ਪੰਜਾਬ ਸਰਕਾਰ ਨੇ ਸੂਬੇ 'ਚ ਲਾਇਆ ਰਾਤ ਦਾ ਕਰਫ਼ਿਊ
Published : Jan 5, 2022, 7:41 am IST
Updated : Jan 5, 2022, 7:41 am IST
SHARE ARTICLE
image
image

ਪੰਜਾਬ ਸਰਕਾਰ ਨੇ ਸੂਬੇ 'ਚ ਲਾਇਆ ਰਾਤ ਦਾ ਕਰਫ਼ਿਊ

g ਕੋਰੋਨਾ ਦੇ ਮਾਮਲੇ ਵਧਣ ਬਾਅਦ ਕਈ ਪਾਬੰਦੀਆਂ ਲਾਗੂ g ਸਕੂਲ ਕਾਲਜ, ਯੂਨੀਵਰਸਟੀਆਂ ਅਤੇ ਕੋਚਿੰਗ ਸੈਂਟਰ ਕੀਤੇ ਬੰਦ

ਚੰਡੀਗੜ੍ਹ, 4 ਜਨਵਰੀ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਪਿਛਲੇ ਕੁੱਝ ਦਿਨਾਂ ਵਿਚ ਕੋਰੋਨਾ ਮਾਮਲਿਆਂ ਵਿਚ ਇਕਦਮ ਆਏ ਉਛਾਲ ਅਤੇ ਬੀਤੇ ਦਿਨ ਮੈਡੀਕਲ ਕਾਲਜ ਪਟਿਆਲਾ ਵਿਚ ਇਕੱਠੇ ਹੀ 100 ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਬਾਅਦ ਸੂਬਾ ਸਰਕਾਰ ਨੇ ਅਹਿਤਿਆਤੀ ਕਦਮ ਚੁਕਦਿਆਂ ਸਖ਼ਤ ਫ਼ੈਸਲੇ ਕੀਤੇ ਹਨ |
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਹੰਗਾਮੀ ਮੀਟਿੰਗ ਕਰ ਕੇ ਸਥਿਤੀ ਦੇ ਲਏ ਗਏ ਜਾਇਜ਼ੇ ਤੋਂ ਬਾਅਦ ਤੀਜੀ ਲਹਿਰ ਦੀ ਸ਼ੁਰੂਆਤ ਨੂੰ  ਦੇਖਦਿਆਂ ਸੂਬੇ ਵਿਚ ਰਾਤ ਦਾ ਕਰਫ਼ਿਊ ਲਾ ਦਿਤਾ ਗਿਆ ਹੈ | ਇਹ ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਹੋਵੇਗਾ | ਫ਼ਿਲਹਾਲ 15 ਜਨਵਰੀ ਤਕ ਲਾਗੂ ਕੀਤੀਆਂ ਪਾਬੰਦੀਆਂ ਤਹਿਤ ਸਾਰੇ ਸਕੂਲ,ਕਾਲਜ, ਯੂਨੀਵਰਸਟੀਆਂ ਅਤੇ ਕੋਚਿੰਗ ਸੈਂਟਰ ਬੰਦ ਕਰ ਦਿਤੇ ਗਏ ਹਨ | ਸਿਰਫ਼ ਮੈਡੀਕਲ ਤੇ ਨਰਸਿੰਗ ਕਾਲਜ ਖੁਲ੍ਹੇ ਰਹਿਣਗੇ | ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵਲੋਂ ਜਾਰੀ ਪਾਬੰਦੀਆਂ ਦੇ ਹੁਕਮਾਂ ਮੁਤਾਬਕ ਜਿਮ, ਸਵਿਮਿੰਗ ਪੁਲ, ਖੇਡ ਕੰਪਲੈਕਸ ਵੀ ਬੰਦ ਕਰ ਦਿਤੇ ਗਏ ਹਨ | ਸਟੇਡੀਅਮਾਂ ਵਿਚ ਸਿਰਫ਼ ਕੌਮਾਂਤਰੀ ਤੇ ਕੌਮੀ ਖੇਡ ਮੁਕਾਬਲਿਆਂ ਦੀ ਤਿਆਰੀ ਲਈ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਨੂੰ  ਛੋਟ ਹੋਵੇਗੀ |
ਮਾਸਕ ਸਹੀ ਤਰੀਕੇ ਨਾਲ ਪਹਿਨਣਾ ਅਤੇ 2 ਗਜ਼ ਦੇ ਫਾਸਲੇ ਦਾ ਨਿਯਮ ਵੀ ਲਾਗੂ ਕੀਤਾ ਗਿਆ ਹੈ | ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਵਿਚ ਬਿਨਾਂ ਮਾਸਕ ਦਾਖ਼ਲਾ ਨਹੀਂ ਹੋਵੇਗਾ ਅਤੇ ਵੈਕਸੀਨ ਦੀਆਂ ਦੋਵੇਂ ਡੋਜ਼ ਵੀ ਲੱਗੀਆਂ ਹੋਣੀਆਂ ਚਾਹੀਦੀਆਂ ਹਨ | ਇਸ ਤੋਂ ਇਲਾਵਾ ਬਾਰ, ਸਿਨੇਮਾ ਹਾਲ, ਮਲਟੀਪਲੈਕਸ ਮਾਲਜ਼, ਰੈਸਟੋਰੈਂਟ, ਸਪਾ ਸੈਂਟਰ, ਮਿਊਜ਼ੀਅਮ ਤੇ ਚਿੜੀਆ ਘਰ 50 ਫ਼ੀ ਸਦੀ ਸਮਰੱਥਾ ਨਾਲ ਹੀ ਖੁਲ੍ਹਣਗੇ | ਏ.ਸੀ. ਬਸਾਂ ਵੀ 50 ਫ਼ੀ ਸਦੀ ਸਵਾਰੀਆ ਨਾਲ ਹੀ ਚਲ ਸਕਣਗੀਆਂ | 
ਜ਼ਰੂਰੀ ਸੇਵਾਵਾਂ ਤੋਂ ਇਲਾਵਾ ਉਦਯੋਗਿਕ ਕਾਰੋਬਾਰ, ਦਫ਼ਤਰਾਂ ਦਾ ਕੰਮ ਤੇ ਟਰਾਂਸਪੋਰਟ ਦੀ ਆਵਾਜਾਈ ਜਾਰੀ ਰਹੇਗੀ | ਸਕੂਲਾ ਵਿਚ ਆਨਲਾਈਨ ਪੜ੍ਹਾਈ ਦੇ ਪ੍ਰਬੰਧ ਅਤੇ ਇਮਤਿਹਾਨਾਂ ਦੀ ਤਿਆਰੀ ਦੇ ਮੱਦੇਨਜ਼ਰ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਰਹੇਗਾ | ਗ੍ਰਹਿ ਵਿਭਾਗ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ  ਪਾਬੰਦੀ ਦੇ ਹੁਕਮ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦਿਤੀਆਂ ਹਨ | 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement