ਮਲਟੀਪਰਪਜ ਸਕੂਲ ਦੇ ਬਾਸਕਟਬਾਲ ਖਿਡਾਰੀਆਂ ਨੂੰ 65 ਖੇਡ ਕਿੱਟਾਂ ਪ੍ਰਦਾਨ
Published : Jan 5, 2022, 12:45 am IST
Updated : Jan 5, 2022, 12:45 am IST
SHARE ARTICLE
image
image

ਮਲਟੀਪਰਪਜ ਸਕੂਲ ਦੇ ਬਾਸਕਟਬਾਲ ਖਿਡਾਰੀਆਂ ਨੂੰ 65 ਖੇਡ ਕਿੱਟਾਂ ਪ੍ਰਦਾਨ

ਪਟਿਆਲਾ, 4 ਜਨਵਰੀ (ਪ੍ਰਦੀਪ): ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ’ਚ ਵੱਡਾ ਨਾਮ ਕਮਾਉਣ ਵਾਲੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੇ ਬਾਸਕਟਬਾਲ ਖਿਡਾਰੀਆਂ ਨੂੰ ਪੰਜਾਬ ਖੇਡ ਵਿਭਾਗ ਵਲੋਂ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ 65 ਖੇਡ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਹਨ। ਜਿਸ ’ਚ ਹਰੇਕ ਖਿਡਾਰੀ ਨੂੰ ਦੋ ਬੂਟਾਂ ਦੇ ਜੋੜੇ, ਇੱਕ ਟਰੈਕ ਸੂਟ ਅਤੇ ਇੱਕ ਖੇਡ ਕਿੱਟ ਸ਼ਾਮਲ ਹੈ। 
ਸਕੂਲ ਪ੍ਰਿਸੀਪਲ ਨੈਸ਼ਨਲ ਐਵਾਰਡੀ ਤੋਤਾ ਸਿੰਘ ਚਹਿਲ ਵਲੋਂ ਇਹ ਖੇਡ ਕਿੱਟਾਂ ਬਾਸਕਟਬਾਲ ਖਿਡਾਰੀਆਂ ਨੂੰ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਮਿਡਲ ਵਿਭਾਗ ਦੇ ਇੰਚਾਰਜ ਪੁਸ਼ਪਿੰਦਰ ਕੌਰ ਨੇ ਖਿਡਾਰੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅੰਤਰਰਾਸਟਰੀ ਰੈਫਰੀ ਤੇ ਕੋਚ ਅਮਰਜੋਤ ਸਿੰਘ, ਕੋਚ ਗੁਰਮੀਤ ਸਿੰਘ, ਸ਼ਰਨਜੀਤ ਸਿੰਘ, ਸੁਨੀਲ ਬਾਂਸਲ, ਇਰਵਨਦੀਪ ਕੌਰ, ਰਵੀ ਇੰਦਰ ਸਿੰਘ ਅਤੇ ਵਿਸ਼ਾਲ ਗੁਪਤਾ ਆਦਿ ਹਾਜ਼ਰ ਸਨ।


ਫੋਟੋ ਨੰ 4ਪੀਏਟੀ. 6
ਖਿਡਾਰੀਆਂ ਨੂੰ ਖੇਡ ਕਿੱਟਾਂ ਪ੍ਰਦਾਨ ਕਰਦੇ ਹੋਏ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਤੇ ਹੋਰ।
    

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement