
ਮਹਾਂਮਾਰੀ ਨੇ ਫਿਰ ਤੋਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਕੀਤਾ ਸ਼ੁਰੂ
ਜਲੰਧਰ : ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਸ ਮਹਾਂਮਾਰੀ ਨੇ ਫਿਰ ਤੋਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਜਲੰਧਰ ਵਿਚ ਇਕ ਬਾਡੀ ਬਿਲਡਰ ਨੌਜਵਾਨ ਦੀ ਕੋਰੋਨਾ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ।
Corona Virus
ਜਾਣਕਾਰੀ ਅਨੁਸਾਰ ਲਕਸ਼ਮੀਪੁਰਾ ਦੇ ਰਹਿਣ ਵਾਲੇ ਕੁਨਾਲ ਕਪੂਰ ਦੀ ਸਿਹਤ 2-3 ਦਿਨਾਂ ਤੋਂ ਵਿਗੜ ਰਹੀ ਸੀ। ਜਿਸ ਦੇ ਚੱਲਦੇ ਉਸ ਦਾ ਟੈਸਟ ਕਰਵਾਇਆ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ।
Corona Virus
ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਰਿਪੋਰਟ ਵਿੱਚ ਸਵਾਈਨ ਫਲੂ ਦੇ ਲੱਛਣ ਵੀ ਪਾਏ ਗਏ ਹਨ। ਦੱਸ ਦੇਈਏ ਕਿ ਕੁਨਾਲ ਕਪੂਰ ਰੋਜ਼ਾਨਾ ਜਿਮ ਜਾਂਦੇ ਸਨ ਅਤੇ ਉਹ ਬਾਡੀ ਬਿਲਡਰ ਸਨ।
Death