼ਾਜ਼ੀਆਬਾਦ (ਯੂ ਪੀ), 4 ਜਨਵਰੀ: ਗ਼ਾਜ਼ੀਆਬਾਦ ਪੁਲਿਸ ਨੇ ਸੋਮਵਾਰ ਨੂੰ ਇਥੇ ਇਕ ਸ਼ਮਸ਼ਾਨਘਾਟ ਦੀ ਛੱਤ ਡਿੱਗਣ ਦੇ ਮਾਮਲੇ ਵਿਚ ਮੁਰਾਦਨਗਰ ਨਗਰ ਪਾਲਿਕਾ ਦੇ ਤਿੰਨ ਅਧਿਕਾਰੀਆਂ ਨੂੰ ਗਿ੍ਫ਼ਤਾਰ ਕੀਤਾ ਹੈ¢
ਇਸ ਹਾਦਸੇ ਵਿਚ 24 ਲੋਕਾਂ ਦੀ ਮÏਤ ਹੋ ਗਈ ਹੈ¢ ਪੀੜਤਾ ਦੇ ਪਰਵਾਰਕ ਜੀਆਂ ਨੇ ਦੁਖੀ ਪਰਵਾਰਾਂ ਲਈ ਜ਼ਿਆਦਾ ਮੁਆਵਜ਼ਾ ਅਤੇ ਸਰਕਾਰੀ ਨÏਕਰੀਆਂ ਦੀ ਮੰਗ ਨੂੰ ਲੈ ਕੇ ਦਿੱਲੀ-ਮੇਰਠ ਰਾਜ ਮਾਰਗ ਨੂੰ ਜਾਮ ਕਰ ਦਿਤਾ¢ 
ਪੁਲਿਸ ਸੁਪਰਡੈਂਟ (ਦਿਹਾਤੀ) ਈਰਾਜ ਰਾਜਾ ਨੇ ਦਸਿਆ ਕਿ ਮੁਰਾਦਨਗਰ ਨਗਰ ਨਿਗਮ ਦੇ ਕਾਰਜਕਾਰੀ ਅਧਿਕਾਰੀ ਨਿਹਾਰਿਕਾ ਸਿੰਘ, ਜੂਨੀਅਰ ਇੰਜੀਨੀਅਰ ਚੰਦਰ ਪਾਲ ਅਤੇ ਸੁਪਰਵਾਈਜ਼ਰ ਅਸ਼ੀਸ਼ ਨੂੰ ਸੋਮਵਾਰ ਸਵੇਰੇ ਗਿ੍ਫ਼ਤਾਰ ਕੀਤਾ ਗਿਆ¢
ਰਾਜਾ ਨੇ ਦਸਿਆ ਕਿ ਪੁਲਿਸ ਦੀ ਟੀਮ ਠੇਕੇਦਾਰ ਅਜੇ ਤਿਆਗੀ ਨੂੰ ਗਿ੍ਫ਼ਤਾਰ ਕਰਨ ਲਈ ਉਸ ਦੇ ਸੰਭਾਵਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ¢ ਜ਼ਿਕਰਯੋਗ ਹੈ ਕਿ ਮੁਰਾਦਨਗਰ ਵਿਖੇ ਐਤਵਾਰ ਨੂੰ ਇਕ ਸ਼ਮਸ਼ਾਨਘਾਟ ਵਿਚ ਛੱਤ ਡਿੱਗਣ ਨਾਲ 24 ਲੋਕਾਂ ਦੀ ਮÏਤ ਹੋ ਗਈ ਅਤੇ 17 ਹੋਰ ਲੋਕ ਜ਼ਖ਼ਮੀ ਹੋ ਗਏ¢ ਪੀੜਤਾਂ ਵਿਚੋਂ ਜ਼ਿਆਦਾਤਰ ਲੋਕ ਇਕ ਵਿਅਕਤੀ ਦੇ ਅੰਤਮ ਸਸਕਾਰ ਲਈ ਸ਼ਮਸ਼ਾਨਘਾਟ ਆਏ ਸਨ¢ 
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ¢ ਯੋਗੀ ਨੇ ਮਿ੍ਤਕਾਂ ਦੇ ਪਰਵਾਰ ਵਾਲਿਆਂ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ¢
ਅਧਿਕਾਰੀਆਂ ਨੇ ਦਸਿਆ ਕਿ ਸ਼ਮਸ਼ਾਨਘਾਟ ਵਿਚ ਜਿਸ ਲਾਂਘੇ ਦੀ ਛੱਤ ਡਿੱਗੀ ਹੈ, ਉਸ ਦਾ ਨਿਰਮਾਣ ਕਾਰਜ ਦੋ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ¢ ਇਸ ਲਾਂਘੇ ਨੂੰ ਬਣਾਉਣ ਵਿਚ ਲਗਭਗ 55 ਕਰੋੜ ਦੀ ਲਾਗਤ ਨਾਲ ਆਈ ਸੀ ਅਤੇ ਇਸ ਨੂੰ 15 ਦਿਨ ਪਹਿਲਾਂ ਆਮ ਲੋਕਾਂ ਲਈ ਖੋਲਿ੍ਹਆ ਗਿਆ ਸੀ¢ (ਪੀਟੀਆਈ)
ਇਸ ਦÏਰਾਨ, ਮਿ੍ਤਕਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਮੁਰਾਦਨਗਰ ਥਾਣੇ ਨੇੜੇ ਸੜਕ 'ਤੇ ਦੋ ਲਾਸ਼ਾਂ ਰੱਖ ਕੇ ਦਿੱਲੀ-ਮੇਰਠ ਰਾਜ ਮਾਰਗ 'ਤੇ ਜਾਮ ਲਗਾ ਦਿਤਾ¢ ਇਸ ਕਾਰਨ ਸਵੇਰੇ ਅਹਿਮ ਮਾਰਗ ਉੱਤੇ ਹਜ਼ਾਰਾਂ ਵਾਹਨ ਫਸ ਗਏ¢ (ਪੀਟੀਆਈ)

SHARE ARTICLE

ਏਜੰਸੀ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement