ਬਿ੍ਟਿਸ਼ ਸਿੱਖ ਮਹਿਲਾ ਫ਼ੌਜੀ ਨੇ 40 ਦਿਨਾਂ ਚ 700 ਮੀਲਸਫ਼ਰ ਕਰ ਦਖਣੀ ਧਰੁਵ ਤੇ ਗੱਡਿਆ ਇਤਿਹਾਸਕ'ਝੰਡਾ
Published : Jan 5, 2022, 7:36 am IST
Updated : Jan 5, 2022, 7:36 am IST
SHARE ARTICLE
image
image

ਬਿ੍ਟਿਸ਼ ਸਿੱਖ ਮਹਿਲਾ ਫ਼ੌਜੀ ਨੇ 40 ਦਿਨਾਂ 'ਚ 700 ਮੀਲ ਸਫ਼ਰ ਕਰ ਦਖਣੀ ਧਰੁਵ 'ਤੇ ਗੱਡਿਆ 'ਇਤਿਹਾਸਕ' ਝੰਡਾ

ਲੰਡਨ, 4 ਜਨਵਰੀ : ਬਿ੍ਟਿਸ ਸਿੱਖ ਫ਼ੌਜ 'ਚ ਭਾਰਤੀ ਮੂਲ ਦੀ ਸਿੱਖ ਮਹਿਲਾ ਫ਼ੌਜੀ ਅਧਿਕਾਰੀ ਅਤੇ ਫ਼ੀਜ਼ੀਓਥੈਰੇਪਿਸਟ ਕੈਪਟਨ ਹਰਪ੍ਰੀਤ ਚੰਡੀ ਨੇ ਦਖਣੀ ਧਰੁਵ ਲਈ ਬਿਨਾਂ ਸਮਰਥਨ ਦੇ ਇਕੱਲੇ ਦੁਰਗਮ ਯਾਤਰਾ ਨੂੰ  ਪੂਰਾ ਕਰਨ ਵਾਲੀ ਪਹਿਲੀ Tਗ਼ੈਰ ਗੋਰੀ ਮਹਿਲਾ'' ਬਣ ਕੇ ਇਤਿਹਾਸ ਰਚ ਦਿਤਾ ਹੈ | 'ਪੋਲਰ ਪ੍ਰੀਤ' ਦੇ ਨਾਮ ਤੋਂ ਵੀ ਜਾਣੀ ਜਾਣ ਵਾਲੀ ਚੰਡੀ ਨੇ ਅਪਣੇ ਲਾਈਵ ਬਲਾਗ 'ਤੇ ਸੋਮਵਾਰ ਨੂੰ  40ਵੇਂ ਦਿਨ ਦੇ ਅੰਤ 'ਤੇ 700 ਮੀਲ (1127 ਕਿਲੋਮੀਟਰ) ਦੀ ਯਾਤਰਾ ਕਰਨ ਦੇ ਬਾਅਦ ਅਪਣੇ ਸਾਰੀ ਕਿੱਟ ਨਾਲ ਸਲੇਜ਼ (ਪੁਲ) ਖਿੱਚਦੇ ਹੋਏ ਅਤੇ ਸਿਫ਼ਰ ਤੋਂ 50 ਡਿਗਰੀ ਹੇਠਾਂ ਦੇ ਤਾਪਮਾਨ ਅਤੇ ਲਗਭਗ 60 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲ ਰਹੀਆਂ ਹਵਾਵਾਂ ਨਾਲ ਲੜਦੇ ਹੋਏ ਇਤਿਹਾਸ ਰਚਣ ਦਾ ਐਲਾਨ ਕੀਤਾ |
ਉਨ੍ਹਾਂ ਲਿਖਿਆ, ''ਮੈਂ ਦਖਣੀ ਧਰੁਵ 'ਤੇ ਪਹੁੰਚ ਗਈ, ਜਿਥੇ ਬਰਫ਼ਬਾਰੀ ਹੋ ਰਹੀ ਹੈ | ਹਾਲੇ ਮਨ 'ਚ ਬਹੁਤ ਸਾਰੀਆਂ ਸੰਭਾਵਨਾਵਾਂ ਚਲ ਰਹੀਆਂ ਹਨ | ਮੈਂ ਤਿੰਨ ਸਾਲ ਪਹਿਲਾਂ ਧਰੁਵਾਂ ਦੀ ਦੁਨੀਆਂ ਬਾਰੇ ਕੁੱਝ ਨਹੀਂ ਜਾਣਦੀ ਸੀ ਅਤੇ ਅੰਤ ਵਿਚ ਇਥੇ ਪਹੁੰਚਣਾ ਕਿੰਨਾ ਸੱਚਾ ਲਗਦਾ ਹੈ | ਇਥੇ ਪਹੁੰਚਣਾ ਮੁਸ਼ਕਲ ਸੀ ਅਤੇ ਮੈਂ ਸਾਰਿਆਂ ਦੇ ਸਮਰਥਨ ਲਈ ਧਨਵਾਦ ਦੇਣਾ ਚਾਹੁੰਦੀ ਹਾਂ |''
ਚੰਡੀ ਨੇ ਕਿਹਾ, ''ਇਹ ਮੁਹਿੰਮ ਹਮੇਸ਼ਾ ਮੇਰੇ ਤੋਂ ਕਿਤੇ ਵੱਧ ਸੀ | ਮੈਂ ਲੋਕਾਂ ਨੂੰ  ਅਪਣੀਆਂ ਇੱਛਾਵਾਂ ਨੂੰ  ਅੱਗੇ ਵਧਾਉਣ ਅਤੇ ਖ਼ੁਦ 'ਤੇ ਭਰੋਸਾ ਕਰਨ ਲਈ ਉਤਸ਼ਾਹਤ ਕਰਨਾ ਚਾਹੁੰਦੀ ਹਾਂ | ਮੈਨੂੰ ਕਈ ਮੌਕਿਆਂ 'ਤੇ ਨਾਂਹ ਕਿਹਾ ਗਿਆ ਅਤੇ ਕਿਹਾ ਗਿਆ ਕਿ 'ਬਸ ਆਮ ਕੰਮ ਕਰੋ', ਪਰ ਅਸੀਂ ਅਪਣੇ ਆਮ ਕੰਮ ਨੂੰ  ਆਪ ਬਣਾਉਂਦੇ ਹਾਂ |'' ਉਨ੍ਹਾਂ ਨੇ ਅਪਣੀ ਯਾਤਰਾ ਦਾ ਇਕ ਲਾਈਵ ਟ੍ਰੇਕਿੰਗ ਨਕਸ਼ਾ ਅਪਲੋਡ ਕੀਤਾ ਅਤੇ ਬਰਫ਼ ਨਾਲ ਢਕੇ ਖੇਤਰ 'ਚ ਅਪਣੀ ਯਾਤਰਾ ਦੇ ਨਿਯਮਤ ਬਲਾਗ ਵੀ ਪੋਸਟ ਕੀਤੇ | 
ਚੰਡੀ ਨੇ ਅਪਣੇ ਬਲਾਗ 'ਤੇ ਪਹਿਲਾਂ ਕਿਹਾ ਸੀ ਕਿ ਐਂਟਾਰਕਟਿਕਾ ਧਰਤੀ ਦਾ ਸੱਭ ਤੋਂ ਠੰਢਾ, ਸੱਭ ਤੋਂ ਉੱਚਾ, ਸੱਭ ਤੋਂ ਸੁੱਕਾ ਅਤੇ ਹਵਾ ਵਾਲਾ ਮਹਾਂਦੀਪ ਹੈ | ਬਿ੍ਟਿਸ਼ ਫ਼ੌਜ ਦੇ ਚੀਫ਼ ਆਫ਼ ਜਨਰਲ ਸਟਾਫ਼ ਨੇ ਚੰਡੀ ਨੂੰ  ਉਸ ਦੀ ਯਾਤਰਾ ਦੇ ਪੂਰਾ ਹੋਣ 'ਤੇ ਵਧਾਈ ਦਿਤੀ ਅਤੇ ਨਾਲ ਹੀ ਉਸ ਦੀ Tਧੀਰਜ ਅਤੇ ਦਿ੍ੜਤਾ ਦੀ ਇਕ ਪ੍ਰੇਰਨਾਦਾਇਕ ਉਦਾਹਰਣ'' ਵਜੋਂ ਪ੍ਰਸ਼ੰਸਾ ਕੀਤੀ |                   (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement