ਵਿਜੀਲੈਂਸ ਵੱਲੋਂ ਮਜੀਠੀਆ ਦੇ ਕਰੀਬੀ ਗੁਲਾਟੀ ਦੇ ਹੋਰ ਰਿਮਾਂਡ ਦੀ ਮੰਗ ਵਾਲੀ ਅਰਜੀ ਉੱਤੇ ਅਦਾਲਤ 'ਚ ਹੋਈ ਸੁਣਵਾਈ
Published : Jan 5, 2026, 5:01 pm IST
Updated : Jan 5, 2026, 5:01 pm IST
SHARE ARTICLE
Vigilance's application seeking further remand of Majithia's close aide Gulati was heard in court
Vigilance's application seeking further remand of Majithia's close aide Gulati was heard in court

ਵਕੀਲਾਂ ਦਾ ਪੱਖ ਸੁਣਨ ਮਗਰੋਂ ਕੱਲ ਮੁੜ ਹੋਵੇਗੀ ਸੁਣਵਾਈ

ਮੋਹਾਲੀ: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਜੋ ਕਿ ਇਸ ਸਮੇਂ ਜੇਲ 'ਚ ਹਨ, ਦੇ ਮਾਮਲੇ 'ਚ ਵਿਜੀਲੈਂਸ ਵਲੋਂ ਵਧੀਕ ਜਿਲਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ 'ਚ ਇਕ ਅਰਜੀ ਦਾਇਰ ਕਰਕੇ ਗੁਲਾਟੀ ਦੇ ਹੋਰ ਪੁਲਸ ਰਿਮਾਂਡ ਦੀ ਮੰਗ ਕੀਤੀ ਹੈ | ਅਦਾਲਤ ਵਲੋਂ ਇਸ ਅਰਜੀ 'ਤੇ ਹਰਪ੍ਰੀਤ ਸਿੰਘ ਗੁਲਾਟੀ ਦੇ ਵਕੀਲਾਂ ਨੂੰ  ਆਪਣਾ ਪੱਖ ਰੱਖਣ ਲਈ 5 ਜਨਵਰੀ ਦੀ ਤਰੀਕ ਨਿਸ਼ਚਿਤ ਕੀਤੀ ਹੈ |

ਵਿਜੀਲੈਂਸ ਵਲੋਂ ਹਰਪ੍ਰੀਤ ਸਿੰਘ ਗੁਲਾਟੀ ਨੂੰ ਉਸ ਦੇ ਸੈਕਟਰ 106 ਵਿਚਲੇ ਘਰ ਤੋਂ ਗਿ੍ਫਤਾਰ ਕੀਤਾ ਗਿਆ ਸੀ | ਹਰਪ੍ਰੀਤ ਸਿੰਘ ਗੁਲਾਟੀ 'ਤੇ ਦੋਸ਼ ਹਨ ਕਿ ਉਸ ਦੀਆਂ ਕੰਪਨੀਆਂ 'ਚੋਂ ਮਜੀਠੀਆ ਦੀਆਂ ਕੰਪਨੀਆਂ 'ਚ ਪੈਸਾ ਟਰਾਂਸਫਰ ਹੋਇਆ ਸੀ, ਜੋ ਕਿ ਕਦੇ ਵੀ ਵਾਪਸ ਨਹੀਂ ਹੋਇਆ ਅਤੇ ਨਾ ਹੀ ਹਰਪ੍ਰੀਤ ਗੁਲਾਟੀ ਵਲੋਂ ਕਿਸੇ ਤਰਾਂ ਦਾ ਕੋਈ ਕੇਸ ਦਾਇਰ ਕਰਕੇ ਟਰਾਂਸਫਰ ਕੀਤੇ ਗਏ ਪੈਸੇ ਵਾਪਸ ਮੰਗੇ ਗਏ | ਵਿਜੀਲੈਂਸ ਮੁਤਾਬਕ ਗੁਲਾਟੀ ਵਲੋਂ ਬਿਕਰਮ ਮਜੀਠੀਆ ਦੇ ਕਾਲੇ ਧਨ ਨੂੰ ਸਫੇਦ ਕਰਨ ਦਾ ਕੰਮ ਕੀਤਾ ਜਾਂਦਾ ਸੀ | ਹਰਪ੍ਰੀਤ ਗੁਲਾਟੀ ਪਹਿਲਾਂ ਪੁਰਾਣੀਆਂ ਗੱਡੀਆਂ ਦੀ ਖਰੀਦੋ ਫਰੋਖਤ ਦਾ ਕੰਮ ਕਰਦਾ ਸੀ ਪ੍ਰੰਤੂ 2008\09 'ਚ ਅਕਾਲੀ ਸਰਕਾਰ ਦੌਰਾਨ ਉਸ ਵਲੋਂ ਕਈ ਕੰਪਨੀਆਂ ਬਣਾਈਆਂ ਗਈਆਂ ਸਨ ਅਤੇ ਗੁਲਾਟੀ ਅਕਾਲੀ ਸਰਕਾਰ ਸਮੇਂ ਸ਼ਰਾਬ ਦੇ ਕਾਰੋਬਾਰ 'ਚ ਵੀ ਅਹਿਮ ਭੂਮੀਕਾ ਨਿਭਾਉਂਦਾ ਸੀ |

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement