
80 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ
ਮੋਹਾਲੀ:ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਪਤਨੀ ਮਾਤਾ ਜਰਨੈਲ ਕੌਰ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੇ 80 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ।
ਮਾਤਾ ਜਰਨੈਲ ਕੌਰ ਆਪਣੇ ਪਿਛੇ 1 ਸਪੁੱਤਰ ਅਤੇ 2 ਧੀਆਂ ਛੱਡ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਭਲਕੇ ਮੋਹਾਲੀ ਵਿਖੇ ਅੰਤਮ ਸਸਕਾਰ ਹੋਵੇਗਾ।