ਸਿੱਖ ਕੌਮ ਨੂੰ  ਚੰਗੀ ਲੀਡਰਸ਼ਿਪ ਅੱਗੇ ਲਿਆਉਣ ਦੀ ਲੋੜ
Published : Jan 5, 2022, 7:33 am IST
Updated : Jan 5, 2022, 7:33 am IST
SHARE ARTICLE
image
image

ਸਿੱਖ ਕੌਮ ਨੂੰ  ਚੰਗੀ ਲੀਡਰਸ਼ਿਪ ਅੱਗੇ ਲਿਆਉਣ ਦੀ ਲੋੜ

ਬਾਦਲ ਨੂੰ  ਪੰਥ ਵਿਚੋਂ ਖ਼ਾਰਜ ਕਰਨ ਲਈ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ 'ਜਥੇਦਾਰ' ਨੂੰ  ਲਿਖੀ ਚਿੱਠੀ ਚਰਚਾ ਦਾ ਵਿਸ਼ਾ ਬਣੀ 

ਅੰਮਿ੍ਤਸਰ, 4 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਲਿਖੀ ਗਈ ਚਿੱਠੀ ਪੰਥਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ | ਇਸ ਚਿੱਠੀ ਦਾ ਅਸਰ ਆਉਣ ਵਾਲੇ ਦਿਨਾਂ ਵਿਚ ਪੈਣ ਦੀ ਸੰਭਾਵਨਾ ਹੈ | ਪੰਥਕ ਰੋਸ ਸਮਾਗਮ ਵਿਚ 'ਜਥੇਦਾਰ' ਨੇ ਬਾਦਲਾਂ ਨੂੰ  ਮਜ਼ਬੂਤ ਕਰਨ ਲਈ ਜ਼ੋਰ ਦਿਤਾ ਸੀ ਤੇ ਕਿਹਾ ਸੀ ਕਿ ਹੁਕਮਰਾਨ ਸਿੱਖ ਮਸਲਿਆਂ ਵਿਚ ਦਖ਼ਲ ਅੰਦਾਜ਼ੀ ਕਰ ਰਹੇ ਹਨ | 
'ਜਥੇਦਾਰ' ਨੇ ਤਿੱਖਾ ਇਤਰਾਜ਼ ਕੀਤਾ ਸੀ ਕਿ ਹਰਿਦੁਆਰ ਵਿਚ ਹਿੰਦੂ ਰਾਸ਼ਟਰ ਦੇ ਮਸਲੇ ਤੇ ਬੋਲਣ ਵਾਲਿਆਂ ਵਿਰੁਧ ਜੇਕਰ ਕਿਸੇ ਨੂੰ  ਕੋਈ ਇਤਰਾਜ਼ ਨਹੀਂ ਤਾਂ ਫਿਰ ਸਿੱਖਾਂ ਵਲੋਂ ਖ਼ਾਲਸਾ ਰਾਜ ਬਾਰੇ ਜ਼ਿਕਰ ਕਰਨ ਤੇ ਜਗਮੀਤ ਸਿੰਘ ਤੇ ਉਨ੍ਹਾਂ ਦੇ ਪ੍ਰਵਾਰ ਵਿਰੁਧ ਥਾਣਾ ਬਨੂੜ ਦੀ ਪੁਲਿਸ ਨੇ ਪਰਚਾ ਦਰਜ ਕਿਉਂ ਕੀਤਾ? ਦੂਸਰੇ ਪਾਸੇ ਪੰਥਕ ਮਾਹਰਾਂ ਨੇ ਮੌਜੂਦਾ ਰਾਜਸੀ, ਧਾਰਮਕ ਹਾਲਾਤ ਬਾਰੇ ਸਪੱਸ਼ਟ ਕੀਤਾ ਕਿ ਇਸ ਵੇਲੇ ਸਿੱਖ ਕੌਮ ਨੂੰ  ਗੁਣਵਾਨ ਲੀਡਰਸ਼ਿਪ, ਸਿੱਖ ਸੰਸਥਾਵਾਂ ਨੂੰ  ਤਾਕਤ ਦੇਣ ਲਈ ਅੱਗੇ ਲਿਆਉਣੀ, ਬੇਹੱਦ ਜ਼ਰੂਰੀ ਹੈ | 
ਉਨ੍ਹਾਂ ਮੁਤਾਬਕ 1980 ਤੋਂ 2022 ਤਕ ਉੱਭਰੀ ਨਵੀਂ ਲੀਡਰਸ਼ਿਪ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੁਧਾਰ ਲਿਆਉਣ ਦਾ ਸੁਨਹਿਰੀ ਮੌਕਾ ਗੁਆ ਲਿਆ ਹੈ | ਘਰ ਕੇ ਭੇਤੀ ਸਿੱਖ ਵਿਰੋਧੀਆਂ ਨਾਲ ਰਲ ਚੁੱਕੇ ਹਨ | ਪਾਰਟੀ ਤੇ ਕਾਬਜ਼ ਹੋਣ ਕਰ ਕੇ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਮਨਮਰਜ਼ੀ ਦੀਆਂ ਨਿਯੁਕਤੀਆਂ ਪਿਛਲੇ ਸਮੇਂ ਤੋਂ ਕਰਨ ਕਰ ਕੇ, ਕੌਮ ਦਾ ਵਿਸ਼ਵਾਸ ਪ੍ਰਵਾਰਵਾਦੀਆਂ ਤੋਂ ਉਠ ਗਿਆ ਹੈ ਤੇ ਇਸ ਦਾ ਲਾਭ ਹੁਕਮਰਾਨ ਸਿੱਧੇ-ਅਸਿੱਧੇ ਤੌਰ 'ਤੇ ਲੈ ਰਹੇ ਹਨ ਤਾਂ ਜੋ ਸਿੱਖੀ ਸਰੋਤ ਕਮਜ਼ੋਰ ਕੀਤੇ ਜਾਣ | ਸਿੱਖ ਸ਼ਖ਼ਸੀਅਤਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਪੰਜਾਬ ਦੀ ਸਿਆਸਤ ਖ਼ਾਸ ਕਰ ਕੇ ਸਿੱਖ ਰਾਜਨੀਤੀ ਵਿਚ ਅਹਿਮ ਰੋਲ ਹੈ | ਜਿਸ ਦਾ ਐਸ ਜੀ ਪੀ ਸੀ 'ਤੇ ਕਬਜ਼ਾ ਹੈ, ਉਸ ਦਾ ਸਿੱਖ ਸਿਆਸਤ 'ਤੇ ਕੰਟਰੋਲ ਹੈ | ਦੂਸਰੇ ਪਾਸੇ ਬਾਦਲਕੇ ਹਮੇਸ਼ਾ ਹੀ ਭਾਜਪਾ ਗਠਜੋੜ ਨੂੰ  ਨਹੁੰ ਮਾਸ ਦਾ ਰਿਸ਼ਤਾ ਕਿਹਾ ਕਰਦੇ ਸੀ | 

ਜੋ ਪੰਜਾਬ ਵਿਚ ਰਾਜਸੀ ਤੌਰ 'ਤੇ ਬੇਹੱਦ ਕਮਜ਼ੋਰ ਸਨ ਪਰ ਕੇਂਦਰ ਵਿਚ ਭਾਜਪਾਈਆਂ ਦੀ ਸਰਕਾਰ ਬਣਨ ਨਾਲ, ਉਹ ਸਿੱਖ ਪ੍ਰਭਾਵ ਵਾਲੇ ਸੂਬੇ ਵਿਚ ਹਰਿਆਣਾ ਵਾਂਗ ਸਰਦਾਰੀ ਕਾਇਮ ਚਾਹੁੰਦੇ ਹਨ | ਇਥੋਂ ਤਕ ਨੌਬਤ ਲਿਆਉਣ ਲਈ ਬਾਦਲ ਜ਼ੁੰਮੇਵਾਰ ਹਨ | ਅੱਜਕਲ ਚੋਣਾਂ ਕਾਰਨ ਅਕਾਲੀ ਨੇਤਾਵਾਂ ਦੇ ਭਾਜਪਾ ਵਿਚ ਦਲ ਬਦਲੀ ਕਰਨ ਤੋੋਂ ਬਾਦਲ ਬੇਹੱਦ ਖ਼ਫ਼ਾ ਹਨ | ਬੀਤੇ ਦਿਨ ਬਾਦਲਾਂ ਦੇ ਪੰਥਕ ਰੋਸ ਇਕੱਠ ਵਿਚ ਰਾਜਸੀ ਸੁਨੇਹੇ ਦਿਤੇ ਗਏ | ਪਰ ਆਮ ਸਿੱਖਾਂ ਦਾ ਦੋਸ਼ ਹੈ ਕਿ ਬੇਅਦਬੀਆਂ ਲਈ ਸੌਦਾ ਸਾਧ ਤੇ ਉਸ ਦੇ ਚੇਲੇ ਜ਼ੁੰਮੇਵਾਰ ਹਨ | ਜੇਕਰ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਂਦੀ ਤਾਂ ਸੱਚਖੰਡ ਹਰਿਮੰਦਰ ਸਾਹਿਬ ਵਿਚ ਮੰਦਭਾਗੀ ਘਟਨਾ ਵਾਪਰਨੀ ਮੁਸ਼ਕਲ ਸੀ | ਇਸ ਵੇਲੇ ਬਾਦਲਾਂ ਦੀ ਪਕੜ ਕੌਮ ਤੇ ਨਹੀਂ ਰਹੀ ਜਿਸ ਕਾਰਨ ਹੁਣ ਉਹ ਧਾਰਮਕ ਸ਼ਖ਼ਸੀਅਤਾਂ ਦਾ ਆਸਰਾ ਲੈ ਰਹੇ ਹਨ | ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਫੇਰੀ ਤੋਂ ਵੀ ਬਾਦਲ ਦੁਖੀ ਹਨ ਕਿ ਉਹ ਉਸ ਵੱਡੇ ਰਾਜਸੀ ਮੰਚ ਤੋਂ ਗ਼ਾਇਬ ਹਨ ਜੋ ਕਿਸੇ ਵੇਲੇ ਭਾਜਪਾਈਆਂ ਦੇ ਰਾਜਸੀ ਮਿੱਤਰ ਸਨ | 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement