ਲੁਧਿਆਣਾ ਦੇ ਸਿਵਲ ਹਸਪਤਾਲ 'ਚ 'ਲਾਸ਼' ਨੂੰ ਲੈ ਕੇ ਹੰਗਾਮਾ: ਕੀਤੀ ਗਈ ਭੰਨਤੋੜ
Published : Jan 5, 2023, 1:12 pm IST
Updated : Jan 5, 2023, 1:12 pm IST
SHARE ARTICLE
Ludhiana civil hospital commotion over 'corpse': vandalism
Ludhiana civil hospital commotion over 'corpse': vandalism

ਆਯੂਸ਼ ਦੀ ਮੌਤ 1 ਜਨਵਰੀ ਨੂੰ ਹੋਈ ਸੀ।

 

ਲੁਧਿਆਣਾ-  ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਤੜਕਸਾਰ ਹੰਗਾਮਾ ਹੋ ਗਿਆ। ਕੁਝ ਲੋਕਾਂ ਨੇ ਸਿਵਲ ਹਸਪਤਾਲ ਵਿੱਚ ਭੰਨਤੋੜ ਕੀਤੀ। ਡਾਕਟਰਾਂ ਦੇ ਕਮਰਿਆਂ ਅਤੇ ਵਾਰਡਾਂ ਦੇ ਸ਼ੀਸ਼ੇ ਟੁੱਟ ਗਏ। ਭੰਨਤੋੜ ਕਰਨ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਦੇ ਮੁਰਦਾਘਰ ਵਿੱਚ ਪੋਸਟਮਾਰਟਮ ਕਰਨ ਵਾਲੇ ਕਰਮਚਾਰੀਆਂ ਨੇ ਅੰਗ ਕੱਢ ਕੇ ਵੇਚ ਦਿੱਤੇ।

ਵੀਰਵਾਰ ਸਵੇਰੇ ਜਦੋਂ ਪਰਿਵਾਰ ਅੰਤਿਮ ਸੰਸਕਾਰ ਕਰਨ ਲਈ ਲਾਸ਼ ਦੇਹ ਲੈਣ ਲਈ ਪਹੁੰਚਿਆ ਤਾਂ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਉਥੇ ਨਹੀਂ ਹੈ। ਉਸ ਨੂੰ ਪਹਿਲਾਂ ਹੀ ਲਿਜਾਇਆ ਗਿਆ ਹੈ। ਇਸ ਤੋਂ ਗੁੱਸੇ 'ਚ ਆ ਕੇ ਰਿਸ਼ਤੇਦਾਰਾਂ ਨੇ ਭੰਨਤੋੜ ਕੀਤੀ। ਹਸਪਤਾਲ ਦੇ ਦਰਵਾਜ਼ੇ, ਵ੍ਹੀਲ ਚੇਅਰ ਆਦਿ ਚੁੱਕ-ਚੁੱਕ ਕੇ ਸੁੱਟ ਦਿੱਤੀਆਂ। ਮਰੀਜ਼ ਅਤੇ ਡਾਕਟਰ ਆਪਣੇ ਆਪ ਦਾ ਭੱਜ ਕੇ ਬਚਾਅ ਕੀਤਾ।

ਹਸਪਤਾਲ 'ਚ ਹੰਗਾਮਾ ਹੁੰਦਾ ਦੇਖ ਡਾਕਟਰਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ’ਤੇ ਪੁੱਜੀ। ਮਾਮਲਾ ਵੱਧਦੇ ਦੇਖ ਏਡੀਸੀਪੀ ਰੁਪਿੰਦਰ ਕੌਰ ਸਰਾਂ ਮੌਕੇ ’ਤੇ ਪਹੁੰਚ ਗਏ। ਫਿਲਹਾਲ ਪੁਲਿਸ ਨੇ ਮਾਮਲਾ ਸ਼ਾਂਤ ਕਰ ਲਿਆ ਹੈ ਪਰ ਪਰਿਵਾਰਕ ਮੈਂਬਰਾਂ 'ਚ ਗੁੱਸਾ ਹੈ।

ਥਾਣਾ ਸਲੇਮ ਟਾਬਰੀ ਪੀਰੂ ਬੰਦਾ ਇਲਾਕੇ ਦੇ ਨੌਜਵਾਨ ਆਯੂਸ਼ ਸੂਦ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਆਯੂਸ਼ ਦੀ ਮੌਤ 1 ਜਨਵਰੀ ਨੂੰ ਹੋਈ ਸੀ। ਉਸ ਦੀਆਂ ਭੈਣਾਂ ਵਿਦੇਸ਼ ਵਿਚ ਰਹਿੰਦੀਆਂ ਹਨ। ਉਹ ਪਿਛਲੇ ਦਿਨੀਂ ਵਿਦੇਸ਼ ਤੋਂ ਆਈ ਸੀ, ਇਸ ਲਈ ਉਸ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਕੀਤਾ ਜਾਣਾ ਸੀ।

ਪਿਤਾ ਰਾਕੇਸ਼ ਸੂਦ ਨੇ ਦੱਸਿਆ ਕਿ ਜਦੋਂ ਉਹ ਆਪਣੇ ਪੁੱਤਰ ਆਯੂਸ਼ ਦੀ ਲਾਸ਼ ਲੈਣ ਆਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਲਾਸ਼ ਉਥੇ ਨਹੀਂ ਹੈ। ਉਸ ਦੀ ਲਾਸ਼ ਨੂੰ ਲਿਜਾਇਆ ਜਾ ਚੁੱਕਾ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਬੇਟੇ ਦੇ ਸਰੀਰ ਤੋਂ ਅੰਗ ਕੱਢ ਕੇ ਵੇਚ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਅਤੇ ਆਯੂਸ਼ ਨਾਮ ਦੇ ਲੜਕਿਆਂ ਦੀਆਂ ਲਾਸ਼ਾਂ ਬਦਲ ਦਿੱਤੀਆਂ ਗਈਆਂ ਹਨ।

ਸਵਾਲ ਉਠਾਏ ਜਾ ਰਹੇ ਹਨ ਕਿ ਮਨੀਸ਼ ਦੀ ਲਾਸ਼ ਲੈਣ ਵਾਲਿਆਂ ਨੇ ਇਹ ਨਹੀਂ ਦੇਖਿਆ ਕਿ ਉਹ ਕਿਸ ਦੀ ਲਾਸ਼ ਦਾ ਸਸਕਾਰ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਮ੍ਰਿਤਕ ਦੇਹ 'ਤੇ ਇਹ ਵੀ ਲਿਖਿਆ ਹੁੰਦਾ ਹੈ ਕਿ ਲਾਸ਼ ਕਿਸ ਨਾਂ ਨਾਲ ਹੈ, ਇਸੇ ਤਰ੍ਹਾਂ ਮੁਲਾਜ਼ਮਾਂ ਨੇ ਬਿਨਾਂ ਨਾਂ ਦੇਖੇ ਹੀ ਲਾਸ਼ ਨੂੰ ਕਿਸੇ ਹੋਰ ਨੂੰ ਸੌਂਪ ਦਿੱਤਾ। ਇਸ ਮਾਮਲੇ 'ਚ ਲਾਪਰਵਾਹੀ ਸਾਹਮਣੇ ਆ ਰਹੀ ਹੈ। 

ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਲਾਸ਼ ਨੂੰ ਬਦਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬਹੁਤ ਵੱਡੀ ਲਾਪਰਵਾਹੀ ਹੈ। ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਫੋਰਸ ਨੇ ਚਾਰਜ ਸੰਭਾਲ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement