
Ajaj Singh Mukhmailpur News: ਅੱਜ 1 ਵਜੇ ਉਨ੍ਹਾਂ ਦੇ ਜੱਦੀ ਪਿੰਡ ਮੁਖਮੇਲਪੁਰ ਵਿਖੇ ਕੀਤਾ ਜਾਵੇਗਾ ਅੰਤਿਮ ਸਸਕਾਰ
ਘਨੌਰ (ਅਭਿਸ਼ੇਕ ਸੂਦ/ਭਾਗ ਸਿੰਘ ਅੰਟਲ) : ਸਾਬਕਾ ਅਕਾਲੀ ਮੰਤਰੀ ਅਜਾਇਬ ਸਿੰਘ ਮੁਖਮੈਲਪੁਰ ਦਾ ਦਿਹਾਂਤ ਹੋ ਗਿਆ ਹੈ। ਉਹ ਸਨਿਚਰਵਾਰ ਸ਼ਾਮ 6 ਵਜੇ ਅਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ। ਜਿੰਨਾਂ ਦਾ ਅੰਤਮ ਸਸਕਾਰ ਕੱਲ 5 ਜਨਵਰੀ ਨੂੰ 1 ਵਜੇ ਉਨ੍ਹਾਂ ਦੇ ਜੱਦੀ ਪਿੰਡ ਮੁਖਮੇਲਪੁਰ ਵਿਖੇ ਕੀਤਾ ਜਾਵੇਗਾ।
ਦੱਸਣਾ ਬਣਦਾ ਹੈ ਕਿ ਅਜਾਇਬ ਸਿੰਘ ਦੇ ਪਤਨੀ ਹਰਪ੍ਰੀਤ ਕੌਰ ਮੁਖਮੈਲਪੁਰ ਹਲਕਾ ਘਨੌਰ ਤੋਂ ਦੀ ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਅਜਾਇਬ ਸਿੰਘ ਮੰਤਰੀ ਵੀ ਰਹੇ।