ਮੂੰਹ ’ਤੇ ਕੱਪੜਾ ਬੰਨ੍ਹ ਕੇ ਆਏ ਸਨ ਮੁਲਜ਼ਮ, ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ
ਲੁਧਿਆਣਾ : ਲੁਧਿਆਣਾ ਵਿੱਚ ਬੀਤੀ ਦੇਰ ਰਾਤ ਸੰਜੇ ਗਾਂਧੀ ਕਾਲੋਨੀ ਵਿੱਚ ਨਕਾਬਪੋਸ਼ ਬਦਮਾਸ਼ਾਂ ਨੇ ਇੱਕ ਵਾਹਨ ਨੂੰ ਅੱਗ ਲਗਾ ਦਿੱਤੀ ਅਤੇ ਕਈ ਵਾਹਨ ਤੋੜ ਦਿੱਤੇ। ਬਦਮਾਸ਼ ਦੀ ਵੀਡੀਓ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਏ। ਬਦਮਾਸ਼ਾਂ ਦੇ ਹੱਥਾਂ ਵਿੱਚ ਧਾਰਦਾਰ ਹਥਿਆਰ ਵੀ ਸਨ। ਪਹਿਲਾਂ ਇਨ੍ਹਾਂ ਸ਼ਰਾਰਤੀ ਲੋਕਾਂ ਨੇ ਜੁਗਾੜੂ ਰੇਹੜੇ ਉੱਤੇ ਪੈਟਰੋਲ ਪਾਇਆ ਅਤੇ ਫਿਰ ਉਸ ਨੂੰ ਅੱਗ ਲਗਾ ਦਿੱਤੀ। ਇੱਥੇ ਹੀ ਬੱਸ ਨਹੀਂ, ਅੱਗ ਲਗਾਉਣ ਤੋਂ ਬਾਅਦ ਵਾਹਨ ਉੱਤੇ ਧਾਰਦਾਰ ਹਥਿਆਰਾਂ ਨਾਲ ਵਾਰ ਕੀਤੇ।
ਕਾਲੋਨੀ ਨਿਵਾਸੀ ਕੇਸਰੀ ਨੇ ਦੱਸਿਆ ਕਿ ਬਦਮਾਸ਼ਾਂ ਨੇ ਦੇਰ ਰਾਤ ਉਸ ਦੇ ਘਰ ਦੇ ਗੇਟ ਅਤੇ ਗਲੀ ਵਿੱਚ ਖੜ੍ਹੇ ਵਾਹਨ ਉੱਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਜਦੋਂ ਉਸ ਨੂੰ ਵਾਹਨ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਤੁਰੰਤ ਬਾਹਰ ਆ ਕੇ ਬਾਲਟੀ ਨਾਲ ਪਾਣੀ ਪਾ ਕੇ ਅੱਗ ਉੱਤੇ ਕਾਬੂ ਪਾ ਲਿਆ। ਉਸ ਨੇ ਥਾਣਾ ਡਿਵੀਜ਼ਨ ਨੰਬਰ 7 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਸੀ.ਸੀ.ਟੀ.ਵੀ. ਫੁਟੇਜ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਮੂੰਹ ਉੱਤੇ ਕੱਪੜਾ ਬੰਨ੍ਹ ਕੇ ਆਉਂਦੇ ਹਨ। ਉਹ ਗਲੀ ਵਿੱਚ ਖੜ੍ਹੇ ਇੱਕ ਵਾਹਨ ਉੱਤੇ ਬੋਤਲ ਨਾਲ ਤੇਲ ਪਾਉਂਦੇ ਹਨ ਅਤੇ ਅੱਗ ਲਗਾ ਦਿੰਦੇ ਹਨ। ਇਸ ਤੋਂ ਬਾਅਦ ਉਹ ਗੇਟ ਉੱਤੇ ਵੀ ਅੱਗ ਲਗਾਉਂਦੇ ਹਨ ਅਤੇ ਹਥਿਆਰਾਂ ਨਾਲ ਵਾਹਨ ਉੱਤੇ ਵਾਰ ਕਰਦੇ ਹਨ। ਪੀੜਤ ਕੇਸਰੀ ਨੇ ਇਹ ਵੀ ਦੱਸਿਆ ਕਿ ਬਦਮਾਸ਼ਾਂ ਨੇ ਮੋਹੱਲੇ ਵਿੱਚ ਕਈ ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ।
ਘਟਨਾ ਤੋਂ ਬਾਅਦ ਇਲਾਕੇ ਦੇ ਕੌਂਸਲਰ ਚਤਰਵੀਰ ਸਿੰਘ ਅਰੋੜਾ ਨੇ ਪੁਲਿਸ ਦੀ ਕਾਰਜਸ਼ੈਲੀ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਜਸ਼ੈਲੀ ਦਾ ਨਤੀਜਾ ਹੈ ਕਿ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਅੱਗ ਲਗਾਈ ਜਾ ਰਹੀ ਹੈ।
